ਗੰਦੇ ਨਾਲੇ ’ਚੋਂ ਮਿਲੀ ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਲਾਸ਼
ਕੋਟਫੱਤਾ , 4 ਸਤੰਬਰ ( ਰਣਜੀਤ ਸਿੰਘ ਬੁੱਟਰ ): ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਧੰਨ ਸਿੰਘ ਖਾਨਾ ਦੇ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮਾਣਕਖਾਨਾ ਨਜ਼ਦੀਕ ਲੰਘਦੇ ਗੰਦੇ ਨਾਲੇ ਵਿਚੋਂ ਗਲੀ ਸੜੀ ਹਾਲਤ ’ ਚ ਮਿਲੀ । ਸੂਚਨਾ ਮਿਲਣ ’ ਤੇ ਥਾਣਾ ਕੋਟਫੱਤਾ ਮੁਖੀ ਹਰਬੰਸ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ ਤੇ ਪਹੁੰਚੇ ਤੇ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਗੰਦੇ ਨਾਲੇ ਵਿਚੋਂ ਬਾਹਰ ਕਢਵਾਇਆ ।
ਕੋਟਫੱਤਾ , 4 ਸਤੰਬਰ ( ਰਣਜੀਤ ਸਿੰਘ ਬੁੱਟਰ ): ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਧੰਨ ਸਿੰਘ ਖਾਨਾ ਦੇ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮਾਣਕਖਾਨਾ ਨਜ਼ਦੀਕ ਲੰਘਦੇ ਗੰਦੇ ਨਾਲੇ ਵਿਚੋਂ ਗਲੀ ਸੜੀ ਹਾਲਤ ’ ਚ ਮਿਲੀ । ਸੂਚਨਾ ਮਿਲਣ ’ ਤੇ ਥਾਣਾ ਕੋਟਫੱਤਾ ਮੁਖੀ ਹਰਬੰਸ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ’ ਤੇ ਪਹੁੰਚੇ ਤੇ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਗੰਦੇ ਨਾਲੇ ਵਿਚੋਂ ਬਾਹਰ ਕਢਵਾਇਆ । ਜਿਸ ਦੀ ਸ਼ਨਾਖਤ ਲਖਬੀਰ ਸਿੰਘ (42) ਪੁੱਤਰ ਕਰਨੈਲ ਸਿੰਘ ਵਾਸੀ ਧੰਨ ਸਿੰਘ ਖਾਨਾ ਵਜੋਂ ਹੋਈ । ਥਾਣਾ ਕੋਟਫੱਤਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ 6 ਅਗਸਤ ਨੂੰ ਘਰੋਂ ਕੁੱਝ ਸਮਾਨ ਲੈਣ ਗਿਆ ਲਖਬੀਰ ਸਿੰਘ ਲਾਪਤਾ ਹੋ ਗਿਆ ਸੀ । ਪਰਿਵਾਰ ਨੂੰ ਸ਼ੱਕ ਹੋਇਆ ਕਿ ਉਹ ਸ਼ਾਇਦ ਪਹਿਲਾਂ ਦੀ ਤਰ੍ਹਾਂ ਰਾਜਸਥਾਨ ਮਜ਼ਦੂਰੀ ਕਰਨ ਚਲਾ ਗਿਆ ਹੈ , ਜਿਸ ਦੀ ਉਡੀਕ ਤੋਂ ਬਾਅਦ 10 ਅਗਸਤ ਨੂੰ ਪਰਿਵਾਰ ਨੇ ਥਾਣਾ ਕੋਟਫੱਤਾ ਕੋਲ ਸ਼ਿਕਾਇਤ ਦਰਜ ਕਰਵਾਈ । 28 ਦਿਨ ਬੀਤਣ ਤੋਂ ਬਾਅਦ ਬੀਤੇ ਕੱਲ੍ਹ ਮਾਣਕਖਾਨਾ ਨਜ਼ਦੀਕ ਗੰਦੇ ਨਾਲੇ ਵਿਚੋਂ ਇਕ ਲਾਸ਼ ਮਿਲੀ , ਜਿਸ ਦੀ ਸ਼ਨਾਖਤ ਲਖਵੀਰ ਸਿੰਘ ਵਾਸੀ ਧੰਨ ਸਿੰਘ ਖਾਨਾ ਵਜੋਂ ਹੋਈ । ਪਰਿਵਾਰ ਵਲੋਂ ਕੋਈ ਵੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ । ਔਰਤ ਪਾਸੋਂ ਪਰਸ ਖੋਹਣ ਵਾਲੇ ਵਿਅਕਤੀ ’ਤੇ ਮੁਕੱਦਮਾ ਦਰਜ ਬਠਿੰਡਾ , 4 ਸਤੰਬਰ ( ਵੀਰਪਾਲ ਸਿੰਘ ): ਬਠਿੰਡਾ ਪੁਲਿਸ ਵਲੋਂ ਔਰਤ ਪਾਸੋਂ ਪਰਸ ਖੋਹਣ ਹਣ ਦੇ ਮਾਮਲੇ ਵਿਚ ਇੱਕ ਵਿਅਕਤੀ ’ ਤੇ ਮੁਕੱਦਮਾ ਦਰਜ ਕੀਤਾ ਗਿਆ । ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਰਨੈਲ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਗੋਪਾਲ ਕ੍ਰਿਸ਼ਨ ਪੁੱਤਰ ਭਗਵਾਨ ਦਾਸ ਵਾਸੀ ਥਾਣਾ ਕੋਤਵਾਲੀ ਵਿਖੇ ਕਾਰਜ ਕਰਾਈ ਸ਼ਿਕਾਇਤ ਵਿਚ ਦੱਸਿਆ 3 ਸਤੰਬਰ ਵਾਲੇ ਦਿਨ ਕੁਲਵੀਰ ਸਿੰਘ ਵਾਸੀ ਚੰਦਭਾਨ ਜ਼ਿਲ੍ਹਾ ਫ਼ਰੀਦਕੋਟ ਕਿਲ੍ਹਾ ਸਾਹਿਬ ਕੋਲੋਂ ਮੇਰੀ ਮਾਤਾ ਸੁੰਕਤਲਾ ਦੇਵੀ ਪਾਸੋਂ ਪਰਸ ਖੋਹ ਕੇ ਫਰਾਰ ਹੋ ਗਿਆ । ਜਿਸ ਵਿਚ 6000 ਨਗਦ ਅਤੇ ਬੈਂਕ ਦੀ ਕਾਪੀ ਸੀ । ਪੁਲਿਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ’ ਤੇ ਮੁਕੱਦਮਾ ਦਰਜ ਕਰ ਲਿਆ ਗਿਆ , ਜਿਸ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ ।