18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਿੰਦਲ ਇੰਟਰਨੈਸ਼ਨਲ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ

ਬੁਢਲਾਡਾ, 18 ਅਗਸਤ (ਸਵਰਨ ਸਿੰਘ ਰਾਹੀ)- ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਮੁੱਖ ਮਹਿਮਾਨ ਤਰਸੇਮ ਜਿੰਦਲ, ਪੁਸ਼ਪਾ ਜਿੰਦਲ ਅਤੇ ਮੰਜੂ ਜੈਨ ਸਨ।

Ad Position 21
No active advertisement
ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਮੰਚ ’ਤੇ ਗਿੱਧਾ ਪਾਉਂਦੀਆਂ ਹੋਈਆਂ ਮੁਟਿਆਰਾਂ। ਤਸਵੀਰ : ਟੋਨੀ ਬੁਢਲਾਡਾ 19-08-2026
ਬੁਢਲਾਡਾ, 18 ਅਗਸਤ (ਸਵਰਨ ਸਿੰਘ ਰਾਹੀ)- ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਮੁੱਖ ਮਹਿਮਾਨ ਤਰਸੇਮ ਜਿੰਦਲ, ਪੁਸ਼ਪਾ ਜਿੰਦਲ ਅਤੇ ਮੰਜੂ ਜੈਨ ਸਨ। ਸ਼ੁਰੂਆਤ ਪ੍ਰਿੰਸੀਪਲ ਰਾਜਨ ਖੁਰਾਣਾ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਤੀਆਂ ਦੇ ਤਿਉਹਾਰ ਦੀ ਸੱਭਿਆਚਾਰਕ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਪੁਰਾਤਨ ਅਤੇ ਨਵੀਂ ਪੀੜ੍ਹੀ ਦੇ ਸਾਂਝੇ ਰੰਗ ਬਿਖੇਰਦਿਆਂ ਮਾਵਾਂ, ਦਾਦੀਆਂ-ਨਾਨੀਆਂ ਅਤੇ ਧੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਰਵਾਇਤੀ ਪੰਜਾਬੀ ਪਹਿਰਾਵੇ, ਲੋਕ-ਰੰਗ, ਸੰਗੀਤ, ਨਾਚ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਸਮਾਗਮ ਵਿੱਚ ਚੇਅਰਮੈਨ ਪ੍ਰਦੀਪ ਜਿੰਦਲ, ਸਾਕਸ਼ੀ, ਮਾਹਿਰਾ ਜੈਨ ਅਤੇ ਨਿਸ਼ਾਂਤ ਜੈਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਫ਼ਤਰੀ ਕਰਮਚਾਰੀਆਂ ਨੇ ਦੂਜੇ ਦਿਨ ਵੀ ਕੰਮ-ਕਾਜ ਠੱਪ ਰੱਖਿਆ, ਲੋਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਭਾਕਿਯ (ਉਗਰਾਹਾਂ) ਦੀ ਉੱਡਤ ਭਗਤ ਰਾਮ ਵਿਖੇ ਹੋਈ ਮੀਟਿੰਗ
Ad Position 24