21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵੇਦਾਂਤਾ ਪਾਵਰ ਨੇ ਅਕਸ਼ੈ ਊਰਜਾ ਦਿਵਸ ਮੌਕੇ ਊਰਜਾ ਤੇ ਸਰੋਤਾਂ ਦੀ ਵਧੇਰੇ ਕੁਸ਼ਲ ਵਰਤੋਂ ’ਤੇ ਜ਼ੋਰ ਦਿੱਤਾ

ਮਾਨਸਾ, 21 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਅਕਸ਼ੈ ਊਰਜਾ ਦਿਵਸ ਮੌਕੇ ਵੇਦਾਂਤਾ ਪਾਵਰ ਲਿਮਟਿਡ ਨੇ ਸਾਫ਼-ਸੁਥਰੇ ਊਰਜਾ ਪਰਿਵਰਤਨ ਦੇ ਨਾਲ-ਨਾਲ ਬਿਜਲੀ ਉਤਪਾਦਨ ਖੇਤਰ ’ਚ ਊਰਜਾ ਅਤੇ ਸਰੋਤਾਂ ਦੀ ਵਧੇਰੇ ਕੁਸ਼ਲ ਵਰਤੋਂ ’ਤੇ ਜ਼ੋਰ ਦਿੱਤਾ ਹੈ। ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਿਤ ਤਲਵੰਡੀ ਸਾਬੋ ਤਾਪ ਘਰ ਦੇ ਡਾਇਰੈਕਟਰ ਤੇ ਸੀ.

Ad Position 21
No active advertisement
ਅਜੀਤ ਡੈਸਕ 22-08-2026
ਮਾਨਸਾ, 21 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਅਕਸ਼ੈ ਊਰਜਾ ਦਿਵਸ ਮੌਕੇ ਵੇਦਾਂਤਾ ਪਾਵਰ ਲਿਮਟਿਡ ਨੇ ਸਾਫ਼-ਸੁਥਰੇ ਊਰਜਾ ਪਰਿਵਰਤਨ ਦੇ ਨਾਲ-ਨਾਲ ਬਿਜਲੀ ਉਤਪਾਦਨ ਖੇਤਰ ’ਚ ਊਰਜਾ ਅਤੇ ਸਰੋਤਾਂ ਦੀ ਵਧੇਰੇ ਕੁਸ਼ਲ ਵਰਤੋਂ ’ਤੇ ਜ਼ੋਰ ਦਿੱਤਾ ਹੈ। ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਿਤ ਤਲਵੰਡੀ ਸਾਬੋ ਤਾਪ ਘਰ ਦੇ ਡਾਇਰੈਕਟਰ ਤੇ ਸੀ.ਈ.ਓ. ਰਾਜਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਨਵਿਆਉਣ ਯੋਗ ਊਰਜਾ ਸਮਰੱਥਾ ’ਚ ਵਾਧੇ ਦੇ ਨਾਲ ਬਿਜਲੀ ਉਤਪਾਦਨ ਪ੍ਰਣਾਲੀ ’ਚ ਈਂਧਨ, ਪਾਣੀ ਅਤੇ ਹੋਰ ਸਰੋਤਾਂ ਦੀ ਖਪਤ ਨੂੰ ਘਟਾਉਣਾ ਵੀ ਭਾਰਤ ਦੇ ਊਰਜਾ ਪਰਿਵਰਤਨ ਲਈ ਮਹੱਤਵਪੂਰਨ ਹੈ। ਕੰਪਨੀ ਵਲੋਂ ਵਿਕਲਪਕ ਈਂਧਨਾਂ ਦੀ ਵਰਤੋਂ, ਪਾਣੀ ਦੀ ਬੱਚਤ, ਸਰੋਤਾਂ ਦੀ ਕੁਸ਼ਲ ਵਰਤੋਂ ਅਤੇ ਸਰਕੁਲਰ ਪਹੁੰਚ ਰਾਹੀਂ ਆਪਣੇ ਸੰਚਾਲਨ ਨੂੰ ਵਧੇਰੇ ਵਾਤਾਵਰਣ ਅਨੁਕੂਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਆਪਣੀਆਂ ਲੋੜਾਂ ਲਈ ਸੂਰਜੀ ਊਰਜਾ ਦੀ ਵਰਤੋਂ ਦੇ ਨਾਲ-ਨਾਲ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ’ਚ ਤਬਦੀਲ ਕਰਨ ਵੱਲ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਤਾਪ ਘਰ ਵਿਖੇ ਵਿੱਤੀ ਸਾਲ 2025-26 ਦੌਰਾਨ ਲਗਭਗ 3.61 ਲੱਖ ਮੀਟਰਿਕ ਟਨ ਬਾਇਓਮਾਸ ਦੀ ਵਰਤੋਂ ਕੀਤੀ ਗਈ, ਜੋ ਪਲਾਂਟ ਦੀ ਕੁੱਲ ਈਂਧਨ ਖਪਤ ਦਾ ਲਗਭਗ 5.21 ਫ਼ੀਸਦੀ ਹੈ। ਇਸ ਨਾਲ ਖੇਤੀਬਾੜੀ ਰਹਿੰਦ-ਖੂੰਹਦ ਦੀ ਵਰਤੋਂ ਨੂੰ ਉਤਸ਼ਾਹ ਮਿਲਣ ਦੇ ਨਾਲ-ਨਾਲ ਇਸ ਨੂੰ ਵਿਕਲਪਕ ਈਂਧਨ ਵਜੋਂ ਬਿਜਲੀ ਉਤਪਾਦਨ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਆਪਣੇ ਵੱਖ-ਵੱਖ ਸੰਚਾਲਨ ਸਥਾਨਾਂ ’ਤੇ ਹੁਣ ਤੱਕ ਕੁੱਲ 8.75 ਲੱਖ ਬੂਟੇ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਅਕਸ਼ੈ ਊਰਜਾ ਦਿਵਸ ਦੇਸ਼ ਦੀ ਸਾਫ਼ ਊਰਜਾ ਭਵਿੱਖ ਵੱਲ ਵਧਦੀ ਯਾਤਰਾ ਦਾ ਪ੍ਰਤੀਕ ਹੈ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ’ਚ 23 ਅਗਸਤ ਤੱਕ ਲੱਗੇਗਾ ਤਰਕਸ਼ੀਲ ਪੁਸਤਕ ਮੇਲਾ ਉਸਾਰੂ ਸਾਹਿਤ , ਵਿਗਿਆਨਕ ਸੋਚ ਤੇ ਸਿਹਤ ਸੰਬੰਧੀ ਹੋਣਗੇ ਵਿਸ਼ੇਸ਼... ਅਗਲੀ ਖ਼ਬਰ 4 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
Ad Position 24