18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਗੁਰੂ ਨਾਨਕ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਸੀ.ਏ.ਟੀ.ਸੀ. ਕੈਂਪ ’ਚ ਮਾਰੀਆਂ ਮੱਲਾਂ

ਬੁਢਲਾਡਾ, 18 ਸਤੰਬਰ (ਸਵਰਨ ਸਿੰਘ ਰਾਹੀ)- 20ਵੀਂ ਪੀ. ਬੀ.

Ad Position 21
No active advertisement
ਅਜੀਤ ਡੈਸਕ 19-09-2026
ਬੁਢਲਾਡਾ, 18 ਸਤੰਬਰ (ਸਵਰਨ ਸਿੰਘ ਰਾਹੀ)- 20ਵੀਂ ਪੀ.ਬੀ. ਬੀ.ਐੱਨ. ਐਨ.ਸੀ.ਸੀ. ਬਠਿੰਡਾ ਵਲੋਂ 8 ਤੋਂ 17 ਸਤੰਬਰ ਤੱਕ ਲਗਾਏ ਸਾਂਝਾ ਸਾਲਾਨਾ ਸਿਖਲਾਈ ਕੈਂਪ ’ਚ ਸਥਾਨਕ ਗੁਰੂ ਨਾਨਕ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਕੈਡਿਟਾਂ ਨੇ ਫਾਇਰਿੰਗ, ਪਾਇਲਟਿੰਗ, ਰੱਸਾਕਸ਼ੀ, ਟੇਬਲ ਡਰਿਲ, ਸਭਿਆਚਾਰਕ ਗਤੀਵਿਧੀਆਂ, ਡਰਿਲ, ਗਾਰਡ ਆਫ਼ ਆਨਰ ਸਮੇਤ ਵੱਖ-ਵੱਖ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ, ਅਨੁਸ਼ਾਸਨ, ਹਿੰਮਤ ਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਐਨ.ਸੀ.ਸੀ. ਅਫ਼ਸਰ ਲੈਫ਼ਟੀਨੈਂਟ ਕੁਲਬੀਰ ਸਿੰਘ ਨੇ ਕਿਹਾ ਕਿ ਐਨ.ਸੀ.ਸੀ. ਕੈਡਿਟਾਂ ’ਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ’ਚ 15 ਕਾਲਜਾਂ ਤੇ 14 ਸਕੂਲਾਂ ਦੇ 480 ਕੈਡਿਟਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਫਾਇਰਿੰਗ ਮੁਕਾਬਲੇ ’ ਚ ਕੈਡਿਟਾਂ ਨੇ ਆਪਣੀ ਨਿਸ਼ਾਨੇਬਾਜ਼ੀ ਤੇ ਇਕਾਗਰਤਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਕੈਡਿਟਾਂ ਨੇ ਪਾਇਲਟਿੰਗ ’ਚ 5, ਫਾਇਰ ਮੂਵ ’ਚ 27, ਰੱਸਾਕਸ਼ੀ ’ਚ 2, ਸਭਿਆਚਾਰਕ ਮੁਕਾਬਲੇ ’ਚ 2, ਸਰਟੀਫਿਕੇਟ ਰਾਈਟਿੰਗ ’ਚ 8, ਟੇਬਲ ਡਰਿੱਲ ’ਚ 6 ਅਤੇ ਗਾਰਡ ਆਫ਼ ਆਨਰ ’ਚ 3 ਤਗਮੇ ਜਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ ਧੀਆਂ ਦੀ ਹੱਟੀ’ ਤਹਿਤ ਮੰਡੀ ਲਗਾਈ ਅਗਲੀ ਖ਼ਬਰ ਮਨੂ ਵਾਟਿਕਾ ਸਕੂਲ ’ਚ 10 ਰੋਜ਼ਾ ਐੱਨ. ਸੀ. ਸੀ. ਕੈਂਪ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24