10 ਅਗਸਤ ਨੂੰ ‘ਡੀ-ਵਾਰਮਿੰਗ ਡੇਅ’ ਮਨਾਇਆ ਜਾਵੇਗਾ-ਡਾ. ਕਪਿਲ ਮਿੱਤਲ
17 ਅਗਸਤ ਨੂੰ ਮਨਾਇਆ ਜਾਵੇਗਾ ਮੋਪ-ਅੱਪ ਡੇਅ
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ)- ਸਿਹਤ ਵਿਭਾਗ ਪੰਜਾਬ ਵਲੋਂ ਬੱਚਿਆਂ ਵਿਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ 10 ਅਗਸਤ 2026 ਨੂੰ ਡੀ-ਵਰਮਿੰਗ ਦਿਵਸ ਮਨਾਇਆ ਜਾਵੇਗਾ। ਜਿਸ ਵਿਚ ਇਕ ਸਾਲ ਤੋਂ ਉਨ੍ਹੀਂ ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜੋਲ ਦੀ ਮੁਫ਼ਤ ਗੋਲੀ ਦਿੱਤੀ ਜਾਵੇਗੀ।
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ)- ਸਿਹਤ ਵਿਭਾਗ ਪੰਜਾਬ ਵਲੋਂ ਬੱਚਿਆਂ ਵਿਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ 10 ਅਗਸਤ 2026 ਨੂੰ ਡੀ-ਵਰਮਿੰਗ ਦਿਵਸ ਮਨਾਇਆ ਜਾਵੇਗਾ। ਜਿਸ ਵਿਚ ਇਕ ਸਾਲ ਤੋਂ ਉਨ੍ਹੀਂ ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜੋਲ ਦੀ ਮੁਫ਼ਤ ਗੋਲੀ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀ.ਐਚ.ਸੀ. ਸੰਗਤ ਵਿਖੇ ਸਿਹਤ ਬਲਾਕ ਸੰਗਤ ਦੀਆਂ ਸਮੂਹ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰ ਨੂੰ ਇਕ ਰੋਜ਼ਾ ਸਿਖਲਾਈ ਦਿੱਤੀ ਗਈ। ਇਸ ਮੌਕੇ ਡਾ. ਕਪਿਲ ਮਿੱਤਲ ਨੇ ਦੱਸਿਆ ਕਿ ਬੱਚਿਆਂ ਦੇ ਵਿਚ ਪੇਟ ਦੇ ਕੀੜੇ ਹੋਣ ਕਾਰਨ ਉਨ੍ਹਾਂ ਵਿਚ ਆਇਰਨ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੇ ਇਨ੍ਹਾਂ ਕੀੜਿਆਂ ਨੂੰ ਖ਼ਤਮ ਕਰਨ ਅਤੇ ਬੱਚੇ ਦੀ ਚੰਗੀ ਸਿਹਤ ਲਈ ਹਰ ਛੇ ਮਹੀਨਿਆਂ ਬਾਅਦ ਐਲਬੈਂਡਾਜੋਲ ਦੀ ਗੋਲੀ ਦੇਣਾ ਅਤਿ ਜ਼ਰੂਰੀ ਹੈ। ਇਸ ਮੌਕੇ ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ 10 ਅਗਸਤ ਨੂੰ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਡੀ-ਵਰਮਿੰਗ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਤੇ ਰਜਿਸਟਰਡ ਬੱਚਿਆਂ ਅਤੇ ਕਿਸੇ ਵੀ ਸਕੂਲ ਜਾਂ ਆਂਗਣਵਾੜੀ ਜਾਣ ਵਾਲੇ ਬੱਚਿਆਂ ਨੂੰ ਆਸ਼ਾ ਵਰਕਰਾਂ ਵਲੋਂ ਉਨ੍ਹਾਂ ਦੇ ਘਰਾਂ ਵਿਚ ਗੋਲੀ ਆਪਣੀ ਦੇਖ-ਰੇਖ ਵਿਚ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਅਗਸਤ 2026 ਨੂੰ ਕਿਸੇ ਕਾਰਨ ਗੋਲੀ ਲੈਣ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ ਨੂੰ 17 ਅਗਸਤ 2026 ਨੂੰ ਮੋਪ ਅਪ ਡੇ ਵਾਲੇ ਦਿਨ ਗੋਲੀ ਦਿੱਤੀ ਜਾਵੇਗੀ।