30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਗਤਾ ਭਾਈਕਾ ਵਿਖੇ ਰੌਂਤਾ ਰਜਵਾਹਾ ’ਚੋਂ ਗਲੀ-ਸੜੀ ਲਾਸ਼ ਮਿਲੀ

ਭਗਤਾ ਭਾਈਕਾ, 29 ਅਗਸਤ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਵਿਖੇ ਅੱਜ ਰੌਂਤਾ ਰਜਵਾਹਾ ਵਿਚੋਂ ਇਕ ਅਣਪਛਾਤੀ ਬੁਰੀ ਤਰ੍ਹਾਂ ਗਲੀ ਸੜੀ ਲਾਸ ਮਿਲੀ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਸਥਾਨਿਕ ਸ਼ਹਿਰ ਦੀ ਪੁਲਿਸ ਪਾਰਟੀ ਘਟਨਾ ਸਥਾਨ ਉਪਰ ਪਹੁੰਚੀ।

Ad Position 21
No active advertisement
ਅਜੀਤ ਡੈਸਕ 30-08-2026
ਭਗਤਾ ਭਾਈਕਾ, 29 ਅਗਸਤ (ਸੁਖਪਾਲ ਸਿੰਘ ਸੋਨੀ)- ਸਥਾਨਕ ਸ਼ਹਿਰ ਵਿਖੇ ਅੱਜ ਰੌਂਤਾ ਰਜਵਾਹਾ ਵਿਚੋਂ ਇਕ ਅਣਪਛਾਤੀ ਬੁਰੀ ਤਰ੍ਹਾਂ ਗਲੀ ਸੜੀ ਲਾਸ ਮਿਲੀ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਸਥਾਨਿਕ ਸ਼ਹਿਰ ਦੀ ਪੁਲਿਸ ਪਾਰਟੀ ਘਟਨਾ ਸਥਾਨ ਉਪਰ ਪਹੁੰਚੀ। ਜਾਣਕਾਰੀ ਅਨੁਸਾਰ ਸਥਾਨਿਕ ਸ਼ਹਿਰ ਤੋਂ ਪਿੰਡ ਬੁਰਜ ਥਰੋੜ ਨੇੜੇ ਗੰਡੂ ਸਾਹਿਬ ਗੁਰਦੁਆਰਾ ਦਾ ਰਾਸਤ) ਦੇ ਨਜ਼ਦੀਕ ਰਜਵਾਹੇ ਵਿਚ ਮੁੰਧੇ ਮੂੰਹ ਅਟਕੀ ਪਈ ਇੱਕ ਅਣਪਛਾਤੀ ਲਾਸ਼ ਦੇਖੀ ਗਈ। ਇਸ ਸਬੰਧੀ ਪਤਾ ਲੱਗਣ ਤੇ ਲੋਕਾਂ ਵਲੋਂ ਸਥਾਨਿਕ ਸ਼ਹਿਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ਉਪਰ ਪਹੁੰਚ ਕੇ ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਅਰਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਮੌਕੇ ਪਰ ਹਾਜ਼ਰ ਲੋਕਾਂ ਦੀ ਮਦਦ ਨਾਲ ਲਾਸ ਨੂੰ ਪਾਣੀ ਨਾਲ ਭਰੇ ਰਜਵਾਹੇ ਵਿਚੋਂ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ। ਲਾਸ ਤਕਰੀਬਨ 25 ਤੋਂ 30 ਦਿਨ ਪੁਰਾਣੀ ਜਾਪ ਰਹੀ ਹੈ। ਪਾਣੀ ਵਿਚ ਜ਼ਿਆਦਾ ਵਕਤ ਰਹਿਣ ਕਰਕੇ ਲਾਸ ਦੀਆਂ ਦੋਨੋਂ ਲੱਤਾਂ ਬਾਂਹਾਂ ਪੈਰ ਅਤੇ ਮੂੰਹ ਗਲ ਚੁੱਕਿਆ ਹੈ। ਉਸ ਦੇ ਸਰੀਰ ਦਾ ਅੱਧਾ ਹਿੱਸਾ ਹੀ ਬਚਿਆ ਸੀ। ਉਸ ਤੋਂ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਸੀ ਕਿ ਲਾਸ ਇਹ ਔਰਤ ਜਾਂ ਮਰਦ ਦੀ ਹੈ। ਲਾਸ ਬੁਰੀ ਤਰ੍ਹਾਂ ਗਲੀ ਹੋਣ ਕਾਰਨ ਉਸ ਦੀ ਸ਼ਨਾਖ਼ਤ ਨਹੀ ਹੋ ਸਕੀ। ਸਥਾਨਿਕ ਪੁਲਿਸ ਪਾਰਟੀ ਵਲੋਂ ਸਤਿਕਾਰ ਕਮੇਟੀ ਕੋਠਾ ਗੁਰੂ ਅਤੇ ਸਹਾਰਾ ਸਮਾਜਸੇਵਾ (ਰਜਿ) ਰਾਮਪੁਰਾ ਫੂਲ ਦੇ ਸਹਾਰੇ ਲਾਸ ਨੂੰ ਸ਼ਨਾਖ਼ਤ ਲਈ ਅਤੇ ਪੋਸਟ ਮਾਰਟਮ ਕਰਵਾਉਣ ਅਤੇ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰੀ ਵਿਚ 72 ਘੰਟਿਆਂ ਲਈ ਰੱਖਣ ਲਈ ਭੇਜਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਖੰਡਰ-ਨੁਮਾ ਇਮਾਰਤ ਵਿਚੋਂ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਬਠਿੰਡਾ ਵਿਚ ਦਸ ਦਿਨ ਚੱਲੇਗੀ ‘ਵਿਸ਼ੇਸ਼ ਸਫ਼ਾਈ ਮੁਹਿੰਮ’
Ad Position 24