05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ ਕੰਮ ਛੋੜ ਹੜਤਾਲ ਅੱਜ ਤੋਂ

ਮਾਨਸਾ, 4 ਸਤੰਬਰ (ਵਿ. ਪ੍ਰਤੀ.)

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮਾਨਸਾ, 4 ਸਤੰਬਰ (ਵਿ. ਪ੍ਰਤੀ.)- ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ ਭਖਦੀਆਂ ਮੰਗਾਂ ਨੂੰ ਲੈ ਕੇ 5 ਤੋਂ 15 ਸਤੰਬਰ ਤੱਕ 11 ਰੋਜ਼ਾ ਕੰਮ ਛੋੜ ਹੜਤਾਲ ਕੀਤੀ ਜਾਵੇਗੀ। ਸੂਬਾ ਸਕੱਤਰ ਕਿਰਨਜੀਤ ਕੌਰ ਟਾਹਲੀਆਂ ਅਤੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਕੌਰ ਮਾਨਸਾ ਦੀ ਅਗਵਾਈ ’ਚ ਐਸ. ਐਮ. ਓ. ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹੜਤਾਲ ਦਾ ਅਸਰ ਸਭ ਤੋਂ ਜ਼ਿਆਦਾ ਹਾਈ ਰਿਸਕ ਗਰਭਵਤੀ ਔਰਤਾਂ, ਜੱਚਾ ਬੱਚਾ ਦੇ ਟੀਕੇ ਕਰਨਾ, ਜੱਚਾ ਬੱਚਾ ਦੀ ਦੇਖਭਾਲ ਅਤੇ ਟੀ. ਬੀ. ਦੇ ਮਰੀਜ਼ਾਂ ’ਤੇ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਵੀਰਪਾਲ ਕੌਰ ਬਰੇਟਾ, ਸੁਖਵਿੰਦਰ ਕੌਰ ਮਾਨਸਾ, ਬਲਜੀਤ ਕੌਰ ਮਾਨਸਾ, ਜਸਵਿੰਦਰ ਕੌਰ ਘੁਰਕਣੀ, ਬਲਜੀਤ ਕੌਰ ਮੋਫਰ, ਜਸਵੀਰ ਕੌਰ ਫੱਤਾ, ਜਸਵੀਰ ਕੌਰ ਖਿਆਲਾ, ਪਰਮਜੀਤ ਕੌਰ ਮੌਜੀਆ, ਨੀਲਮ, ਜਸਵੀਰ ਕੌਰ ਉੱਭਾ, ਦਲਜੀਤ ਕੌਰ ਰੱਲਾ, ਰਾਜਵੀਰ ਕੌਰ ਮਾਨਸਾ, ਅਮਨਦੀਪ ਕੌਰ, ਜਗਪਾਲ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਗਰਿੱਡ ਅੱਗੇ ਧਰਨਾ ਅਗਲੀ ਖ਼ਬਰ ਸਰਕਾਰ ਝੋਨੇ ਲਈ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਚਾਲੂ ਕਰੇ - ਪੰਜਾਬ ਕਿਸਾਨ ਯੂਨੀਅਨ
Ad Position 24