18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਤਨਖ਼ਾਹ ਵਾਧੇ ਦੇ ਨੋਟੀਫ਼ਿਕੇਸ਼ਨ ਨੇ ਆਦਰਸ਼ ਸਕੂਲਾਂ ਦੇ ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਆਸਾਂ ’ਤੇ ਪਾਣੀ ਫੇਰਿਆ

ਮਾਨਸਾ, 18 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਤੇ ਪੰਜਾਬ ਸਿੱਖਿਆ ਵਿਕਾਸ ਬੋਰਡ ਵਲੋਂ ਪਿਛਲੇ ਦਿਨੀਂ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ’ਚ ਵਾਧੇ ਸੰਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੇ ਜਿੱਥੇ ਅਧਿਆਪਕ ਵਰਗ ’ਚ ਖ਼ੁਸ਼ੀ ਦੀ ਲਹਿਰ ਲਿਆਂਦੀ ਹੈ ਉੱਥੇ ਹੀ ਕਲਰਕ, ਨਰਸ, ਡਾਟਾ ਐਂਟਰੀ ਅਪਰੇਟਰ, ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲੈਬ ਅਟੈਂਡੈਂਟ, ਸਟੋਰ ਕੀਪਰ ਆਦਿ ਕਰਮਚਾਰੀਆਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਆਦਰਸ਼ ਸਕੂਲ ਭੁਪਾਲ ਦੇ ਕਰਮਚਾਰੀ ਮਨਪ੍ਰੀਤ ਸਿੰਘ, ਕਿਰਨਦੀਪ ਕੌਰ, ਬਲਜੀਤ ਕੌਰ, ਪ੍ਰਕਾਸ਼ ਕੌਰ ਅਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਉਕਤ ਅਹੁਦਿਆਂ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਡੀ.

Ad Position 21
No active advertisement
ਅਜੀਤ ਡੈਸਕ 19-09-2026
ਮਾਨਸਾ, 18 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਤੇ ਪੰਜਾਬ ਸਿੱਖਿਆ ਵਿਕਾਸ ਬੋਰਡ ਵਲੋਂ ਪਿਛਲੇ ਦਿਨੀਂ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ’ਚ ਵਾਧੇ ਸੰਬੰਧੀ ਜਾਰੀ ਕੀਤੇ ਨੋਟੀਫ਼ਿਕੇਸ਼ਨ ਨੇ ਜਿੱਥੇ ਅਧਿਆਪਕ ਵਰਗ ’ਚ ਖ਼ੁਸ਼ੀ ਦੀ ਲਹਿਰ ਲਿਆਂਦੀ ਹੈ ਉੱਥੇ ਹੀ ਕਲਰਕ, ਨਰਸ, ਡਾਟਾ ਐਂਟਰੀ ਅਪਰੇਟਰ, ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲੈਬ ਅਟੈਂਡੈਂਟ, ਸਟੋਰ ਕੀਪਰ ਆਦਿ ਕਰਮਚਾਰੀਆਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਆਦਰਸ਼ ਸਕੂਲ ਭੁਪਾਲ ਦੇ ਕਰਮਚਾਰੀ ਮਨਪ੍ਰੀਤ ਸਿੰਘ, ਕਿਰਨਦੀਪ ਕੌਰ, ਬਲਜੀਤ ਕੌਰ, ਪ੍ਰਕਾਸ਼ ਕੌਰ ਅਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਉਕਤ ਅਹੁਦਿਆਂ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਡੀ.ਸੀ. ਰੇਟਾਂ ਜਾਂ ਲੇਬਰ ਕਮਿਸ਼ਨ ਦੇ ਰੇਟਾਂ ਤੱਕ ਸੀਮਤ ਕਰਨਾ ਬਰਾਬਰੀ ਵਾਲਾ ਵਿਵਹਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਸਕੂਲਾਂ ’ਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਰਹੇ ਗੈਰ-ਅਧਿਆਪਨ ਕਰਮਚਾਰੀ ਸਕੂਲਾਂ ਦੇ ਸੁਚਾਰੂ ਸੰਚਾਲਨ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਤਨਖ਼ਾਹਾਂ ’ਚ ਵਾਧੇ ਸਮੇਂ ਵੱਖਰਾ ਮਾਪਦੰਡ ਅਪਣਾਉਣਾ ਕਰਮਚਾਰੀਆਂ ਲਈ ਅਨਿਆਂ ਹੈ। ਉਨ੍ਹਾਂ ਦੱਸਿਆ ਕਿ ਡੇਢ ਦਹਾਕੇ ਤੋਂ ਸੇਵਾਵਾਂ ਨਿਭਾਅ ਰਹੇ ਇਨ੍ਹਾਂ ਕਰਮਚਾਰੀਆਂ ਦੀ ਸਕੂਲਾਂ ਦੀ ਵਿਵਸਥਾ ਨੂੰ ਚਲਾਉਣ ’ਚ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਸ ਲਈ ਸਰਕਾਰ ਤੇ ਪੰਜਾਬ ਸਿੱਖਿਆ ਵਿਕਾਸ ਬੋਰਡ ਨੂੰ ਫ਼ੈਸਲੇ ’ਤੇ ਮੁੜ ਵਿਚਾਰ ਕਰਦਿਆਂ ਗੈਰ-ਅਧਿਆਪਨ ਕਰਮਚਾਰੀਆਂ ਨੂੰ ਵੀ ਸਨਮਾਨਜਨਕ ਤੇ ਵਾਜਬ ਤਨਖ਼ਾਹ ਦਾ ਲਾਭ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਆਦਰਸ਼ ਸਕੂਲਾਂ ਦੇ ਗੈਰ-ਅਧਿਆਪਨ ਕਰਮਚਾਰੀਆਂ ਨਾਲ ਬਰਾਬਰੀ ਵਾਲਾ ਵਿਵਹਾਰ ਕੀਤਾ ਜਾਵੇ ਤੇ ਤਨਖ਼ਾਹਾਂ ਸੰਬੰਧੀ ਪੈਦਾ ਹੋਏ ਵਿਤਕਰੇ ਨੂੰ ਤੁਰੰਤ ਦੂਰ ਕੀਤਾ ਜਾਵੇ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਫ਼ੈਸਲੇ ਨੂੰ ਵਾਪਸ ਲੈ ਕੇ ਤਨਖ਼ਾਹਾਂ ’ਚ ਵਾਧਾ ਨਾ ਕੀਤਾ ਤਾਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਰਾਮਦੇਵ ਪੀਰ ਦਾ ਵਿਸ਼ਾਲ ਜਾਗਰਣ 20 ਸਤੰਬਰ ਨੂੰ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦੀ ਮੀਟਿੰਗ ਹੋਈ
Ad Position 24