ਜਨਮ ਅਸ਼ਟਮੀ ਦਾ ਤਿਉਹਾਰ ਜ਼ਿਲ੍ਹੇ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਮਾਨਸਾ, 4 ਸਤੰਬਰ (ਰਾਵਿੰਦਰ ਸਿੰਘ ਰਵੀ)- ਜਨਮ ਅਸ਼ਟਮੀ ਦਾ ਤਿਉਹਾਰ ਜ਼ਿਲੇ੍ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਸ਼ਹਿਰ ਦੇ ਮੰਦਰਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ ਅਤੇ ਸਵੇਰ ਤੋਂ ਹੀ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ।
ਮਾਨਸਾ, 4 ਸਤੰਬਰ (ਰਾਵਿੰਦਰ ਸਿੰਘ ਰਵੀ)- ਜਨਮ ਅਸ਼ਟਮੀ ਦਾ ਤਿਉਹਾਰ ਜ਼ਿਲੇ੍ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਸ਼ਹਿਰ ਦੇ ਮੰਦਰਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ ਅਤੇ ਸਵੇਰ ਤੋਂ ਹੀ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਭਜਨ ਮੰਡਲੀਆਂ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ। ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਿਤ ਬੱਚਿਆ ਵਲੋਂ ਦਿਲਕਸ਼ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ੍ਰੀ ਸਨਾਤਨ ਧਰਮ ਸਭਾ ਨੇ ਸ਼ੋਭਾ ਯਾਤਰਾ ਕੱਢੀ - ਸਨਾਤਨ ਧਰਮ ਸਭਾ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜੋਤੀ ਪ੍ਰਚੰਡ ਮਨੋਜ ਕੁਮਾਰ ਬਾਂਸਲ ਨੇ ਕੀਤੀ ਜਦਕਿ ਤਿਲਕ ਲਗਾਉਣ ਦੀ ਰਸਮ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਨਿਭਾਈ। ਕਲਾਕਾਰ ਡੀ. ਪੀ. ਕੋਸਿਕ ਐਂਡ ਪਾਰਟੀ ਰਿਸੀਕੇਸ਼ ਵਾਲਿਆਂ ਵਲੋਂ ਰਾਮ-ਲੀਲ੍ਹਾ ਦਾ ਮੰਚਨ ਕੀਤਾ ਗਿਆ ਅਤੇ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ’ਤੇ ਆਧਾਰਿਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਭਜਨ ਮੰਡਲੀਆਂ ਨੇ ਭਜਨ ਸੁਣਾ ਕੇ ਸ਼ਰਧਾਲੂਆਂ ਝੂਮਣ ਲਗਾ ਦਿੱਤਾ। ਇਸ ਮੌਕੇ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਬਿੰਦਰਪਾਲ ਗਰਗ, ਵਿਨੋਦ ਕੁਮਾਰ ਭੰਮਾ, ਹਰੀ ਰਾਮ ਡਿੰਪਾ, ਰਾਜੇਸ਼ ਪੰਧੇਰ, ਅੰਮ੍ਰਿ ਤਪਾਲ ਮਿੱਤਲ, ਯੁਕੇਸ਼ ਕੁਮਾਰ ਸੋਨੂੰ, ਸ਼ਨੀ ਗੋਇਲ, ਰਮੇਸ਼ ਜਿੰਦਲ, ਪ੍ਰੇਮ ਕਾਟੀ, ਮਨੀਸ਼ ਕੁਮਾਰ ਗੋਇਲ, ਪ੍ਰਵੀਨ ਟੋਨੀ, ਬਲਜੀਤ ਸ਼ਰਮਾ, ਵਿਸਾਲ ਜੈਨ ਗੋਲਡੀ ਆਦਿ ਹਾਜ਼ਰ ਸਨ।