15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਫਾਇਰਿੰਗ ਮਾਮਲੇ ’ਚ ਔਰਤ ਦੀ ਕੁੱਟਮਾਰ ਕਰਨ ਖ਼ਿਲਾਫ਼ ਕਿਸਾਨਾਂ ਵਲੋਂ ਥਾਣੇ ਦਾ ਘਿਰਾਓ ਐੱਸ.ਐੱਚ.ਓ. ਨੇ ਮੰਗੀ ਮਾਫ਼ੀ

ਮਾਨਸਾ, 15 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਬੀਤੇ ਕੱਲ੍ਹ ਸਥਾਨਕ ਸ਼ਹਿਰ ’ਚ ਹੋਈ ਫਾਇਰਿੰਗ ਮਾਮਲੇ ’ਚ ਕਿਸਾਨਾਂ ਵਲੋਂ ਥਾਣਾ ਸ਼ਹਿਰੀ-2 ਦੀ ਪੁਲਿਸ ’ਤੇ ਪਿੰਡ ਭੈਣੀਬਾਘਾ ਦੀ ਔਰਤ ਨੂੰ ਨਜਾਇਜ਼ ਹਿਰਾਸਤ ’ਚ ਲੈ ਕੇ ਥਾਣੇ ਲਿਆਉਣ ਉਪਰੰਤ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੀ ਬੈਕ ਸਾਈਡ ਅਣਪਛਾਤਿਆਂ ਵਲੋਂ ਇੱਕ ਘਰ ’ਚ ਦਾਖਲ ਹੋ ਕੇ ਨੌਜਵਾਨ ’ਤੇ ਗੋਲੀ ਚਲਾ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮਾਨਸਾ, 15 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਬੀਤੇ ਕੱਲ੍ਹ ਸਥਾਨਕ ਸ਼ਹਿਰ ’ਚ ਹੋਈ ਫਾਇਰਿੰਗ ਮਾਮਲੇ ’ਚ ਕਿਸਾਨਾਂ ਵਲੋਂ ਥਾਣਾ ਸ਼ਹਿਰੀ-2 ਦੀ ਪੁਲਿਸ ’ਤੇ ਪਿੰਡ ਭੈਣੀਬਾਘਾ ਦੀ ਔਰਤ ਨੂੰ ਨਜਾਇਜ਼ ਹਿਰਾਸਤ ’ਚ ਲੈ ਕੇ ਥਾਣੇ ਲਿਆਉਣ ਉਪਰੰਤ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੀ ਬੈਕ ਸਾਈਡ ਅਣਪਛਾਤਿਆਂ ਵਲੋਂ ਇੱਕ ਘਰ ’ਚ ਦਾਖਲ ਹੋ ਕੇ ਨੌਜਵਾਨ ’ਤੇ ਗੋਲੀ ਚਲਾ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਸੀ। ਉਕਤ ਮਾਮਲੇ ’ਚ ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਵਲੋਂ ਪਿੰਡ ਭੈਣੀਬਾਘਾ ਦੀ ਇੱਕ ਔਰਤ ਦੇ ਲੜਕੇ ਦੀ ਵਾਰਦਾਤ ’ਚ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਈ ਗਈ ਅਤੇ ਔਰਤ ਨੂੰ ਰਾਤ ਸਮੇਂ ਹੀ ਹਿਰਾਸਤ ’ਚ ਲੈ ਕੇ ਸਬੰਧਿਤ ਥਾਣੇ ’ਚ ਲਿਆਂਦਾ ਗਿਆ। ਥਾਣੇ ਲਿਆਉਣ ਉਪਰੰਤ ਜਿਵੇਂ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਜਥੇਬੰਦੀ ਨੇ ਥਾਣੇ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਔਰਤ ਨੂੰ ਨਜਾਇਜ਼ ਹਿਰਾਸਤ ’ਚ ਲੈ ਕੇ ਥਾਣੇ ਲਿਆਂਦਾ ਗਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਔਰਤ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਅਧਿਕਾਰੀ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਗਸੀਰ ਸਿੰਘ ਜਵਾਹਰਕੇ, ਭਾਨ ਸਿੰਘ ਬਰਨਾਲਾ ਆਦਿ ਹਾਜ਼ਰ ਸਨ। ਦੂਜੇ ਪਾਸੇ ਐੱਸ.ਐੱਚ.ਓ. ਬੇਅੰਤ ਕੌਰ ਨੇ ਧਰਨੇ ’ਚ ਸ਼ਾਮਿਲ ਹੁੰਦਿਆਂ ਕਿਹਾ ਕਿ ਔਰਤ ਨੂੰ ਫਾਇਰਿੰਗ ਮਾਮਲੇ ’ਚ ਪੁੱਛਗਿੱਛ ਕਰਨ ਲਈ ਥਾਣੇ ’ਚ ਲਿਆਂਦਾ ਗਿਆ ਸੀ, ਤਾਂ ਜੋ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਜੇਕਰ ਕਿਸਾਨਾਂ ਨੂੰ ਪੁਲਿਸ ਦਾ ਇਹ ਰਵੱਈਆ ਗ਼ਲਤ ਲੱਗਦਾ ਹੈ ਤਾਂ ਉਹ ਕਿਸਾਨਾਂ ਤੋਂ ਮਾਫ਼ੀ ਮੰਗਦੇ ਹਨ। ਇਸ ਉਪਰੰਤ ਕਿਸਾਨਾਂ ਵਲੋਂ ਧਰਨਾ ਚੁੱਕ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਜ਼ਖਮੀ ਸਕੂਲ ਵੈਨ ਡਰਾਈਵਰ ਦੀ ਮੌਤ ਅਗਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਸੁਲਫ਼ਾ ਬਰਾਮਦ
Ad Position 24