05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰਾਤ ਸਮੇਂ ਚੋਰ ਘਰ ’ਚੋਂ ਨਕਦੀ ਤੇ ਗਲੀ ’ਚ ਖੜ੍ਹੀ ਕਾਰ ਲੈ ਕੇ ਫ਼ਰਾਰ

ਮਾਨਸਾ, 3 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਸ਼ਹਿਰ ’ਚ ਰਾਤ ਸਮੇਂ ਇੱਕ ਘਰ ’ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰ ਘਰ ’ਚੋਂ ਨਕਦੀ ਅਤੇ ਇੱਕ ਕਾਰ ਚੋਰੀ ਕਰ ਕੇ ਫ਼ਰਾਰ ਹੋ ਗਿਆ।

Ad Position 21
No active advertisement
ਅਜੀਤ ਡੈਸਕ 04-08-2026
ਮਾਨਸਾ, 3 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਸ਼ਹਿਰ ’ਚ ਰਾਤ ਸਮੇਂ ਇੱਕ ਘਰ ’ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰ ਘਰ ’ਚੋਂ ਨਕਦੀ ਅਤੇ ਇੱਕ ਕਾਰ ਚੋਰੀ ਕਰ ਕੇ ਫ਼ਰਾਰ ਹੋ ਗਿਆ। ਇਹ ਸਾਰੀ ਵਾਰਦਾਤ ਘਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਵਾਰਡ ਨੰਬਰ 24 ਦੇ ਵਸਨੀਕ ਪੀੜਤ ਰਾਮਕਰਨ ਨੇ ਦੱਸਿਆ ਕਿ ਉਸ ਦੇ ਘਰ ’ਚ ਇੱਕ ਅਣਪਛਾਤਾ ਵਿਅਕਤੀ ਦਾਖ਼ਲ ਹੋ ਕੇ ਅਲਮਾਰੀ ’ਚੋਂ 7 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਉਪਰੰਤ ਘਰ ਦੇ ਬਾਹਰ ਗਲੀ ’ਚ ਖੜ੍ਹੀ ਉਸ ਦੀ ਹੁੰਡਈ ਗ੍ਰੈਂਡ ਆਈ.10 ਕਾਰ ਲੈ ਕੇ ਫ਼ਰਾਰ ਹੋ ਗਿਆ। ਉਸ ਨੇ ਕਿਹਾ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਥਾਣਾ ਸ਼ਹਿਰੀ-1 ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਪਛਾਣ ਕਰ ਕੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਮੀਟਿੰਗ ਦੌਰਾਨ ਭਖਦੇ ਕਿਸਾਨੀ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਅਗਲੀ ਖ਼ਬਰ ਡੀਪੂ ਹੋਲਡਰਾਂ ਵਲੋਂ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਧਰਨਾ ਜਾਰੀ
Ad Position 24
No active advertisement