15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਸੁਲਫ਼ਾ ਬਰਾਮਦ

ਮਾਨਸਾ, 15 ਸਤੰਬਰ (ਸ. ਰਿ.)

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮਾਨਸਾ, 15 ਸਤੰਬਰ (ਸ.ਰਿ.)- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਸ਼ੀਲੀਆਂ ਵਸਤਾਂ ਬਰਾਮਦ ਕਰ ਕੇ ਕਈ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਵੈਭਵ ਚੌਧਰੀ ਐਸ.ਐਸ.ਪੀ. ਮਾਨਸਾ ਵਲੋਂ ਜਾਰੀ ਪ੍ਰੈੱਸ ਨੋਟ ’ਚ ਦੱਸਿਆ ਗਿਆ ਕਿ ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਗੈਵੀ ਵਾਸੀ ਬੁਢਲਾਡਾ ਤੋਂ 6.53 ਗ੍ਰਾਮ, ਜੋਗਾ ਪੁਲਿਸ ਨੇ ਪਾਸ਼ੀ ਕੌਰ ਵਾਸੀ ਖੀਵਾ ਖ਼ੁਰਦ ਤੋਂ 4 ਗ੍ਰਾਮ, ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਟੋਨੀ ਵਾਸੀ ਮਾਨਸਾ ਤੋਂ 2 ਗ੍ਰਾਮ ਚਿੱਟਾ, ਜਦਕਿ ਬੋਹਾ ਪੁਲਿਸ ਨੇ ਗੁਰਦਿੱਤਾ ਸਿੰਘ ਵਾਸੀ ਬੋਹਾ ਤੋਂ 30, ਸਦਰ ਮਾਨਸਾ ਪੁਲਿਸ ਨੇ ਇੰਦਰਜੀਤ ਸਿੰਘ ਵਾਸੀ ਨੰਗਲ ਕਲਾਂ ਤੋਂ 20, ਸ਼ਹਿਰੀ-1 ਮਾਨਸਾ ਪੁਲਿਸ ਨੇ ਸੁਰਜੀਤ ਸਿੰਘ ਵਾਸੀ ਮਾਨਸਾ ਤੋਂ 12, ਜੌੜਕੀਆਂ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਰਾਜ ਰਾਣਾ ਤੋਂ 10, ਸਰਦੂਲਗੜ੍ਹ ਪੁਲਿਸ ਨੇ ਅਰਸ਼ਦੀਪ ਸਿੰਘ ਵਾਸੀ ਝੰਡਾ ਕਲਾਂ ਤੋਂ 10 ਨਸ਼ੀਲੀਆਂ ਗੋਲੀਆਂ ਅਤੇ ਭੀਖੀ ਪੁਲਿਸ ਨੇ ਕੁਲਵਿੰਦਰ ਸਿੰਘ ਵਾਸੀ ਖੀਵਾ ਖ਼ੁਰਦ ਤੋਂ 230 ਗ੍ਰਾਮ ਸੁਲਫ਼ਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਫਾਇਰਿੰਗ ਮਾਮਲੇ ’ਚ ਔਰਤ ਦੀ ਕੁੱਟਮਾਰ ਕਰਨ ਖ਼ਿਲਾਫ਼ ਕਿਸਾਨਾਂ ਵਲੋਂ ਥਾਣੇ ਦਾ ਘਿਰਾਓ ਐੱਸ.ਐੱਚ.ਓ. ਨੇ ਮੰਗੀ ਮਾਫ਼ੀ ਅਗਲੀ ਖ਼ਬਰ ਦੋ ਲੋਕ ਮੋਟਰਸਾਈਕਲ ਅਤੇ 38.32 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24