05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਿਹਤ ਸੰਸਥਾਵਾਂ ਨੂੰ ਕੈਂਸਰ ਮਰੀਜ਼ਾਂ ਦੀ ਪਛਾਣ ਕਰਨ ਦੇ ਨਿਰਦੇਸ਼ ਜਾਰੀ

ਮਾਨਸਾ , 3 ਅਗਸਤ ( ਸ . ਰਿ .)

Ad Position 21
No active advertisement
ਅਜੀਤ ਡੈਸਕ 04-08-2026
ਮਾਨਸਾ , 3 ਅਗਸਤ ( ਸ . ਰਿ .)- ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ . ਨਮਿਤਾ ਗਰਗ ਨੇ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਆਯੁਰਵੈਦਿਕ ਸੰਸਥਾਵਾਂ ਦੇ ਇੰਚਾਰਜਾਂ ਤੇ ਮੈਡੀਕਲ ਅਫ਼ਸਰਾਂ ਨੂੰ ਕੈਂਸਰ ਦੇ ਸ਼ੱਕੀ ਤੇ ਪੁਸ਼ਟੀਸ਼ੁਦਾ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਕਰ ਕੇ ਰਿਪੋਰਟਿੰਗ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ । ਉਨ੍ਹਾਂ ਕਿਹਾ ਕਿ ਕੈਂਸਰ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਸ਼ੁਰੂਆਤੀ ਪੱਧਰ ’ ਤੇ ਪਛਾਣ ਕਰ ਕੇ ਲੋੜੀਂਦੀ ਜਾਂਚ ਅਤੇ ਮਾਹਿਰ ਡਾਕਟਰਾਂ ਕੋਲ ਰੈਫ਼ਰ ਕਰਨਾ ਅਤਿ ਜ਼ਰੂਰੀ ਹੈ , ਜਿਸ ਨਾਲ ਸਮੇਂ - ਸਿਰ ਬਿਮਾਰੀ ਦਾ ਪਤਾ ਲੱਗਣ ’ ਤੇ ਇਲਾਜ ਦੀ ਸਫਲਤਾ ਦੀ ਸੰਭਾਵਨਾ ਵੱਧ ਜਾਂਦੀ ਹੈ । ਉਨ੍ਹਾਂ ਆਯੁਰਵੈਦਿਕ ਮੈਡੀਕਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਜਾਗਰੂਕ ਕਰਨ , ਸ਼ੱਕੀ ਮਰੀਜ਼ਾਂ ਦੀ ਤੁਰੰਤ ਪਛਾਣ ਕਰ ਕੇ ਲੋੜ ਅਨੁਸਾਰ ਉੱਚ ਸਿਹਤ ਸੰਸਥਾਵਾਂ ’ ਚ ਰੈਫ਼ਰ ਕਰਨ ਅਤੇ ਵਿਭਾਗੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਰੀਰ ’ ਚ ਕੋਈ ਗੰਢ , ਲੰਬੇ ਸਮੇਂ ਤੱਕ ਨਾ ਠੀਕ ਹੋਣ ਵਾਲਾ ਜ਼ਖ਼ਮ , ਅਸਧਾਰਨ ਖ਼ੂਨ ਵਗਣਾ , ਲਗਾਤਾਰ ਖੰਘ , ਨਿਗਲਣ ’ ਚ ਦਿੱਕਤ , ਆਵਾਜ਼ ’ ਚ ਲਗਾਤਾਰ ਬਦਲਾਅ ਜਾਂ ਹੋਰ ਕੋਈ ਸ਼ੱਕੀ ਲੱਛਣ ਨਜ਼ਰ ਆਉਣ ਤਾਂ ਬਿਨਾਂ ਦੇਰੀ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ’ ਚ ਜਾਂਚ ਕਰਵਾਈ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਮੰਗਤ ਰਾਏ ਬਾਂਸਲ ਨੂੰ ਭਾਜਪਾ ਦਾ ਸੂਬਾ ਸਕੱਤਰ ਨਿਯੁਕਤ ਕਰਨ ਦੀ ਖ਼ੁਸ਼ੀ ’ਚ ਲੱਡੂ ਵੰਡੇ ਅਗਲੀ ਖ਼ਬਰ ਸਾਈਕਲ ਰਾਈਡਿੰਗ ਬੁਢਲਾਡਾ ਗਰੁੱਪ ਦੇ ਮੈਂਬਰ ਧਮਧਾਨ ਸਾਹਿਬ ਵਿਖੇ ਹੋਏ ਨਤਮਸਤਕ
Ad Position 24
No active advertisement