05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਪੂਲ ਪਾਰਟੀ ਦਾ ਵਿਦਿਆਰਥੀਆਂ ਨੇ ਮਾਣਿਆ ਆਨੰਦ

ਬੁਢਲਾਡਾ, 3 ਅਗਸਤ (ਸਵਰਨ ਸਿੰਘ ਰਾਹੀ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਲੋਂ ਨਰਸਰੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗਾਰੰਗ ‘ਪੂਲ ਪਾਰਟੀ’ ਕਰਵਾਈ ਗਈ। ਬੱਚਿਆਂ ਲਈ ਵਾਟਰ ਪਾਰਕ ਦੀ ਤਰ੍ਹਾਂ ਕਈ ਦਿਲਚਸਪ ਗਤੀਵਿਧੀਆਂ ਜਿਵੇਂ ਰੇਨ ਡਾਂਸ, ਵਾਟਰ ਸਲਾਈਡ, ਸਪਲੈਸ਼ ਪੂਲ, ਵਾਟਰ ਗੇਮਜ਼, ਬਾਲ ਪੂਲ, ਫਲੋਟਿੰਗ ਖੇਡਾਂ, ਵਾਟਰ ਬਾਲ ਰੇਸ, ਮਿਊਜ਼ਿਕ ‘ਤੇ ਡਾਂਸ ਅਤੇ ਟੀਮ-ਬਿਲਡਿੰਗ ਗੇਮਾਂ ‘ਚ ਬੱਚਿਆਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਤਸ਼ਾਹ ਨਾਲ ਹਿੱਸਾ ਲਿਆ।

Ad Position 21
No active advertisement
ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਕਰਵਾਈ ਪੂਲ ਪਾਰਟੀ ਦਾ ਆਨੰਦ ਮਾਣਦੇ ਹੋਏ ਵਿਦਿਆਰਥੀ। ਤਸਵੀਰ : ਟੋਨੀ ਬੁਢਲਾਡਾ 04-08-2026
ਬੁਢਲਾਡਾ, 3 ਅਗਸਤ (ਸਵਰਨ ਸਿੰਘ ਰਾਹੀ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਲੋਂ ਨਰਸਰੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗਾਰੰਗ ‘ਪੂਲ ਪਾਰਟੀ’ ਕਰਵਾਈ ਗਈ। ਬੱਚਿਆਂ ਲਈ ਵਾਟਰ ਪਾਰਕ ਦੀ ਤਰ੍ਹਾਂ ਕਈ ਦਿਲਚਸਪ ਗਤੀਵਿਧੀਆਂ ਜਿਵੇਂ ਰੇਨ ਡਾਂਸ, ਵਾਟਰ ਸਲਾਈਡ, ਸਪਲੈਸ਼ ਪੂਲ, ਵਾਟਰ ਗੇਮਜ਼, ਬਾਲ ਪੂਲ, ਫਲੋਟਿੰਗ ਖੇਡਾਂ, ਵਾਟਰ ਬਾਲ ਰੇਸ, ਮਿਊਜ਼ਿਕ ‘ਤੇ ਡਾਂਸ ਅਤੇ ਟੀਮ-ਬਿਲਡਿੰਗ ਗੇਮਾਂ ‘ਚ ਬੱਚਿਆਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਜਿੰਦਲ, ਚੇਅਰਮੈਨ ਨਿਸ਼ਾਂਤ ਜੈਨ, ਪ੍ਰਿੰਸੀਪਲ ਰਾਜਨ ਖੁਰਾਨਾ, ਕੋਆਰਡੀਨੇਟਰ ਕਿਰਨ ਮਠਾੜੂ, ਨਿਸ਼ਾ ਅਤੇ ਹੋਰਨਾਂ ਅਧਿਆਪਕਾਂ ਵਲੋਂ ਪੂਰੇ ਪ੍ਰੋਗਰਾਮ ਦੌਰਾਨ ਬੱਚਿਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ‘ਚ ਆਤਮਵਿਸ਼ਵਾਸ, ਟੀਮ ਭਾਵਨਾ, ਸਮਾਜਿਕ ਮਿਲਾਪ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀਆਂ ਹਨ। ਬੱਚਿਆਂ ਨੇ ਵੀ ਇਸ ਪੂਲ ਪਾਰਟੀ ਨੂੰ ਬੇਹੱਦ ਪਸੰਦ ਕੀਤਾ ਅਤੇ ਇਸ ਨੂੰ ਆਪਣੇ ਸਕੂਲੀ ਜੀਵਨ ਦਾ ਯਾਦਗਾਰ ਦਿਨ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਮੰਗਤ ਰਾਏ ਬਾਂਸਲ ਨੂੰ ਭਾਜਪਾ ਦਾ ਸੂਬਾ ਸਕੱਤਰ ਨਿਯੁਕਤ ਕਰਨ ਦੀ ਖ਼ੁਸ਼ੀ ’ਚ ਲੱਡੂ ਵੰਡੇ
Ad Position 24
No active advertisement