08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬਠਿੰਡਾ ਦਿਹਾਤੀ ’ਚ ਅਕਾਲੀ ਦਲ (ਬ) ਵੱਡਾ ਦਾਅ ਖੇਡਣ ਦੀ ਤਿਆਰੀ ’ਚ

ਸੰਗਤ ਮੰਡੀ, 7 ਅਕਤੂਬਰ (ਸੁਖਤੇਜ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਹੁਣ ਤੋਂ ਹੀ ਗਰਮਾਉਣ ਲੱਗ ਪਿਆ ਹੈ। ਸਿਆਸੀ ਹਲਕਿਆਂ ਵਿਚ ਚੱਲ ਰਹੀ ਚਰਚਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਵਾਇਤੀ ਸਿਆਸੀ ਚਿਹਰਿਆਂ ਦੀ ਥਾਂ ਇੱਕ ਨੌਜਵਾਨ ਮੁਲਾਜ਼ਮ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Ad Position 21
No active advertisement
ਸਾਬਕਾ ਐਸ.ਡੀ.ਐਮ. ਗੋਪਾਲ ਸਿੰਘ ਕੋਟਫੱਤਾ ਤੇ ਜਸਕਰਨ ਸਿੰਘ ਪਟਵਾਰੀ। 08-10-2026
ਸੰਗਤ ਮੰਡੀ, 7 ਅਕਤੂਬਰ (ਸੁਖਤੇਜ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨੇ ਜਾਂਦੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਹੁਣ ਤੋਂ ਹੀ ਗਰਮਾਉਣ ਲੱਗ ਪਿਆ ਹੈ। ਸਿਆਸੀ ਹਲਕਿਆਂ ਵਿਚ ਚੱਲ ਰਹੀ ਚਰਚਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਵਾਇਤੀ ਸਿਆਸੀ ਚਿਹਰਿਆਂ ਦੀ ਥਾਂ ਇੱਕ ਨੌਜਵਾਨ ਮੁਲਾਜ਼ਮ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਇਹ ਚਰਚਾ ਹਕੀਕਤ ਵਿਚ ਬਦਲਦੀ ਹੈ ਤਾਂ ਅਕਾਲੀ ਦਲ ਵੱਲੋਂ ਸੱਤਾਧਾਰੀ ਧਿਰ ਦੇ ਹਲਕਾ ਇੰਚਾਰਜ ਸਾਬਕਾ ਐਸ.ਡੀ.ਐਮ. ਗੋਪਾਲ ਸਿੰਘ ਕੋਟਫੱਤਾ ਦੇ ਮੁਕਾਬਲੇ ਨੌਜਵਾਨ ‘ਪਟਵਾਰੀ’ ਚਿਹਰਾ ਖੜ੍ਹਾ ਕਰਕੇ ਵੱਡਾ ਸਿਆਸੀ ਦਾਅ ਖੇਡਿਆ ਜਾ ਸਕਦਾ ਹੈ। ਪਾਰਟੀ ਨਾਲ ਜੁੜੇ ਅਹਿਮ ਸੂਤਰਾਂ ਅਨੁਸਾਰ ਉਮੀਦਵਾਰ ਨੂੰ ਲੈ ਕੇ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਸਬੰਧਿਤ ਮੁਲਾਜ਼ਮ ਆਗੂ ਵਲੋਂ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇਣ ਦੀਆਂ ਰਸਮੀ ਕਾਰਵਾਈਆਂ ਬਾਕੀ ਦੱਸੀਆਂ ਜਾ ਰਹੀਆਂ ਹਨ। ਚਰਚਾ ਹੈ ਕਿ ਇਹ ਕਾਰਵਾਈ ਪੂਰੀ ਹੁੰਦੇ ਹੀ ਅਕਾਲੀ ਦਲ ਵਲੋਂ ਹਲਕੇ ਵਿਚ ਵੱਡਾ ਸਿਆਸੀ ਸਮਾਗਮ ਕਰਵਾ ਕੇ ਉਮੀਦਵਾਰ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਇਸ ਹਫ਼ਤੇ ਦੇ ਅਖੀਰ ਤੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਖ਼ੁਦ ਐਲਾਨ ਕੀਤੇ ਜਾਣ ਦੀ ਵੀ ਚਰਚਾ ਹੈ। ਨੌਜਵਾਨ ਮੁਲਾਜ਼ਮ ਆਗੂ ਦੀ ਆਪਣੀ ਜਥੇਬੰਦੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕੀਤੇ ਸੰਘਰਸ਼ਾਂ ਕਾਰਨ ਮੁਲਾਜ਼ਮ ਵਰਗ ਵਿਚ ਚੰਗੀ ਪਕੜ ਦੱਸੀ ਜਾ ਰਹੀ ਹੈ। ਅਕਾਲੀ ਦਲ ਵਲੋਂ ਇਸ ਚਿਹਰੇ ਰਾਹੀਂ ਨੌਜਵਾਨਾਂ ਅਤੇ ਮੁਲਾਜ਼ਮ ਵਰਗ ਨੂੰ ਆਪਣੇ ਨਾਲ ਜੋੜਨ ਦੀ ਰਣਨੀਤੀ ਤਿਆਰ ਕੀਤੇ ਜਾਣ ਦੀ ਵੀ ਚਰਚਾ ਹੈ। ਜ਼ਿਕਰਯੋਗ ਹੈ ਕਿ ਸੱਤਾਧਾਰੀ ਧਿਰ ਵਲੋਂ ਵੀ ਬਠਿੰਡਾ ਦਿਹਾਤੀ ਵਿਚ ਨਵਾਂ ਸਿਆਸੀ ਚਿਹਰਾ ਅੱਗੇ ਲਿਆਂਦਾ ਗਿਆ ਹੈ ਅਤੇ ਸਾਬਕਾ ਐਸ.ਡੀ.ਐਮ. ਗੋਪਾਲ ਸਿੰਘ ਕੋਟਫੱਤਾ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਅਕਾਲੀ ਦਲ ਵਲੋਂ ਉਸ ਦੇ ਮੁਕਾਬਲੇ ਨੌਜਵਾਨ ਮੁਲਾਜ਼ਮ ਆਗੂ ਨੂੰ ਮੈਦਾਨ ਵਿਚ ਉਤਾਰਨ ਦੀ ਚਰਚਾ ਨੇ ਹਲਕੇ ਦੀ ਸਿਆਸਤ ਨੂੰ ਹੋਰ ਭਖਾ ਦਿੱਤਾ ਹੈ। ਫਿਲਹਾਲ ਅਕਾਲੀ ਦਲ ਦੇ ਅਧਿਕਾਰਤ ਐਲਾਨ ਤੋਂ ਬਾਅਦ ਹੀ ਇਨ੍ਹਾਂ ਸਿਆਸੀ ਚਰਚਾਵਾਂ ‘ਤੇ ਅੰਤਿਮ ਮੋਹਰ ਲੱਗੇਗੀ, ਪਰ ਜੇਕਰ ਉਮੀਦਵਾਰ ਦਾ ਐਲਾਨ ਹੁੰਦਾ ਹੈ ਤਾਂ ਬਠਿੰਡਾ ਦਿਹਾਤੀ ਦੀ ਸਿਆਸੀ ਜੰਗ ਵਿਚ ਨਵਾਂ ਮੋੜ ਆਉਣਾ ਤੈਅ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ‘ਆਪ ਹਮਾਰੇ ਹੈਂ ਕੌਣ’ ਨੇ ਮਾਪਿਆਂ ਨੂੰ ਕਰਵਾਇਆ ਆਤਮਚਿੰਤਨ ਨਟਰੰਗ ਗਰੁੱਪ ਜੰਮੂ-ਕਸ਼ਮੀਰ ਨੇ ਕੀਤਾ ਪ੍ਰਭਾਵਸ਼ਾਲੀ ਮੰਚਨ ਅਗਲੀ ਖ਼ਬਰ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨਗੇ ਕੋਟਗੁਰੂ ਵਾਸੀ ਪੰਚਾਇਤ ਨੇ ਮਤਾ ਪਾਸ ਕਰਕੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਰੁਖ਼...
Ad Position 24