ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਦਸਮੇਸ਼ ਸਕੂਲ ਦੇ ਖਿਡਾਰੀਆਂ ਨੇ 125 ਤਗਮੇ ਜਿੱਤੇ
ਮਾਨਸਾ, 19 ਅਗਸਤ (ਰਾਵਿੰਦਰ ਸਿੰਘ ਰਵੀ)- ਗਰਮ ਰੁੱਤ ਦੇ ਜੋਨ ਪੱਧਰੀ ਖੇਡ ਮੁਕਾਬਲਿਆਂ ’ਚ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 125 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਨ੍ਹਾਂ ’ਚ 82 ਸੋਨ, 21 ਚਾਂਦੀ ਅਤੇ 22 ਕਾਂਸੀ ਦੇ ਮੈਡਲ ਸ਼ਾਮਿਲ ਹਨ। ਸਰੀਰਕ ਸਿੱਖਿਆ ਅਧਿਆਪਕ ਸੁਖਦੀਪ ਸਿੰਘ ਤੇ ਜਗਦੀਪ ਕੌਰ ਨੇ ਦੱਸਿਆ ਕਿ ਅੰਡਰ-17 ਤੇ 19 ਲੜਕੇ ਅਤੇ ਲੜਕੀਆਂ ਨੇ ਕਬੱਡੀ ’ਚ ਪਹਿਲਾ ਸਥਾਨ ਹਾਸਲ ਕੀਤਾ।
ਮਾਨਸਾ, 19 ਅਗਸਤ (ਰਾਵਿੰਦਰ ਸਿੰਘ ਰਵੀ)- ਗਰਮ ਰੁੱਤ ਦੇ ਜੋਨ ਪੱਧਰੀ ਖੇਡ ਮੁਕਾਬਲਿਆਂ ’ਚ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 125 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਨ੍ਹਾਂ ’ਚ 82 ਸੋਨ, 21 ਚਾਂਦੀ ਅਤੇ 22 ਕਾਂਸੀ ਦੇ ਮੈਡਲ ਸ਼ਾਮਿਲ ਹਨ। ਸਰੀਰਕ ਸਿੱਖਿਆ ਅਧਿਆਪਕ ਸੁਖਦੀਪ ਸਿੰਘ ਤੇ ਜਗਦੀਪ ਕੌਰ ਨੇ ਦੱਸਿਆ ਕਿ ਅੰਡਰ-17 ਤੇ 19 ਲੜਕੇ ਅਤੇ ਲੜਕੀਆਂ ਨੇ ਕਬੱਡੀ ’ਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਲੜਕਿਆਂ ਦੀ ਕਬੱਡੀ ਟੀਮ ਨੇ ਤੀਜਾ ਸਥਾਨ ਮੱਲਿਆ। ਇਸੇ ਤਰ੍ਹਾਂ ਸੋਫਟਬਾਲ ’ਚ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼ੂਟਿੰਗ ਮੁਕਾਬਲੇ ’ਚ ਸਾਹਿਬ ਨੇ ਆਪਣੇ ਵਰਗ ’ਚ ਪਹਿਲਾ ਸਥਾਨ ਲਿਆ। ਅੰਡਰ-17 ਲੜਕੀਆਂ ਦੀ ਟੀਮ ਨੇ ਖੋ-ਖੋ ’ਚ ਦੂਜਾ, ਗਤਕੇ ’ਚ ਲੜਕੀਆਂ ਨੇ ਸਾਰੇ ਵਰਗਾਂ ’ਚ ਪਹਿਲਾ ਸਥਾਨ ’ਤੇ ਰਹੀਆਂ ਜਦਕਿ ਲੜਕਿਆਂ ਨੇ ਅੰਡਰ-14, 17 ਅਤੇ 19 ਵਰਗਾਂ ’ਚ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਸਕੂਲ ’ਚ ਕਰਵਾਏ ਸਨਮਾਨ ਸਮਾਗਮ ਦੌਰਾਨ ਮੈਡਲ ਦੇ ਸਨਮਾਨਿਤ ਕੀਤਾ ਗਿਆ। ਮੀਤ ਪ੍ਰਧਾਨ ਗੁਰਦੇਵ ਸਿੰਘ ਮਾਨਸ਼ਾਹੀਆ ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮੱਘਰ ਸਿੰਘ ਸਿੱਧੂ, ਪ੍ਰਿੰਸੀਪਲ ਪਰਮਪ੍ਰੀਤ ਸਿੰਘ, ਡਾਇਰੈਕਟਰ ਜੁਗਰਾਜ ਸਿੰਘ, ਕਿਰਨਦੀਪ ਕੌਰ, ਮੈਨੇਜਰ ਹੰਸ ਰਾਜ ਆਦਿ ਹਾਜ਼ਰ ਸਨ।