05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਕਿਯੂ (ਡਕੌਂਦਾ) ਵਲੋਂ ਮੀਟਿੰਗ ਦੌਰਾਨ ਭਖਦੇ ਕਿਸਾਨੀ ਮੁੱਦਿਆਂ ’ਤੇ ਵਿਚਾਰ ਵਟਾਂਦਰਾ

ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਹੋਈ, ਜਿਸ ‘ਚ ਭਖਦੇ ਕਿਸਾਨੀ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਤੇ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਅਮਰੀਕਾ-ਭਾਰਤ ਵਪਾਰਕ ਸਮਝੌਤਾ ਹੂਬਹੂ ਬ੍ਰਿਟਿਸ਼ ਰਾਜ ਸਮੇਂ ਅੰਗਰੇਜ਼ਾਂ ਵਲੋਂ ਕੀਤੀ ਆਰਥਿਕ ਲੁੱਟ ਦਾ ਹੀ ਨਮੂਨਾ ਹੈ।

Ad Position 21
No active advertisement
ਅਜੀਤ ਡੈਸਕ 04-08-2026
ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਭਾਈ ਬਹਿਲੋ ਫਫੜੇ ਭਾਈਕੇ ਵਿਖੇ ਹੋਈ, ਜਿਸ ‘ਚ ਭਖਦੇ ਕਿਸਾਨੀ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਤੇ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਅਮਰੀਕਾ-ਭਾਰਤ ਵਪਾਰਕ ਸਮਝੌਤਾ ਹੂਬਹੂ ਬ੍ਰਿਟਿਸ਼ ਰਾਜ ਸਮੇਂ ਅੰਗਰੇਜ਼ਾਂ ਵਲੋਂ ਕੀਤੀ ਆਰਥਿਕ ਲੁੱਟ ਦਾ ਹੀ ਨਮੂਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਮਝੌਤਾ ਲਾਗੂ ਹੋ ਜਾਂਦਾ ਹੈ ਤਾਂ ਇਸ ਨਾਲ ਜਿੱਥੇ ਕਿਸਾਨੀ ਵਰਗ, ਦੁੱਧ ਉਤਪਾਦਕ ਬੁਰੀ ਤਰ੍ਹਾਂ ਝੰਜੋੜਿਆ ਜਾਵੇਗਾ ਉੱਥੇ ਹਰ ਇਕ ਵਰਗ ਜੋ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਲਈ ਬਾਜ਼ਾਰ ‘ਤੇ ਨਿਰਭਰ ਹੈ, ਨੂੰ ਵੱਡਾ ਆਰਥਿਕ ਬੋਝ ਝੱਲਣਾ ਪਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਮਰੀਕਾ ਦੀ ਝੋਲੀ ਚੁੱਕ ਬਣ ਕੇ ਲੋਕਾਂ ਦੀ ਕਿਰਤ ਦਾ ਉਜਾੜਾ ਕਰ ਰਹੀ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਮਹਿਲ ਕਲਾਂ ਵਿਖੇ ਮਨਾਏ ਜਾ ਰਹੇ ਸ਼ਹੀਦ ਕਿਰਨਜੀਤ ਕੌਰ ਦਾ 29ਵੇਂ ਸ਼ਰਧਾਂਜਲੀ ਸਮਾਗਮ ‘ਚ ਜ਼ਿਲ੍ਹੇ ਵਿਚੋਂ ਔਰਤਾਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨਗੀਆਂ। ਇਸ ਮੌਕੇ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਦਰਸ਼ਨ ਸਿੰਘ ਗੁਰਨੇ, ਸਤਪਾਲ ਸਿੰਘ ਬਰ੍ਹੇ, ਜਗਦੇਵ ਸਿੰਘ ਕੋਟਲੀ, ਬਲਜੀਤ ਸਿੰਘ ਭੈਣੀਬਾਘਾ, ਬਲਦੇਵ ਸਿੰਘ ਪਿੱਪਲੀਆਂ, ਤੇਜਾ ਸਿੰਘ ਰਾਮਾਨੰਦੀ, ਬਾਵਾ ਸਿੰਘ ਖੀਵਾ ਕਲਾਂ, ਕਾਲਾ ਸਿੰਘ ਅਕਲੀਆ, ਮਾਸਟਰ ਮੇਲਾ ਸਿੰਘ, ਜਗਜੀਵਨ ਸਿੰਘ ਹਸਨਪੁਰ, ਬਲਜਿੰਦਰ ਸਿੰਘ ਮੋਫਰ, ਅਵਤਾਰ ਸਿੰਘ ਅਤਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਮਾਓਂ ’ਚ 25ਵਾਂ ਰਵਾਇਤੀ ਤੀਆਂ ਦਾ ਮੇਲਾ ਧੂਮ-ਧਾਮ ਨਾਲ ਸ਼ੁਰੂ­ ਅਗਲੀ ਖ਼ਬਰ ਰਾਤ ਸਮੇਂ ਚੋਰ ਘਰ ’ਚੋਂ ਨਕਦੀ ਤੇ ਗਲੀ ’ਚ ਖੜ੍ਹੀ ਕਾਰ ਲੈ ਕੇ ਫ਼ਰਾਰ
Ad Position 24
No active advertisement