11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਫਲਾਈਦੁਬਈ ਦੀ ਉਡਾਣ ’ਚ ਕੈਪਟਨ ਸਮਿਤ ਮੱਛਾਰ ’ਤੇ ਹਮਲੇ ਦੀ ਜਾਂਚ ਕਰੇਗੀ ਐੱਨ.ਆਈ.ਏ.

ਨਵੀਂ ਦਿੱਲੀ, 10 ਅਕਤੂਬਰ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਫਲਾਈਦੁਬਈ ਦੀ ਉਡਾਣ ’ਚ ਪਿਛਲੇ ਮਹੀਨੇ ਹਵਾ ’ਚ ਕਾਕਪਿਟ ਅੰਦਰ ਕੈਪਟਨ ਸਮਿਤ ਮੱਛਾਰ ’ਤੇ ਹੋਏ ਹਮਲੇ ਦੀ ਜਾਂਚ ਲਈ ਮਾਮਲਾ ਦਰਜ ਕੀਤਾ ...

Ad Position 21
No active advertisement
ਅਜੀਤ ਡੈਸਕ 11-10-2026

ਨਵੀਂ ਦਿੱਲੀ, 10 ਅਕਤੂਬਰ (ਪੀ.ਟੀ.ਆਈ.)-ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਫਲਾਈਦੁਬਈ ਦੀ ਉਡਾਣ ’ਚ ਪਿਛਲੇ ਮਹੀਨੇ ਹਵਾ ’ਚ ਕਾਕਪਿਟ ਅੰਦਰ ਕੈਪਟਨ ਸਮਿਤ ਮੱਛਾਰ ’ਤੇ ਹੋਏ ਹਮਲੇ ਦੀ ਜਾਂਚ ਲਈ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਅਨੁਸਾਰ ਇਹ ਮਾਮਲਾ ਹਵਾਈ ਜਹਾਜ਼ ਅਗਵਾ ਵਿਰੋਧੀ ਕਾਨੂੰਨ, 2016 ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐੱਨ.ਆਈ.ਏ. ਵਲੋਂ 9 ਅਕਤੂਬਰ ਨੂੰ ਦਰਜ ਕੀਤੀ ਗਈ ਐੱਫ.ਆਈ.ਆਰ. ਦਾ ਹਵਾਲਾ ਦਿੰਦਿਆਂ ਦੱਸਿਆ ਕਿ ਭਾਰਤੀ ਨਾਗਰਿਕ ਤੇ ਪਾਇਲਟ ਸਮਿਤ ਮੱਛਾਰ ਨੂੰ 30 ਸਤੰਬਰ ਨੂੰ ਦੁਬਈ ਤੋਂ ਤਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਐੱਫ.ਜ਼ੈੱਡ.1073 ਦੇ ਕਾਕਪਿਟ ’ਚ ਉਸ ਦੇ ਸਹਿ-ਪਾਇਲਟ ਨੇ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਅਧਿਕਾਰੀਆਂ ਮੁਤਾਬਿਕ ਇਹ ਹਮਲਾ ਕਥਿਤ ਤੌਰ ’ਤੇ ਜਹਾਜ਼ ਨੂੰ ਅਗਵਾ ਕਰਨ ਜਾਂ ਉਸ ਨੂੰ ਹਾਦਸਾਗ੍ਰਸਤ ਕਰਨ ਦੀ ਕੋਸ਼ਿਸ਼ ਦਾ ਹਿੱਸਾ ਸੀ।

Ad Position 22
No active advertisement
ਪਿਛਲੀ ਖ਼ਬਰ ਭਾਰਤ ’ਚ 300 ਮੈਂਬਰੀ ਵਪਾਰਕ ਵਫ਼ਦ ਭੇਜੇਗਾ ਕੈਨੇਡਾ 30 ਸਾਲਾਂ ਬਾਅਦ ਸਭ ਤੋਂ ਵੱਡਾ ਵਫ਼ਦ ਅਗਲੀ ਖ਼ਬਰ ਭਾਰਤ ਗੁਆਂਢੀ ਖੇਤਰ ਅਤੇ ਵਿਸ਼ਵ ਸੁਰੱਖਿਆ ਨਾਲ ਜੁੜੇ ਘਟਨਾਕ੍ਰਮਾਂ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ-ਰਾਜਨਾਥ ਸਿੰਘ
Ad Position 24