09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਡਬਲ ਇੰਜਣ ਸਰਕਾਰ ਬਣਾਉਣ ਦੇ ਦਾਅਵੇ, ਪਰ ਇੰਜਣ ਮਜ਼ਬੂਤ ਨਹੀਂ-ਰੁਚਿਕਾ ਗੋਇਲ ਭਾਜਪਾ ਆਗੂਆਂ ਵਲੋਂ ਗੱਠਜੋੜ ਅਤੇ ਇਕੱਲੇ ਚੋਣ ਲੜਨ ਸਬੰਧੀ ਵੱਖ-ਵੱਖ ਬਿਆਨਾਂ ਨੇ ਲੋਕਾਂ ਵਿਚ ਪੈਦਾ ਕੀਤਾ ਭੰਬਲਭੂਸਾ

ਰਾਮਾਂ ਮੰਡੀ, 8 ਅਗਸਤ (ਤਰਸੇਮ ਸਿੰਗਲਾ)-ਨਗਰ ਕੌਂਸਲ ਰਾਮਾਂ ਦੀ ਪ੍ਰਧਾਨ ਸ੍ਰੀਮਤੀ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੇ ਭਾਜਪਾ ਵਲੋਂ ਪੰਜਾਬ ਵਿਚ ‘ਡਬਲ ਇੰਜਣ’ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਭਾਜਪਾ ਨੂੰ ਪੰਜਾਬ ਵਿਚ ਇਕੱਲੇ ਆਪਣੇ ਦਮ ’ਤੇ ਸਰਕਾਰ ਬਣਾਉਣ ਦਾ ਭਰੋਸਾ ਹੀ ਨਹੀਂ ਹੈ ਤਾਂ ‘ਡਬਲ ਇੰਜਨ’ ਸਰਕਾਰ ਦੀ ਗੱਲ ਦਾ ਕੀ ਅਰਥ ਰਹਿ ਜਾਂਦਾ ਹੈ। ਰੁਚਿਕਾ ਗੋਇਲ ਨੇ ਕਿਹਾ ਕਿ ਇਕ ਪਾਸੇ ਭਾਜਪਾ ਆਗੂ ਪੰਜਾਬ ਦੇ ਵਿਕਾਸ ਲਈ ਡਬਲ ਇੰਜਨ ਸਰਕਾਰ ਦੀ ਲੋੜ ਦੱਸ ਰਹੇ ਹਨ, ਜਦਕਿ ਦੂਜੇ ਪਾਸੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਆਗੂਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 09-08-2026
ਰਾਮਾਂ ਮੰਡੀ, 8 ਅਗਸਤ (ਤਰਸੇਮ ਸਿੰਗਲਾ)-ਨਗਰ ਕੌਂਸਲ ਰਾਮਾਂ ਦੀ ਪ੍ਰਧਾਨ ਸ੍ਰੀਮਤੀ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੇ ਭਾਜਪਾ ਵਲੋਂ ਪੰਜਾਬ ਵਿਚ ‘ਡਬਲ ਇੰਜਣ’ ਸਰਕਾਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਭਾਜਪਾ ਨੂੰ ਪੰਜਾਬ ਵਿਚ ਇਕੱਲੇ ਆਪਣੇ ਦਮ ’ਤੇ ਸਰਕਾਰ ਬਣਾਉਣ ਦਾ ਭਰੋਸਾ ਹੀ ਨਹੀਂ ਹੈ ਤਾਂ ‘ਡਬਲ ਇੰਜਨ’ ਸਰਕਾਰ ਦੀ ਗੱਲ ਦਾ ਕੀ ਅਰਥ ਰਹਿ ਜਾਂਦਾ ਹੈ। ਰੁਚਿਕਾ ਗੋਇਲ ਨੇ ਕਿਹਾ ਕਿ ਇਕ ਪਾਸੇ ਭਾਜਪਾ ਆਗੂ ਪੰਜਾਬ ਦੇ ਵਿਕਾਸ ਲਈ ਡਬਲ ਇੰਜਨ ਸਰਕਾਰ ਦੀ ਲੋੜ ਦੱਸ ਰਹੇ ਹਨ, ਜਦਕਿ ਦੂਜੇ ਪਾਸੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਆਗੂਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਭਾਜਪਾ ਆਗੂ ਪੰਜਾਬ ਵਿਚ ਇਕੱਲਿਆਂ ਚੋਣ ਲੜਨ ਦੀ ਗੱਲ ਕਰਦਾ ਹੈ, ਜਦਕਿ ਕੁਝ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵਿਤ ਗਠਜੋੜ ਸਬੰਧੀ ਬਿਆਨ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦੇ ਇਨ੍ਹਾਂ ਵੱਖ-ਵੱਖ ਬਿਆਨਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਵੀ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਆਖਿਰ ਪਾਰਟੀ ਦੇ ਕਿਸ ਆਗੂ ਦੇ ਬਿਆਨ ਨੂੰ ਸਹੀ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਪੰਜਾਬ ਵਿੱਚ ਆਪਣੇ ਦਮ ’ਤੇ ਸਰਕਾਰ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਆਤਮ-ਵਿਸ਼ਵਾਸੀ ਹੈ ਤਾਂ ਫਿਰ ਗਠਜੋੜ ਨੂੰ ਲੈ ਕੇ ਵਾਰ-ਵਾਰ ਚਰਚਾ ਕਿਉਂ ਹੋ ਰਹੀ ਹੈ। ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਬਿਆਨਾਂ ਨਾਲੋਂ ਜ਼ਮੀਨੀ ਪੱਧਰ ’ਤੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਵਧੇਰੇ ਮਹੱਤਵ ਦਿੰਦੇ ਹਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਦੀ ਜਨਤਾ ਸਾਰੇ ਰਾਜਨੀਤਿਕ ਦਲਾਂ ਦੀਆਂ ਨੀਤੀਆਂ, ਕਾਰਗੁਜ਼ਾਰੀ ਅਤੇ ਉਨ੍ਹਾਂ ਦੀ ਸਪੱਸ਼ਟ ਰਣਨੀਤੀ ਨੂੰ ਦੇਖ ਕੇ ਹੀ ਆਪਣਾ ਫੈਸਲਾ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਸਾਉਣ ਮਹੀਨੇ ਦੇ ਅਖੀਰ ਵਿਚ ਲੱਗੀ ਝੜੀ, ਪੂਰਾ ਦਿਨ ਹੁੰਦੀ ਰਹੀ ਕਿਣ-ਮਿਣ ਕਣੀ ਅਗਲੀ ਖ਼ਬਰ ਜ਼ੋਨ ਪੱਧਰੀ ਖੇਡਾਂ ’ਚ ਸਮਰਹਿੱਲ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Ad Position 24