41.60 ਗ੍ਰਾਮ ਚਿੱਟੇ ਸਮੇਤ 12 ਕਾਬੂ
ਮਾਨਸਾ , 22 ਸਤੰਬਰ ( ਸ . ਰਿ .)
ਮਾਨਸਾ , 22 ਸਤੰਬਰ ( ਸ . ਰਿ .)- ਥਾਣਾ ਸਦਰ ਪੁਲਿਸ ਮਾਨਸਾ ਨੇ ਭੋਲਾ ਸਿੰਘ , ਜਗਸੀਰ ਸਿੰਘ ਵਾਸੀ ਮਾਨਸਾ ਤੋਂ 8.10 ਗ੍ਰਾਮ ਤੇ ਕੁਲਵਿੰਦਰ ਸਿੰਘ ਵਾਸੀ ਚਹਿਲਾਂਵਾਲੀ ਤੋਂ 5.40 ਗ੍ਰਾਮ , ਬੋਹਾ ਪੁਲਿਸ ਨੇ ਇਕਬਾਲ ਸਿੰਘ ਵਾਸੀ ਸਸਪਾਲੀ ਤੋਂ 6.10 ਗ੍ਰਾਮ ਤੇ ਸੰਦੀਪ ਸਿੰਘ ਵਾਸੀ ਸੈਦੇਵਾਲਾ ਤੋਂ 3 ਗ੍ਰਾਮ , ਭੀਖੀ ਪੁਲਿਸ ਨੇ ਬੰਟੀ ਸਿੰਘ ਵਾਸੀ ਸੰਗਰੂਰ ਤੋਂ 4 ਗ੍ਰਾਮ , ਜੋਗਾ ਪੁਲਿਸ ਨੇ ਬਲਵੀਰ ਸਿੰਘ ਵਾਸੀ ਅਕਲੀਆ ਤੋਂ 4 ਗ੍ਰਾਮ , ਜੌੜਕੀਆਂ ਪੁਲਿਸ ਨੇ ਦੀਪਕ ਵਾਸੀ ਝੇਰਿਆਂਵਾਲੀ ਤੋਂ 3 ਗ੍ਰਾਮ , ਸ਼ਹਿਰੀ ਬੁਢਲਾਡਾ ਪੁਲਿਸ ਨੇ ਆਕਾਸ਼ਦੀਪ ਸਿੰਘ ਵਾਸੀ ਬੁਢਲਾਡਾ ਤੋਂ 3 ਗ੍ਰਾਮ , ਸਦਰ ਪੁਲਿਸ ਬੁਢਲਾਡਾ ਨੇ ਬਿਕਰਮ ਸਿੰਘ ਵਾਸੀ ਜੋਈਆਂ ਤੋਂ 3 ਗ੍ਰਾਮ ਅਤੇ ਸ਼ਹਿਰੀ -2 ਮਾਨਸਾ ਪੁਲਿਸ ਨੇ ਬਲਰਾਮ ਸਿੰਘ ਤੇ ਪਰੇਸ਼ ਗੋਇਲ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ । ਨਸ਼ੀਲੀਆਂ ਗੋਲੀਆਂ ਬਰਾਮਦ ਇਸ ਤੋਂ ਇਲਾਵਾ ਸ਼ਹਿਰੀ -1 ਮਾਨਸਾ ਪੁਲਿਸ ਨੇ ਬੀਰਾ ਸਿੰਘ ਵਾਸੀ ਮਾਨਸਾ ਤੋਂ 10, ਸਰਦੂਲਗੜ੍ਹ ਪੁਲਿਸ ਨੇ ਅਰੁਣ ਕੁਮਾਰ ਵਾਸੀ ਸਰਦੂਲਗੜ੍ਹ ਤੋਂ 10 ਅਤੇ ਝੁਨੀਰ ਪੁਲਿਸ ਨੇ ਜਗਸੀਰ ਸਿੰਘ ਵਾਸੀ ਰਾਮਪੁਰ ਮੰਡੇਰ ਤੋਂ 10 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਸਾਰਿਆਂ ਖ਼ਿਲਾਫ਼ ਐਨ . ਡੀ . ਪੀ . ਐੱਸ . ਐਕਟ ਤਹਿਤ ਮੁਕੱਦਮੇ ਦਰਜ ਕਰ ਕੇ ਕਾਰਵਾਈ ਅਮਲ ’ ਚ ਲਿਆਂਦੀ ਗਈ ਹੈ ।