ਸਾਧਵੀ ਡਾ. ਸ਼ੁਭਿਤਾ ਨੇ ਧਰਮ ਨੂੰ ਕੀਤਾ ਸੰਬੋਧਨ
ਰਾਮਾਂ ਮੰਡੀ, 2 ਸਤੰਬਰ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਚ ਬਿਰਾਜਮਾਨ ਜੈਨ ਪ੍ਰਵਚਨ ਪ੍ਰਭਾਵਿਕਾ ਸਾਧਵੀ ਡਾ. ਸ਼ੁਭਿਤਾ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਮ ਦਾ ਸਿਧਾਂਤ ਅਟੱਲ ਹੈ ਅਤੇ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ।
ਰਾਮਾਂ ਮੰਡੀ, 2 ਸਤੰਬਰ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਚ ਬਿਰਾਜਮਾਨ ਜੈਨ ਪ੍ਰਵਚਨ ਪ੍ਰਭਾਵਿਕਾ ਸਾਧਵੀ ਡਾ. ਸ਼ੁਭਿਤਾ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਮ ਦਾ ਸਿਧਾਂਤ ਅਟੱਲ ਹੈ ਅਤੇ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ। ਇਸ ਲਈ ਜੀਵਨ ਵਿਚ ਕਦੇ ਵੀ ਬੁਰੇ ਕਰਮ ਨਹੀਂ ਕਰਨੇ ਚਾਹੀਦੇ। ਸਾਧਵੀ ਨੇ ਕਿਹਾ ਕਿ ਸੰਸਾਰ ਵਿਚ ਕੋਈ ਵੀ ਵਿਅਕਤੀ ਕਰਮਾਂ ਦੇ ਫਲ ਤੋਂ ਬਚ ਨਹੀਂ ਰਹਿ ਸਕਦਾ। ਜਦੋਂ ਮਹਾਨ ਆਤਮਾਵਾਂ ਅਤੇ ਭਗਵਾਨ ਨੂੰ ਵੀ ਪਿਛਲੇ ਕਰਮਾਂ ਦਾ ਫਲ ਭੋਗਣਾ ਪਿਆ ਤਾਂ ਆਮ ਮਨੁੱਖ ਨੂੰ ਇਸ ਤੋਂ ਬਚਣ ਦੀ ਕਲਪਨਾ ਨਹੀਂ ਕਰਨੀ ਚਾਹੀਦੀ। ਮਨੁੱਖ ਨੂੰ ਆਪਣੇ ਸੁੱਖ-ਦੁੱਖ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਆਪਣੇ ਕਰਮਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਜੋ ਕਰਮ ਕਰਦਾ ਹੈ, ਭਵਿੱਖ ਵਿਚ ਉਸੇ ਦਾ ਨਤੀਜਾ ਸਾਹਮਣੇ ਆਉਂਦਾ ਹੈ। ਇਸ ਲਈ ਕ੍ਰੋਧ, ਹੰਕਾਰ, ਲਾਲਚ, ਛਲ-ਕਪਟ, ਈਰਖਾ ਅਤੇ ਵੈਰ ਵਰਗੇ ਨਕਾਰਾਤਮਿਕ ਭਾਵਾਂ ਤੋਂ ਬਚਣਾ ਚਾਹੀਦਾ ਹੈ ।