ਵਿਧਾਇਕ ਬੁੱਧ ਰਾਮ ਨੇ 400 ਪਰਿਵਾਰਾਂ ਨੂੰ ਘਰ ਦੀ ਮਾਲਕੀ ਦੇ ਦਸਤਾਵੇਜ਼ ਸੌਂਪੇ
ਬੋਹਾ, 10 ਅਕਤੂਬਰ (ਰਮੇਸ਼ ਤਾਂਗੜੀ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਵਲੋਂ ਪਿੰਡ ਫੁੱਲੂਵਾਲਾ ਡੋਡ, ਜੋਈਆਂ ਅਤੇ ਪਿਪਲੀਆਂ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਅਧੀਨ 400 ਘਰਾਂ ਦੀ ਪ੍ਰਾਪਰਟੀ ਮਲਕੀਅਤ ਦੇ ਦਸਤਾਵੇਜ਼ ਮਾਲਕਾਂ ਨੂੰ ਵੰਡੇ ਗਏ। ਵਿਧਾਇਕ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਕੋਲ ਘਰ ਤਾਂ ਸੀ ਪਰ ਮਾਲਕੀ ਦੇ ਨਾਂਅ ’ਤੇ ਦਸਤਾਵੇਜ਼ ਨਹੀਂ ਸਨ।
ਬੋਹਾ, 10 ਅਕਤੂਬਰ (ਰਮੇਸ਼ ਤਾਂਗੜੀ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਵਲੋਂ ਪਿੰਡ ਫੁੱਲੂਵਾਲਾ ਡੋਡ, ਜੋਈਆਂ ਅਤੇ ਪਿਪਲੀਆਂ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਅਧੀਨ 400 ਘਰਾਂ ਦੀ ਪ੍ਰਾਪਰਟੀ ਮਲਕੀਅਤ ਦੇ ਦਸਤਾਵੇਜ਼ ਮਾਲਕਾਂ ਨੂੰ ਵੰਡੇ ਗਏ। ਵਿਧਾਇਕ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਕੋਲ ਘਰ ਤਾਂ ਸੀ ਪਰ ਮਾਲਕੀ ਦੇ ਨਾਂਅ ’ਤੇ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਕਿਹਾ ਕਿ ਹੁਣ ਉਕਤ ਸਕੀਮ ਤਹਿਤ ਇਨ੍ਹਾਂ ਨੂੰ ਪੱਕਾ ਹੱਕ ਮਿਲਿਆ ਹੈ, ਜਿਸ ਨਾਲ ਲੋਕ ਆਪਣੇ ਘਰ ਦੇ ਨਾਂਅ ’ਤੇ ਕਰਜ਼ਾ ਲੈ ਸਕਣਗੇ ਤੇ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਲੋੜੀਂਦੇ ਕੰਮ ਲਈ ਇਸ ਜਾਇਦਾਦ ਦੀ ਵਰਤੋਂ ਕਰ ਸਕਣਗੇ। ਲੋਕਾਂ ਨੇ ਆਪਣੇ ਘਰ ਦੀ ਮਾਲਕੀ ਦੇ ਦਸਤਾਵੇਜ਼ ਮਿਲਣ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਅਤੇ ਵਿਧਾਇਕ ਬੁੱਧ ਰਾਮ ਦਾ ਧੰਨਵਾਦ ਕੀਤਾ। ਇਸ ਮੌਕੇ ਜੱਸੀ ਸਿੰਘ ਜਟਾਣਾ ਸਰਪੰਚ, ਜਗਸੀਰ ਸਿੰਘ ਸੇਖੋਂ, ਜਗਮੇਲ ਸਿੰਘ, ਹਰਦੀਪ ਸਿੰਘ, ਵਜ਼ੀਰ ਸਿੰਘ, ਰਾਮਲਾਲ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।