09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਅਣਪਛਾਤੇ ਵਾਹਨ ਦੀ ਟੱਕਰ ਨਾਲ ਜ਼ਖ਼ਮੀ ਹੋਏ ਮੋਟਰ-ਸਾਈਕਲ ਸਵਾਰ ਦੀ ਮੌਤ

ਕੋਟਫੱਤਾ, 9 ਅਕਤੂਬਰ (ਰਣਜੀਤ ਸਿੰਘ ਬੁੱਟਰ)- ਨਜ਼ਦੀਕੀ ਨਗਰ ਕੋਟਸ਼ਮੀਰ ਦੀ ਤਲਵੰਡੀ ਰੋਡ ‘ਤੇ ਐਸਬੀਆਈ ਬੈਂਕ ਦੇ ਕੋਲ ਇੱਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਚਾਲਕ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਜ਼ੁਰਗ ਗੁਰਤੇਜ ਸਿੰਘ (50) ਵਾਸੀ ਕੋਟਸ਼ਮੀਰ ਗੰਭੀਰ ਜ਼ਖ਼ਮੀ ਹੋ ਗਿਆ ਜੋ ਹਸਪਤਾਲ ’ਚ ਇਲਾਜ ਅਧੀਨ ਰਹਿਣ ਤੋਂ ਬਾਅਦ ਦਮ ਤੋੜ ਗਿਆ। ਮ੍ਰਿਤਕ ਦੇ ਭਤੀਜੇ ਲਖਵੀਰ ਸਿੰਘ ਨੇ ਪੁਲਿਸ ਚੌਕੀ ਕੋਟਸ਼ਮੀਰ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 6 ਅਕਤੂਬਰ ਨੂੰ ਉਸ ਦਾ ਚਾਚਾ ਗੁਰਤੇਜ ਸਿੰਘ ਪੁੱਤਰ ਕਰਨੈਲ ਸਿੰਘ ਮੋਟਰ ਸਾਈਕਲ ਨੰ.

Ad Position 21
No active advertisement
ਅਜੀਤ ਡੈਸਕ 10-10-2026
ਕੋਟਫੱਤਾ, 9 ਅਕਤੂਬਰ (ਰਣਜੀਤ ਸਿੰਘ ਬੁੱਟਰ)- ਨਜ਼ਦੀਕੀ ਨਗਰ ਕੋਟਸ਼ਮੀਰ ਦੀ ਤਲਵੰਡੀ ਰੋਡ ‘ਤੇ ਐਸਬੀਆਈ ਬੈਂਕ ਦੇ ਕੋਲ ਇੱਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਚਾਲਕ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਜ਼ੁਰਗ ਗੁਰਤੇਜ ਸਿੰਘ (50) ਵਾਸੀ ਕੋਟਸ਼ਮੀਰ ਗੰਭੀਰ ਜ਼ਖ਼ਮੀ ਹੋ ਗਿਆ ਜੋ ਹਸਪਤਾਲ ’ਚ ਇਲਾਜ ਅਧੀਨ ਰਹਿਣ ਤੋਂ ਬਾਅਦ ਦਮ ਤੋੜ ਗਿਆ। ਮ੍ਰਿਤਕ ਦੇ ਭਤੀਜੇ ਲਖਵੀਰ ਸਿੰਘ ਨੇ ਪੁਲਿਸ ਚੌਕੀ ਕੋਟਸ਼ਮੀਰ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 6 ਅਕਤੂਬਰ ਨੂੰ ਉਸ ਦਾ ਚਾਚਾ ਗੁਰਤੇਜ ਸਿੰਘ ਪੁੱਤਰ ਕਰਨੈਲ ਸਿੰਘ ਮੋਟਰ ਸਾਈਕਲ ਨੰ. ਪੀ.ਬੀ.-30.ਸੀ.-3262 ਤੇ ਨਗਰ ਕੋਟਸ਼ਮੀਰ ਦੀ ਤਲਵੰਡੀ ਰੋਡ ‘ਤੇ ਜਾ ਰਿਹਾ ਸੀ ਤਾਂ ਨਾਮਾਲੂਮ ਥਾਰ ਗੱਡੀ ਉਸ ਦੇ ਮੋਟਰ ਸਾਈਕਲ ਵਿਚ ਵੱਜੀ ਜਿਸ ਕਾਰਨ ਉਸ ਦੇ ਚਾਚੇ ਦੇ ਸੱਟਾਂ ਲੱਗੀਆਂ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਚੌਕੀ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਲਖਵੀਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮਾਪੇ-ਅਧਿਆਪਕ ਮਿਲਣੀ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ’ਤੇ ਜ਼ੋਰ ਅਗਲੀ ਖ਼ਬਰ ਸ਼ਹਿਰ ਦੇ ਮਾਲਵੀਆ ਨਗਰ ਵਿਚੋਂ ਕਾਰ ਚੋਰੀ
Ad Position 24