04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪਿੰਡ ਬੀਰੋਕੇ ਦੇ ਉੱਦਮੀ ਕਿਸਾਨ ਨੂੰ ਮਲੋਟ ਕਿਸਾਨ ਮੇਲੇ ’ਤੇ ਮਿਲਿਆ ਦੋਹਰਾ ਪੁਰਸਕਾਰ

ਬੁਢਲਾਡਾ, 4 ਸਤੰਬਰ (ਸਵਰਨ ਸਿੰਘ ਰਾਹੀ)- ਰੋਜ਼ਾਨਾ ਜੀਵਨ ’ਚ ਲੋੜੀਂਦੀਆਂ ਆਰਗੈਨਿਕ ਖੇਤੀ ਵਸਤਾਂ ਦੀ ਪੈਦਾਵਾਰ ਲਈ ਇਲਾਕੇ ਦੇ ਪਿੰਡ ਬੀਰੋਕੇ ਕਲਾਂ ਦੇ ਨਾਮਵਰ ਉੱਦਮੀ ਕਿਸਾਨ ਗੁਰਵਿੰਦਰ ਸਿੰਘ ਦਲਿਓ ਦੇ ਬਰਾਂਡ ਪਿੰਡ-ਬੀ (ਪਿੰਡ ਬੀਰੋਕੇ) ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਮਲੋਟ ਵਿਖੇ ਕਰਵਾਏ ਗਏ ਰਾਜ ਪੱਧਰੀ ਕਿਸਾਨ ਮੇਲੇ ’ਚ ਦੋਹਰਾ ਪੁਰਸਕਾਰ ਮਿਲਿਆ ਹੈ। ਆਪਣੀ ਇਸ ਪ੍ਰਾਪਤੀ ਲਈ ਵਿਭਾਗ ਦਾ ਧੰਨਵਾਦ ਕਰਦਿਆਂ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਿਸਾਨ ਮੇਲੇ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉੱਦਮੀ ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪਾਂ ਨੇ ਭਾਗ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਬੁਢਲਾਡਾ, 4 ਸਤੰਬਰ (ਸਵਰਨ ਸਿੰਘ ਰਾਹੀ)- ਰੋਜ਼ਾਨਾ ਜੀਵਨ ’ਚ ਲੋੜੀਂਦੀਆਂ ਆਰਗੈਨਿਕ ਖੇਤੀ ਵਸਤਾਂ ਦੀ ਪੈਦਾਵਾਰ ਲਈ ਇਲਾਕੇ ਦੇ ਪਿੰਡ ਬੀਰੋਕੇ ਕਲਾਂ ਦੇ ਨਾਮਵਰ ਉੱਦਮੀ ਕਿਸਾਨ ਗੁਰਵਿੰਦਰ ਸਿੰਘ ਦਲਿਓ ਦੇ ਬਰਾਂਡ ਪਿੰਡ-ਬੀ (ਪਿੰਡ ਬੀਰੋਕੇ) ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਮਲੋਟ ਵਿਖੇ ਕਰਵਾਏ ਗਏ ਰਾਜ ਪੱਧਰੀ ਕਿਸਾਨ ਮੇਲੇ ’ਚ ਦੋਹਰਾ ਪੁਰਸਕਾਰ ਮਿਲਿਆ ਹੈ। ਆਪਣੀ ਇਸ ਪ੍ਰਾਪਤੀ ਲਈ ਵਿਭਾਗ ਦਾ ਧੰਨਵਾਦ ਕਰਦਿਆਂ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਿਸਾਨ ਮੇਲੇ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉੱਦਮੀ ਕਿਸਾਨਾਂ ਅਤੇ ਸੈਲਫ ਹੈਲਪ ਗਰੁੱਪਾਂ ਨੇ ਭਾਗ ਲਿਆ। ਪੰਜਾਬ ਭਰ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ ਕਿਸਾਨਾਂ ਦੀ ਮੌਜੂਦਗੀ ’ਚ ਪਿੰਡ-ਬੀ (ਪਿੰਡ ਬੀਰੋਕੇ) ਦੀ ਸਟਾਲ ਨੂੰ ਸਟਾਲ ਪ੍ਰੋਫਾਰਮੈਂਸ ’ਚ ਸਾਰੇ ਕਿਸਾਨ ਮੇਲੇ ’ਚੋਂ ਪਹਿਲਾ ਸਥਾਨ ਮਿਲਿਆ ਅਤੇ ਪ੍ਰਗਤੀਸ਼ੀਲ ਉੱਦਮੀ ਕਿਸਾਨਾਂ ਦੀ ਸੂਚੀ ’ਚ ਉਸ ਨੂੰ ਖ਼ੁਦ (ਗੁਰਵਿੰਦਰ ਸਿੰਘ ਨੂੰ) ਮਾਨਸਾ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਮਿਲਿਆ ਹੈ। ਇਹ ਪੁਰਸਕਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪ੍ਰਦਾਨ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਉੱਦਮੀ ਕਿਸਾਨ ਦੇ ਇਸ ਬਰਾਂਡ ਨੂੰ ਸਾਲ 2025 ਦਾ ਖੇਤੀਬਾੜੀ ਯੂਨੀਵਰਸਿਟੀ ਐਵਾਰਡ ਵੀ ਮਿਲ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਬਲਾਕ ਪੱਧਰੀ ਖੇਡਾਂ 7 ਤੋਂ ਅਗਲੀ ਖ਼ਬਰ ਮਾਨਸਾ ਸ਼ਹਿਰ ਦੇ ਕਾਰੋਬਾਰੀਆਂ ਤੇ ਸਮਾਜਿਕ ਜਥੇਬੰਦੀਆਂ ਦੀ ਮੀਟਿੰਗ ਅੱਜ
Ad Position 24