03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜ਼ਿਲ੍ਹਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ ਅੰਡਰ-13 ਸਾਲ ’ਚ ਸੀਰਤ ਕੌਰ ਤੇ ਹਰਸ਼ਪ੍ਰੀਤ ਕੌਰ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ’ਤੇ

ਮਾਨਸਾ, 1 ਸਤੰਬਰ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਜਿਮਨੇਜੀਅਮ ਹਾਲ ਵਿਖੇ ਕਰਵਾਈ ਬੈਡਮਿੰਟਨ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ ਹੈ। ਅੰਡਰ-11 ਸਾਲ ’ਚ ਤਾਨਿਸ਼ ਜੈਨ ਤੇ ਜਿਆਂਸ਼ੂ ਜਿੰਦਲ, ਅੰਡਰ-13 ’ਚ ਤੇਜਿੰਦਰ ਸਿੰਘ ਤੇ ਤਾਨਿਸ਼ ਜੈਨ, ਅੰਡਰ-15 ’ਚ ਭਾਵਿਕ ਸਿੰਗਲਾ ਤੇ ਭਾਵਿਆ ਗਰਗ, ਅੰਡਰ-17 ’ਚ ਸੁਖਮਨ ਸਿੰਘ ਤੇ ਪਿਊਸ਼ ਕੁਮਾਰ, ਅੰਡਰ-19 ’ਚ ਅਰਮਾਨ ਤੇ ਕ੍ਰਿਸ਼ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਮਾਨਸਾ, 1 ਸਤੰਬਰ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਜਿਮਨੇਜੀਅਮ ਹਾਲ ਵਿਖੇ ਕਰਵਾਈ ਬੈਡਮਿੰਟਨ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ ਹੈ। ਅੰਡਰ-11 ਸਾਲ ’ਚ ਤਾਨਿਸ਼ ਜੈਨ ਤੇ ਜਿਆਂਸ਼ੂ ਜਿੰਦਲ, ਅੰਡਰ-13 ’ਚ ਤੇਜਿੰਦਰ ਸਿੰਘ ਤੇ ਤਾਨਿਸ਼ ਜੈਨ, ਅੰਡਰ-15 ’ਚ ਭਾਵਿਕ ਸਿੰਗਲਾ ਤੇ ਭਾਵਿਆ ਗਰਗ, ਅੰਡਰ-17 ’ਚ ਸੁਖਮਨ ਸਿੰਘ ਤੇ ਪਿਊਸ਼ ਕੁਮਾਰ, ਅੰਡਰ-19 ’ਚ ਅਰਮਾਨ ਤੇ ਕ੍ਰਿਸ਼ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਓਪਨ ਵਰਗ ’ਚ ਸੁਖਮਨ ਸਿੰਘ ਤੇ ਮਾਨਵ ਜਿੰਦਲ, ਓਪਨ ਡਬਲ ਵਰਗ ’ਚ ਮਾਨਵ ਤੇ ਜੱਸੀ ਨੇ ਪਹਿਲਾ ਅਤੇ ਵੰਸ਼ ਤੇ ਸਸ਼ਿਕ ਨੇ ਦੂਜਾ ਸਥਾਨ ਹਾਸਲ ਕੀਤਾ। 35 ਸਾਲ ਤੋਂ ਉੱਪਰ ਵਾਲੇ ਵਰਗ ’ਚ ਅੰਕੁਸ਼ ਜੈਨ ਤੇ ਜੱਸੀ ਨੇ ਪਹਿਲਾ ਜਦਕਿ ਕੁਲਦੀਪ ਸਿੰਘ ਤੇ ਰਾਜਵੀਰ ਸਿੰਘ ਨੇ ਦੂਜਾ ਸਥਾਨ ਮੱਲਿਆ। ਇਸੇ ਤਰ੍ਹਾਂ ਲੜਕੀਆਂ ਦੇ ਅੰਡਰ-13 ਵਰਗ ’ਚ ਸੀਰਤ ਕੌਰ ਤੇ ਹਰਸ਼ਪ੍ਰੀਤ ਕੌਰ ਅਤੇ ਅੰਡਰ-15 ਵਰਗ ’ਚ ਰੀਤ ਕੌਰ ਤੇ ਸੀਰਤ ਕੌਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਨਿਭਾਈ। ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਹ 30ਵੀਂ ਚੈਂਪੀਅਨਸ਼ਿਪ ਸੀ, ਜਿਸ ’ਚ ਕਈ ਨਵੇਂ ਖਿਡਾਰੀਆਂ ਨੇ ਹਿੱਸਾ ਲੈ ਕੇ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਰਹਿਣਗੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਬਲਜੀਤ ਸਿੰਘ ਬੱਲੀ, ਨਰਿੰਦਰ ਗੁਪਤਾ, ਅਮਨ ਔਲਖ, ਰੌਕੀ ਸ਼ਰਮਾ, ਹਰਿੰਦਰ ਸ਼ਰਮਾ, ਮੁਕਲ ਸਿੰਘਲ, ਪ੍ਰਭਜੋਤ ਸਿੰਘ ਕੋਹਲੀ, ਸੁਧੀਰ ਕੁਮਾਰ, ਗਗਨ ਗੋਇਲ, ਭਗਵਾਨ ਸਿੰਘ ਨਾਮਧਾਰੀ, ਰਾਜ ਕੁਮਾਰ ਭੋਲਾ, ਗੁਰਪ੍ਰੀਤ ਸਿੰਘ ਠੇਕੇਦਾਰ, ਰਪਿੰਦਰ ਸਿੰਘ, ਐਡਵੋਕੇਟ ਕੁਲਦੀਪ ਸਿੰਘ, ਅੰਕੁਸ਼ ਬੁਢਲਾਡਾ, ਕੋਚ ਕੁਲਦੀਪ ਸਿੰਘ, ਜੱਸੀ ਬੋੜਾਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਨੇ ਧਰਨੇ ਦੇ ਤੀਜੇ ਦਿਨ ਸ਼ਹਿਰ ’ਚ ਰੋਸ ਮਾਰਚ ਕੱਢਿਆ ਅਗਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ
Ad Position 24