ਭਾਕਿਯੂ ਏਕਤਾ (ਡਕੌਂਦਾ) ਵਲੋਂ ਖਾਦਾਂ ਦੇ ਵਧਾਏ ਭਾਅ ਦੀ ਨਿੰਦਾ
ਬੁਢਲਾਡਾ, 20 ਅਗਸਤ (ਰਾਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਬਰੇ੍ਹ, ਬਲਾਕ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਅਤੇ ਜਨਰਲ ਸਕੱਤਰ ਮੇਲਾ ਸਿੰਘ ਦਿਆਲਪੁਰਾ ਨੇ ਕਿਹਾ ਹੈ ਕਿ ਖਾਦਾਂ, ਦਵਾਈਆਂ ਅਤੇ ਛੋਟੇ ਤੱਤਾਂ ਦੀਆਂ ਕੀਮਤਾਂ ’ਚ ਕੀਤੇ ਅਥਾਹ ਵਾਧੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਲਾਗਤ ਖਰਚੇ ਹੋਰ ਵਧ ਗਏ ਹਨ ਕਿਉਂਕਿ ਪਿਛਲੇ ਸੀਜ਼ਨ ਦੀ ਬਜਾਏ ਇਸ ਸਾਲ ਐਨ.
ਬੁਢਲਾਡਾ, 20 ਅਗਸਤ (ਰਾਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਬਰੇ੍ਹ, ਬਲਾਕ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਅਤੇ ਜਨਰਲ ਸਕੱਤਰ ਮੇਲਾ ਸਿੰਘ ਦਿਆਲਪੁਰਾ ਨੇ ਕਿਹਾ ਹੈ ਕਿ ਖਾਦਾਂ, ਦਵਾਈਆਂ ਅਤੇ ਛੋਟੇ ਤੱਤਾਂ ਦੀਆਂ ਕੀਮਤਾਂ ’ਚ ਕੀਤੇ ਅਥਾਹ ਵਾਧੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਲਾਗਤ ਖਰਚੇ ਹੋਰ ਵਧ ਗਏ ਹਨ ਕਿਉਂਕਿ ਪਿਛਲੇ ਸੀਜ਼ਨ ਦੀ ਬਜਾਏ ਇਸ ਸਾਲ ਐਨ.ਪੀ.ਕੇ. ਖਾਦ ਦਾ ਗੱਟਾ 550 ਰੁਪਏ ਵਧਾ ਦਿੱਤਾ ਗਿਆ ਹੈ, ਜੋ ਕਿ ਹੁਣ 1700 ਰੁਪਏ ਦੀ ਬਜਾਏ 2250 ਵਿੱਕਰੀ ਕੀਤਾ ਜਾ ਰਿਹਾ ਹੈ, ਜ਼ਿੰਕ ਸਲਫ਼ੇਟ ਦੀਆਂ ਕੀਮਤਾਂ ’ਚ ਪਿਛਲੇ ਸੀਜ਼ਨ ਦੀ ਬਜਾਏ 15 ਤੋਂ 20 ਰੁਪਏ ਪ੍ਰਤੀ ਕਿੱਲੋ ਵਾਧਾ ਹੋਇਆ ਹੈ। ਕੀਟਨਾਸ਼ਕ ਅਤੇ ਕੁੱਲੀ ਨਾਸ਼ਕ ਜਹਿਰਾਂ ਦੀਆਂ ਕੀਮਤਾਂ ਵੀ ਨਵੇਂ ਟੈਕਨੀਕਲਾਂ ਦੇ ਨਾਂਅ ’ਤੇ ਮਹਿੰਗੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਜਾਵੇਗੀ ਜਦਕਿ ਫ਼ਸਲਾਂ ਦੀ ਕੀਮਤ ’ਚ ਨਿ ਗੂਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਵਧਾਈਆਂ ਕੀਮਤਾਂ ਵਾਪਸ ਲਈਆਂ ਜਾਣ ਅਤੇ ਫ਼ਸਲਾਂ ਦੇ ਭਾਅ ਡਾ. ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਲਾਗੂ ਕੀਤੇ ਜਾਣ।