08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

‘ਆਪ ਹਮਾਰੇ ਹੈਂ ਕੌਣ’ ਨੇ ਮਾਪਿਆਂ ਨੂੰ ਕਰਵਾਇਆ ਆਤਮਚਿੰਤਨ ਨਟਰੰਗ ਗਰੁੱਪ ਜੰਮੂ-ਕਸ਼ਮੀਰ ਨੇ ਕੀਤਾ ਪ੍ਰਭਾਵਸ਼ਾਲੀ ਮੰਚਨ

ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ’ਚ ਚੱਲ ਰਹੇ ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਨੌਵੀਂ ਰਾਤ ਨਟਰੰਗ ਗਰੁੱਪ ਜੰਮੂ-ਕਸ਼ਮੀਰ ਵਲੋਂ ਪਦਮਸ਼੍ਰੀ ਬਲਵੰਤ ਠਾਕੁਰ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ ‘ਆਪ ਹਮਾਰੇ ਹੈਂ ਕੌਣ’ ਪੇਸ਼ ਕੀਤਾ ਗਿਆ। ਨਾਟਕ ਨੇ ਆਧੁਨਿਕ ਸਿੱਖਿਆ ਪ੍ਰਣਾਲੀ, ਬੱਚਿਆਂ ‘ਤੇ ਵਧ ਰਹੇ ਪੜ੍ਹਾਈ ਦੇ ਦਬਾਅ ਅਤੇ ਮਾਪਿਆਂ ਦੀਆਂ ਉਮੀਦਾਂ ਵਿਚਕਾਰ ਦੱਬ ਰਹੇ ਬਚਪਨ ਦੀ ਤਸਵੀਰ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਮੰਚ ‘ਤੇ ਉਤਾਰਿਆ।

Ad Position 21
No active advertisement
ਨਾਟਕ ਦੀ ਸ਼ੁਰੂਆਤ ਮੌਕੇ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਇੰਦਰਜੀਤ ਸਿੰਘ ਬਰਾੜ। ਅਜੀਤ ਤਸਵੀਰ 08-10-2026
ਬਠਿੰਡਾ, 7 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ’ਚ ਚੱਲ ਰਹੇ ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਨੌਵੀਂ ਰਾਤ ਨਟਰੰਗ ਗਰੁੱਪ ਜੰਮੂ-ਕਸ਼ਮੀਰ ਵਲੋਂ ਪਦਮਸ਼੍ਰੀ ਬਲਵੰਤ ਠਾਕੁਰ ਦਾ ਲਿਖਿਆ ਤੇ ਨਿਰਦੇਸ਼ਿਤ ਨਾਟਕ ‘ਆਪ ਹਮਾਰੇ ਹੈਂ ਕੌਣ’ ਪੇਸ਼ ਕੀਤਾ ਗਿਆ। ਨਾਟਕ ਨੇ ਆਧੁਨਿਕ ਸਿੱਖਿਆ ਪ੍ਰਣਾਲੀ, ਬੱਚਿਆਂ ‘ਤੇ ਵਧ ਰਹੇ ਪੜ੍ਹਾਈ ਦੇ ਦਬਾਅ ਅਤੇ ਮਾਪਿਆਂ ਦੀਆਂ ਉਮੀਦਾਂ ਵਿਚਕਾਰ ਦੱਬ ਰਹੇ ਬਚਪਨ ਦੀ ਤਸਵੀਰ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਮੰਚ ‘ਤੇ ਉਤਾਰਿਆ। ਨਾਟਕ ਦੀ ਕਹਾਣੀ ਇਸ ਸਵਾਲ ‘ਤੇ ਕੇਂਦਰਿਤ ਰਹੀ ਕਿ ਕੀ ਬੱਚੇ ਸਿਰਫ਼ ਮਾਪਿਆਂ ਦੇ ਅਧੂਰੇ ਸੁਪਨੇ ਪੂਰੇ ਕਰਨ ਦਾ ਸਾਧਨ ਹਨ । ਡਾਕਟਰ, ਇੰਜੀਨੀਅਰ, ਵਕੀਲ ਜਾਂ ਅਧਿਕਾਰੀ ਬਣਾਉਣ ਦੀ ਦੌੜ ’ਚ ਬੱਚਿਆਂ ‘ਤੇ ਪੜ੍ਹਾਈ, ਅੰਕਾਂ ਅਤੇ ਮੁਕਾਬਲੇ ਦਾ ਦਬਾਅ ਲਗਾਤਾਰ ਵਧਦਾ ਜਾਂਦਾ ਹੈ। ਨਾਟਕ ਰਾਹੀਂ ਸੰਦੇਸ਼ ਦਿੱਤਾ ਗਿਆ ਕਿ ਬੱਚਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਵੱਡਿਆਂ ਨੂੰ ਆਪਣੇ ਰਵੱਈਏ ਅਤੇ ਉਮੀਦਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਸਿਲਵਰ ਓਕਸ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਪ੍ਰੀਤਕਮਲ ਕੌਰ ਬਰਾੜ, ਸਕੂਲ ਦੀ ਡਾਇਰੈਕਟਰ ਬਰਨਿੰਦਰਪਾਲ ਕੌਰ ਸੇਖੋਂ, ਡਾ. ਪੂਜਾ ਗੁਪਤਾ, ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਪ੍ਰਧਾਨ ਸੁਰਿੰਦਰ ਕੌਰ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਨਾਟਿਅਮ ਨੇ 15 ਸਾਲ ਪਹਿਲਾਂ ਬਠਿੰਡਾ ਵਿਚ ਰੰਗਮੰਚ ਦਾ ਜੋ ਪੌਦਾ ਲਗਾਇਆ ਸੀ, ਉਹ ਅੱਜ ਵਿਸ਼ਾਲ ਰੁੱਖ ਦਾ ਰੂਪ ਧਾਰ ਚੁੱਕਾ ਹੈ, ਦਰਸ਼ਕਾਂ ਨਾਲ ਖਚਾਖਚ ਭਰਿਆ ਹਾਲ ਇਸ ਦੀ ਸਫਲਤਾ ਦਾ ਪ੍ਰਮਾਣ ਹੈ। ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਨੇ ਦੱਸਿਆ ਕਿ 16 ਅਕਤੂਬਰ ਤੋਂ ਬਠਿੰਡਾ ’ਚ 15 ਰੋਜ਼ਾ ਥੀਏਟਰ ਵਰਕਸ਼ਾਪ ਕਰਵਾਈ ਜਾਵੇਗੀ। ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਨੇ ਮੁੱਖ ਮਹਿਮਾਨ ਸਮੇਤ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਸਿੱਧ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਅਤੇ ਚੇਅਰਮੈਨ ਮਾਨ ਹੋਏ ਨਤਮਸਤਕ ਅਗਲੀ ਖ਼ਬਰ ਬਠਿੰਡਾ ਦਿਹਾਤੀ ’ਚ ਅਕਾਲੀ ਦਲ (ਬ) ਵੱਡਾ ਦਾਅ ਖੇਡਣ ਦੀ ਤਿਆਰੀ ’ਚ
Ad Position 24