ਸੜਕ ਨਿਰਮਾਣ ਦੌਰਾਨ ਕੰਮ ਦੀ ਢਿੱਲੀ ਮੱਠੀ ਚਾਲ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ
ਭੁੱਚੋ ਮੰਡੀ, 19 ਅਗਸਤ (ਬਿੱਕਰ ਸਿੰਘ ਸਿੱਧੂ)-ਲਗਭਗ ਇਕ ਮਹੀਨੇ ਤੋਂ ਸੜਕ ਬੰਦ ਹੋਣ ਕਾਰਨ ਸੜਕ ’ਤੇ ਲੱਗਦੀਆਂ ਦੁਕਾਨਾਂ ਦਾ ਕਾਰੋਬਾਰ ਠੱਪ ਹੋਣ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਦੇ ਸਬਰ ਦਾ ਬੰਨ ਆਖਰ ਕਾਰ ਟੁੱਟਣ ਲੱਗਾ ਹੈ। ਜਿਸ ਨੂੰ ਲੈ ਕੇ ਅੱਜ ਦੁਕਾਨਦਾਰਾਂ ਵਲੋਂ ਨਗਰ ਕੌਂਸਲ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਭੁੱਚੋ ਕੈਂਚੀਆਂ ਤੋਂ ਭੁੱਚੋ ਮੰਡੀ ਤੱਕ ਬਣ ਰਹੀ ਨਵੀਂ ਸੜਕ ਦੇ ਕੰਮ ਦੀ ਢਿੱਲੀ ਮੱਠੀ ਚਾਲ ਤੋਂ ਪ੍ਰੇਸ਼ਾਨ ਦੁਕਾਨਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ: ਬਿੱਕਰ ਸਿੰਘ ਸਿੱਧੂ
20-08-2026