ਆਜ਼ਾਦੀ ਦਿਵਸ ਮੌਕੇ ਵੇਦਾਂਤਾ ਪਾਵਰ ਨੇ ਊਰਜਾ ਸੁਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਈ
ਮਾਨਸਾ, 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਆਜ਼ਾਦੀ ਦਿਵਸ ਮੌਕੇ ਵੇਦਾਂਤਾ ਪਾਵਰ ਲਿਮਟਿਡ ਨੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਕੰਪਨੀ ਨੇ ਭਰੋਸੇਯੋਗ ਬਿਜਲੀ ਉਤਪਾਦਨ, ਦੇਸੀ ਈਂਧਨ ਦੀ ਸੁਰੱਖਿਅਤ ਸਪਲਾਈ ਅਤੇ ਲੰਬੇ ਸਮੇਂ ’ਚ ਬਿਜਲੀ ਉਤਪਾਦਨ ਸਮਰੱਥਾ ਦੇ ਵਿਸਥਾਰ ਨੂੰ ਆਪਣੀ ਪ੍ਰਮੁੱਖ ਤਰਜੀਹ ਦੱਸਿਆ ਹੈ।
ਤ
ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ (ਮਾਨਸਾ) ਵਿਖੇ ਕੌਮੀ ਝੰਡਾ ਲਹਿਰਾਉਣ ਮੌਕੇ ਕੰਪਨੀ ਦੇ ਅਧਿਕਾਰੀ। ਅਜੀਤ ਤਸਵੀਰ
19-08-2026
ਮਾਨਸਾ, 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਆਜ਼ਾਦੀ ਦਿਵਸ ਮੌਕੇ ਵੇਦਾਂਤਾ ਪਾਵਰ ਲਿਮਟਿਡ ਨੇ ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਕੰਪਨੀ ਨੇ ਭਰੋਸੇਯੋਗ ਬਿਜਲੀ ਉਤਪਾਦਨ, ਦੇਸੀ ਈਂਧਨ ਦੀ ਸੁਰੱਖਿਅਤ ਸਪਲਾਈ ਅਤੇ ਲੰਬੇ ਸਮੇਂ ’ਚ ਬਿਜਲੀ ਉਤਪਾਦਨ ਸਮਰੱਥਾ ਦੇ ਵਿਸਥਾਰ ਨੂੰ ਆਪਣੀ ਪ੍ਰਮੁੱਖ ਤਰਜੀਹ ਦੱਸਿਆ ਹੈ। ਕੰਪਨੀ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ 4.78 ਗੀਗਾਵਾਟ ਹੈ, ਜਿਸ ’ਚ 4.18 ਗੀਗਾਵਾਟ ਚਾਲੂ ਅਤੇ 0.6 ਗੀਗਾਵਾਟ ਨਿਰਮਾਣ ਅਧੀਨ ਸਮਰੱਥਾ ਸ਼ਾਮਲ ਹੈ। ਪੰਜਾਬ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਛੱਤੀਸਗੜ੍ਹ ’ਚ ਮੌਜੂਦਗੀ ਵਾਲੀ ਕੰਪਨੀ ਦੀ ਲਗਭਗ 74 ਫ਼ੀਸਦੀ ਸਮਰੱਥਾ ਲੰਬੇ ਅਤੇ ਦਰਮਿਆਨੇ ਸਮੇਂ ਦੇ ਬਿਜਲੀ ਖ਼ਰੀਦ ਸਮਝੌਤਿਆਂ ਨਾਲ ਜੁੜੀ ਹੋਈ ਹੈ ਜਦਕਿ ਲਗਭਗ 85 ਫ਼ੀਸਦੀ ਚਾਲੂ ਸਮਰੱਥਾ ਨੂੰ ਦੇਸੀ ਕੋਲਾ ਲਿੰਕੇਜ ਪ੍ਰਾਪਤ ਹਨ। ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਥਰਮਲ ਪਲਾਂਟ ਲਈ ਐਸ.ਈ.ਸੀ.ਐਲ. ਅਤੇ ਐਨ.ਸੀ.ਐਲ. ਤੋਂ 100 ਫ਼ੀਸਦੀ ਕੋਲਾ ਲਿੰਕੇਜ ਪ੍ਰਾਪਤ ਹੋ ਰਹੀ ਹੈ। ਤਾਪ ਘਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸ਼ਰਮਾ ਨੇ ਕਿਹਾ ਕਿ ਪਲਾਂਟ ਰਾਜ ਦੀਆਂ ਕਰੀਬ 35 ਫ਼ੀਸਦੀ ਬਿਜਲੀ ਲੋੜਾਂ ਪੂਰੀਆਂ ਕਰਨ ’ਚ ਯੋਗਦਾਨ ਪਾ ਰਿਹਾ ਹੈ ਅਤੇ ਦੇਸੀ ਕੋਲੇ ਦੀ ਉਪਲਬਧਤਾ ਕਾਰਨ ਭਰੋਸੇਯੋਗ ਬਿਜਲੀ ਉਤਪਾਦਨ ਲਈ ਮਜ਼ਬੂਤ ਸਥਿਤੀ ’ਚ ਹੈ। ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਊਰਜਾ ਸੁਰੱਖਿਆ ਦੇਸ਼ ਦੀ ਆਰਥਿਕ ਆਜ਼ਾਦੀ ਅਤੇ ਵਿਕਸਿਤ ਭਾਰਤ ਦੇ ਟੀਚੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੇਸੀ ਈਂਧਨ ਲਿੰਕੇਜਾਂ ਨੂੰ ਮਜ਼ਬੂਤ ਕਰਨ ਅਤੇ ਭਰੋਸੇਯੋਗ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਲਈ ਵਚਨਬੱਧ ਹੈ। ਵੇਦਾਂਤਾ ਪਾਵਰ ਨੇ ਵਿੱਤੀ ਸਾਲ 2033 ਤੱਕ ਆਪਣੀ ਸਮਰੱਥਾ 12 ਗੀਗਾਵਾਟ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ। ਕੰਪਨੀ ਥਰਮਲ ਬਿਜਲੀ ਦੇ ਨਾਲ ਪ੍ਰਮਾਣੂ ਊਰਜਾ, ਜਲ-ਬਿਜਲੀ ਅਤੇ ਬੈਟਰੀ ਸਟੋਰੇਜ ਵਰਗੇ ਖੇਤਰਾਂ ’ਚ ਵੀ ਮੌਕਿਆਂ ਦਾ ਮੁਲਾਂਕਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਧਦੀ ਊਰਜਾ ਮੰਗ ਨੂੰ ਪੂਰਾ ਕਰਨ ਲਈ ਭਰੋਸੇਯੋਗ ਰਵਾਇਤੀ ਬਿਜਲੀ ਅਤੇ ਨਵੀਆਂ ਸਾਫ਼ ਊਰਜਾ ਤਕਨਾਲੋਜੀਆਂ ਦਾ ਸੰਤੁਲਿਤ ਮਿਸ਼ਰਨ ਜ਼ਰੂਰੀ ਹੈ।