ਡਾ.ਜੋਬਨਪ੍ਰੀਤ ਸਰਾਂ ਵਲੋਂ 100 ਆਰਥੋਪੈਡੀਕ ਸਰਜਰੀਆਂ ਸਫਲਤਾ ਪੂਰਵਕ ਮੁਕੰਮਲ
ਸੰਗਤ ਮੰਡੀ, 2 ਸਤੰਬਰ (ਸੁਖਤੇਜ ਧਾਲੀਵਾਲ)- ਸਿਵਲ ਹਸਪਤਾਲ ਘੁੱਦਾ ਦੇ ਡਾ. ਜੋਬਨਪ੍ਰੀਤ ਸਿੰਘ ਸਰਾਂ ਵਲੋਂ ਹਸਪਤਾਲ ਘੁੱਦਾ ਵਿਖੇ ਡਿਊਟੀ ਸੰਭਾਲਣ ਤੋਂ ਬਾਅਦ 100 ਦੇ ਕਰੀਬ ਆਰਥੋਪੈਡੀਕ ਸਰਜਰੀਆਂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਸੰਗਤ ਮੰਡੀ, 2 ਸਤੰਬਰ (ਸੁਖਤੇਜ ਧਾਲੀਵਾਲ)- ਸਿਵਲ ਹਸਪਤਾਲ ਘੁੱਦਾ ਦੇ ਡਾ.ਜੋਬਨਪ੍ਰੀਤ ਸਿੰਘ ਸਰਾਂ ਵਲੋਂ ਹਸਪਤਾਲ ਘੁੱਦਾ ਵਿਖੇ ਡਿਊਟੀ ਸੰਭਾਲਣ ਤੋਂ ਬਾਅਦ 100 ਦੇ ਕਰੀਬ ਆਰਥੋਪੈਡੀਕ ਸਰਜਰੀਆਂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਿਸ ਨੂੰ ਲੈ ਕੇ ਹਲਕੇ ਦੇ ਸਮਾਜ ਸੇਵੀ ਲੋਕਾਂ ਵਿਚ ਉਨ੍ਹਾਂ ਦੇ ਮਰੀਜ਼ਾਂ ਅਤੇ ਵਾਰਸਾਂ ਪ੍ਰਤੀ ਚੰਗੇ ਵਿਵਹਾਰ ਦੀ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਇਸ ਉਪਲਬਧੀ ਲਈ ਸਿਵਲ ਸਰਜਨ ਡਾ ਤਪਿੰਦਰਜੋਤ ਕੌਸ਼ਲ ਅਤੇ ਐਸ ਐਮ ਓ ਘੁੱਦਾ ਵੱਲੋਂ ਵੀ ਪ੍ਰਸੰਸਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਾ ਜੋਬਨਪ੍ਰੀਤ ਸਿੰਘ ਸਰਾਂ ਵਲੋਂ ਸਿਵਲ ਹਸਪਤਾਲ ਘੁੱਦਾ ਵਿਖੇ ਆਪਣੀ ਡਿਊਟੀ ਦੌਰਾਨ ਰੋਜ਼ਾਨਾ ਆਉਣ ਵਾਲੇ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ਼ਾਂ ਦੀ ਮੁਢਲੀ ਜਾਂਚ ਕਰਕੇ ਗੋਡੇ ਚੂਲਿਆਂ ਦੇ ਆਪ੍ਰੇਸ਼ਨਾਂ ਤੋਂ ਇਲਾਵਾ ਦੁਰਘਟਨਾ ਵਿਚ ਜ਼ਖ਼ਮੀ ਹੋਏ ਮਰੀਜ਼ਾਂ ਦਾ ਵੀ ਇਲਾਜ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾ ਜ ਸਿਹਤ ਬੀਮਾ ਸਕੀਮ ਤਹਿਤ ਇਲਾਕੇ ਦੇ ਪਿੰਡਾਂ ‘ਚੋਂ ਵੱਡੀ ਗਿਣਤੀ ਲੋਕ ਇਸ ਸਕੀਮ ਦਾ ਲਾਭ ਲੈਣ ਵਾਸਤੇ ਸਿਵਲ ਹਸਪਤਾਲ ਘੁੱਦਾ ਵਿਖੇ ਆ ਰਹੇ ਹਨ। ਜਿਨ੍ਹਾਂ ਨੂੰ ਉਨ੍ਹਾਂ ਵਲੋਂ ਛੁੱਟੀ ਟਾਈਮ ਤੋਂ ਬਾਅਦ ਵੀ ਚੈੱਕਅਪ ਕਰਕੇ ਇਲਾਜ ਕੀਤਾ ਜਾ ਰਿਹਾ ਹੈ । ਡਾ ਸਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਮਰੀਜ਼ਾਂ ਨੂੰ ਸੇਵਾਵਾਂ ਦੇਣ ਲਈ 2 4 ਘੰਟੇ ਦਰਵਾਜ਼ੇ ਖੁੱਲ੍ਹੇ ਹੋਏ ਹਨ ।