05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੰਗਤ ਰਾਏ ਬਾਂਸਲ ਨੂੰ ਭਾਜਪਾ ਦਾ ਸੂਬਾ ਸਕੱਤਰ ਨਿਯੁਕਤ ਕਰਨ ਦੀ ਖ਼ੁਸ਼ੀ ’ਚ ਲੱਡੂ ਵੰਡੇ

ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਭਾਜਪਾ ਵਲੋਂ ਸੂਬਾ ਸਕੱਤਰ ਨਿਯੁਕਤ ਕਰਨ ਦੀ ਖ਼ੁਸ਼ੀ ‘ਚ ਵਰਕਰਾਂ ਵਲੋਂ ਸਥਾਨਕ ਬਾਰਾਂ ਹੱਟਾਂ ਚੌਂਕ ‘ਚ ਲੱਡੂ ਵੰਡੇ ਗਏ। ਉਨ੍ਹਾਂ ਕਿਹਾ ਕਿ ਸ੍ਰੀ ਬਾਂਸਲ ਲੋਕ ਆਧਾਰ ਵਾਲੇ ਆਗੂ ਹਨ , ਜਿਨ੍ਹਾਂ ਦਾ ਪਿੰਡਾਂ ਤੇ ਸ਼ਹਿਰਾਂ ‘ਚ ਚੰਗਾ ਅਸਰ ਰਸੂਖ਼ ਹੈ।

Ad Position 21
No active advertisement
ਅਜੀਤ ਡੈਸਕ 04-08-2026
ਮਾਨਸਾ, 3 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਭਾਜਪਾ ਵਲੋਂ ਸੂਬਾ ਸਕੱਤਰ ਨਿਯੁਕਤ ਕਰਨ ਦੀ ਖ਼ੁਸ਼ੀ ‘ਚ ਵਰਕਰਾਂ ਵਲੋਂ ਸਥਾਨਕ ਬਾਰਾਂ ਹੱਟਾਂ ਚੌਂਕ ‘ਚ ਲੱਡੂ ਵੰਡੇ ਗਏ। ਉਨ੍ਹਾਂ ਕਿਹਾ ਕਿ ਸ੍ਰੀ ਬਾਂਸਲ ਲੋਕ ਆਧਾਰ ਵਾਲੇ ਆਗੂ ਹਨ , ਜਿਨ੍ਹਾਂ ਦਾ ਪਿੰਡਾਂ ਤੇ ਸ਼ਹਿਰਾਂ ‘ਚ ਚੰਗਾ ਅਸਰ ਰਸੂਖ਼ ਹੈ। ਉਨ੍ਹਾਂ ਆਖਿਆ ਕਿ ਇਸ ਨਿਯੁਕਤੀ ਨਾਲ ਪਾਰਟੀ ਮਾਲਵਾ ਖੇਤਰ ‘ਚ ਹੋਰ ਮਜ਼ਬੂਤ ਹੋਵੇਗੀ। ਸਾਬਕਾ ਵਿਧਾਇਕ ਬਾਂਸਲ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਾਜਪਾ ਦੇ ਏਜੰਡੇ ਨੂੰ ਆਮ ਲੋਕਾਈ ਤੱਕ ਪਹੁੰਚਾਉਣ ਲਈ ਯਤਨ ਜੁਟਾਉਂਦੇ ਰਹਿਣਗੇ । ਉਨ੍ਹਾਂ ਦਾਅਵਾ ਕੀਤਾ ਕਿ 2027 ‘ਚ ਪੰਜਾਬ ‘ਚ ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਅਮਰਜੀਤ ਸਿੰਘ ਕਟੌਦੀਆ, ਸਤੀਸ਼ ਕੁਮਾਰ ਸਿੰਗਲਾ, ਨਵਲ ਕੁਮਾਰ ਗੋਇਲ, ਕੌਂਸਲਰ ਪ੍ਰਵੀਨ ਕੁਮਾਰ ਟੋਨੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਪੂਲ ਪਾਰਟੀ ਦਾ ਵਿਦਿਆਰਥੀਆਂ ਨੇ ਮਾਣਿਆ ਆਨੰਦ ਅਗਲੀ ਖ਼ਬਰ ਸਿਹਤ ਸੰਸਥਾਵਾਂ ਨੂੰ ਕੈਂਸਰ ਮਰੀਜ਼ਾਂ ਦੀ ਪਛਾਣ ਕਰਨ ਦੇ ਨਿਰਦੇਸ਼ ਜਾਰੀ
Ad Position 24
No active advertisement