18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੈਮਿਸਟ ਦੁਕਾਨਾਂ ਦਾ ਅਚਨਚੇਤ ਨਿਰੀਖਣ

ਬੁਢਲਾਡਾ / ਬੋਹਾ / ਬਰੇਟਾ , 18 ਸਤੰਬਰ ( ਪੱਤਰ ਪ੍ਰੇਰਕਾਂ ਰਾਹੀਂ )- ‘ ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਡਰੱਗ ਵਿੰਗ ਵਲੋਂ ਵੱਖ - ਵੱਖ ਇਲਾਕਿਆਂ ਦੀਆਂ ਕੈਮਿਸਟ ਦੁਕਾਨਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ । ਜ਼ੋਨਲ ਲਾਇਸੈਂਸਿੰਗ ਸੰਗਰੂਰ ਜ਼ੋਨ ਅਮਨਦੀਪ ਵਰਮਾ ਦੀ ਅਗਵਾਈ ਹੇਠ ਡਰੱਗ ਇੰਸਪੈਕਟਰ ਸੰਤੋਸ਼ ਕੁਮਾਰ ਦੀ ਟੀਮ ਵਲੋਂ ਬਰੇਟਾ , ਬੋਹਾ ਅਤੇ ਬੁਢਲਾਡਾ ਵਿਖੇ ਕੈਮਿਸਟਾਂ ਦੀਆਂ ਦੁਕਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 19-09-2026
ਬੁਢਲਾਡਾ / ਬੋਹਾ / ਬਰੇਟਾ , 18 ਸਤੰਬਰ ( ਪੱਤਰ ਪ੍ਰੇਰਕਾਂ ਰਾਹੀਂ )- ‘ ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਡਰੱਗ ਵਿੰਗ ਵਲੋਂ ਵੱਖ - ਵੱਖ ਇਲਾਕਿਆਂ ਦੀਆਂ ਕੈਮਿਸਟ ਦੁਕਾਨਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ । ਜ਼ੋਨਲ ਲਾਇਸੈਂਸਿੰਗ ਸੰਗਰੂਰ ਜ਼ੋਨ ਅਮਨਦੀਪ ਵਰਮਾ ਦੀ ਅਗਵਾਈ ਹੇਠ ਡਰੱਗ ਇੰਸਪੈਕਟਰ ਸੰਤੋਸ਼ ਕੁਮਾਰ ਦੀ ਟੀਮ ਵਲੋਂ ਬਰੇਟਾ , ਬੋਹਾ ਅਤੇ ਬੁਢਲਾਡਾ ਵਿਖੇ ਕੈਮਿਸਟਾਂ ਦੀਆਂ ਦੁਕਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ । ਅਮਨਦੀਪ ਵਰਮਾ ਨੇ ਦੱਸਿਆ ਕਿ ਜਾਂਚ ਦੌਰਾਨ ਕਿਸੇ ਵੀ ਦੁਕਾਨ ’ ਤੇ ਗੈਰ - ਕਾਨੂੰਨੀ ਜਾਂ ਨਸ਼ੇ ਵਜੋਂ ਵਰਤੀ ਜਾਣ ਵਾਲੀ ਦਵਾਈ ਮੌਜੂਦ ਜਾਂ ਵਿੱਕਰੀ ਲਈ ਨਹੀਂ ਪਾਈ ਗਈ । ਜਾਂਚ ਟੀਮ ਨੇ ਕੈਮਿਸਟ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਨਸ਼ੀਲੀਆਂ ਦਵਾਈਆਂ ਦੀ ਗੈਰ - ਕਾਨੂੰਨੀ ਖਰੀਦ - ਵੇਚ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਅਤੇ ਨਿਯਮਾਂ ਦੀ ਇੰਨ - ਬਿੰਨ ਪਾਲਣਾ ਯਕੀਨੀ ਬਣਾਉਣ । ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਭਵਿੱਖ ’ ਚ ਵੀ ਅਜਿਹੀਆਂ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਜੇਕਰ ਕੋਈ ਵੀ ਕੈਮਿਸਟ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ ਚ ਲਿਆਂਦੀ ਜਾਵੇਗੀ । ਡੇਰਾ ਬਾਬਾ ਭਾਈ ਗੁਰਦਾਸ ਵਿਖੇ ਧਾਰਮਿਕ ਸਮਾਗਮ ਭਲਕੇ ਮਾਨਸਾ , 18 ਸਤੰਬਰ ( ਸ . ਰਿ .)- ਬਾਬਾ ਸ਼੍ਰੀ ਚੰਦ ਜੀ ਦੇ 532 ਵੇਂ ਪ੍ਰਕਾਸ਼ ਪੁਰਵ ਨੂੰ ਸਮਰਪਿਤ ਸਥਾਨਕ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਧਾਰਮਿਕ ਸਮਾਗਮ 20 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ । ਗੱਦੀ ਨਸ਼ੀਨ ਮਹੰਤ ਕੇਸ਼ਵ ਮੁਨੀ ਜੀ ਨੇ ਦੱਸਿਆ ਕਿ ਅਖੰਡ ਪਾਠ ਸਾਹਿਬ ਦੇ ਭੋਗ 20 ਸਤੰਬਰ ਨੂੰ ਪਾਏ ਜਾਣਗੇ । ਉਨ੍ਹਾਂ ਦੱਸਿਆ ਕਿ ਲੰਗਰ ਅਤੁੱਟ ਵਰਤਾਇਆ ਜਾਵੇਗਾ ਤੇ ਬੁਲਾਰੇ ਬਾਬਾ ਜੀ ਦੇ ਜੀਵਨ ਬਾਰੇ ਵਿ ਚਾਰਾਂ ਕਰਨਗੇ ।
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਬੇਸਬਾਲ ਅੰਡਰ-17 ਲੜਕਿਆਂ ਵਿਚ ਫ਼ਿਰੋਜ਼ਪੁਰ ਬਣਿਆ ‘ਚੈਂਪੀਅਨ’ ਪਟਿਆਲਾ ਦੂਜੇ ਅਤੇ ਸੰਗਰੂਰ ਰ... ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬੋਹਾ ਦੇ ਖਿਡਾਰੀਆਂ ਨੇ ਸੂਬਾ ਪੱਧਰੀ ਸ਼ੂਟਿੰਗ ਮੁਕਾਬਲਿਆਂ ’ਚੋਂ 4 ਤਗਮੇ ਜਿੱਤੇ
Ad Position 24