ਕੂੜੇ ਦੇ ਢੇਰਾਂ ‘ਚ ਸੁੱਟਿਆ ਪਲਾਸਟਿਕ ਪਸ਼ੂਆਂ ਲਈ ਬਣ ਰਿਹੈ ਜਾਨਲੇਵਾ
ਸੰਗਤ ਮੰਡੀ, 10 ਅਕਤੂਬਰ (ਸੁਖਤੇਜ ਧਾਲੀਵਾਲ)- ਕੂੜੇ ਦੇ ਢੇਰਾਂ ਵਿਚ ਸੁੱਟੀਆਂ ਜਾ ਰਹੀਆਂ ਪਲਾਸਟਿਕ ਦੀਆਂ ਥੈਲੀਆਂ ਬੇਸਹਾਰਾ ਪਸ਼ੂਆਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਿੰਸੀਪਲ ਡਾ.
ਸੰਗਤ ਮੰਡੀ, 10 ਅਕਤੂਬਰ (ਸੁਖਤੇਜ ਧਾਲੀਵਾਲ)- ਕੂੜੇ ਦੇ ਢੇਰਾਂ ਵਿਚ ਸੁੱਟੀਆਂ ਜਾ ਰਹੀਆਂ ਪਲਾਸਟਿਕ ਦੀਆਂ ਥੈਲੀਆਂ ਬੇਸਹਾਰਾ ਪਸ਼ੂਆਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਦੱਸਿਆ ਕਿ ਸਰਕਾਰ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਦੇ ਬਾਵਜੂਦ ਇਸ ਦੀ ਵਰਤੋਂ ਆਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਬਜ਼ੀਆਂ ਦੀ ਰਹਿੰਦ-ਖੂੰਹਦ, ਫਲਾਂ ਦੇ ਛਿਲਕੇ ਅਤੇ ਰੋਟੀਆਂ ਆਦਿ ਪਲਾ ਸਟਿਕ ਦੀਆਂ ਥੈਲੀਆਂ ਵਿਚ ਪਾ ਕੇ ਕੂੜੇ ਦੇ ਢੇਰਾਂ ‘ਤੇ ਸੁੱਟ ਦਿੰਦੇ ਹਨ। ਇਨ੍ਹਾਂ ਢੇਰਾਂ ‘ਤੇ ਮੂੰਹ ਮਾਰਦੇ ਆਵਾਰਾ ਪਸ਼ੂ ਖਾਣ-ਪੀਣ ਵਾਲੀ ਰਹਿੰਦ-ਖੂੰਹਦ ਦੇ ਨਾਲ ਪਲਾਸਟਿਕ ਦੀਆਂ ਥੈਲੀਆਂ ਵੀ ਨਿਗਲ ਜਾਂਦੇ ਹਨ। ਪਲਾਸਟਿਕ ਪਸ਼ੂਆਂ ਦੇ ਪੇਟ ਵਿਚ ਨਾ ਗਲਣ ਕਾਰਨ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਕਈ ਵਾਰ ਪਸ਼ੂਆਂ ਦੀ ਮੌਤ ਵੀ ਹੋ ਜਾਂਦੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਪਲਾਸਟਿਕ ਦੀਆਂ ਥੈਲੀਆਂ ਨਾਲ ਨਾਲੀਆਂ ਅਤੇ ਸੀਵਰੇਜ ਵੀ ਜਾਮ ਹੁੰਦੇ ਹਨ, ਜਦਕਿ ਵਾਤਾਵਰਨ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੀ ਥਾਂ ਕੱਪੜੇ ਜਾਂ ਕਾਗ਼ਜ਼ ਦੇ ਲਿਫ਼ਾਫ਼ੇ ਵਰਤਣ ਅਤੇ ਪਲਾਸਟਿਕ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।