18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਝੋਟੇ ਦੀ ਸ਼ਹਾਦਤ ਤੋਂ ਸੇਧ ਲੈ ਕੇ ਨਸ਼ਿਆਂ ਦੀ ਪੈੜ ਨੱਪਣ ਦੀ ਲੋੜ - ਅਜਮੇਰ ਸਿੰਘ

ਮਾਨਸਾ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਤੋਂ ਸੇਧ ਲੈ ਕੇ ਨਸ਼ਿਆਂ ਦੀ ਪੈੜ ਨੱਪਣ ਦੀ ਲੋੜ ਹੈ। ਨਸ਼ੇ ਅਚਾਨਕ ਨਹੀਂ ਆ ਗਏ, ਇਨ੍ਹਾਂ ਪਿੱਛੇ ਵੱਡੀਆਂ ਤਾਕਤਾਂ ਹਨ, ਜਿਨ੍ਹਾਂ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ।

Ad Position 21
No active advertisement
ਮਾਨਸਾ ਵਿਖੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਅਜਮੇਰ ਸਿੰਘ। ਅਜੀਤ ਤਸਵੀਰ 19-10-2026
ਮਾਨਸਾ, 18 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਤੋਂ ਸੇਧ ਲੈ ਕੇ ਨਸ਼ਿਆਂ ਦੀ ਪੈੜ ਨੱਪਣ ਦੀ ਲੋੜ ਹੈ। ਨਸ਼ੇ ਅਚਾਨਕ ਨਹੀਂ ਆ ਗਏ, ਇਨ੍ਹਾਂ ਪਿੱਛੇ ਵੱਡੀਆਂ ਤਾਕਤਾਂ ਹਨ, ਜਿਨ੍ਹਾਂ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੈ। ਇਹ ਪ੍ਰਗਟਾਵਾ ਉੱਘੇ ਇਤਿਹਾਸਕਾਰ ਅਜਮੇਰ ਸਿੰਘ ਨੇ ਇੱਥੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਨਸ਼ੇ ਕਦੋਂ ਆ ਗਏ? ਤੋਂ ਪਹਿਲਾਂ 1984 ਦੇ ਵਰਤਾਰੇ ਨੂੰ ਸਮਝਣਾ ਪਵੇਗਾ। ਅਜਮੇਰ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ’ਤੇ ਹਮਲੇ ਨਿੱਤ-ਨਿੱਤ ਨਹੀਂ ਹੁੰਦੇ ਕਿਉਂਕਿ 18ਵੀਂ ਸਦੀ ਤੋਂ ਬਾਅਦ ਜਦੋਂ 84 ’ਚ ਹਮਲਾ ਹੋਇਆ, ਉਪਰੰਤ 15 ਸਾਲ ਨੌਜਵਾਨਾਂ ਨੂੰ ਬੰਦੂਕ ਦੀਆਂ ਗੋਲੀਆਂ ਮਾਰ-ਮਾਰ ਕੇ ਨਸਲਕੁਸ਼ੀ ਕੀਤੀ ਗਈ। ਜਦੋਂ ਜਸਵੰਤ ਸਿੰਘ ਖਾਲੜਾ ਨੇ ਆਵਾਜ਼ ਉਠਾਈ ਤਾਂ ਉਸ ਨੂੰ ਵੀ ਮਾਰ ਮੁਕਾ ਦਿੱਤਾ ਕਿਉਂਕਿ ਉਨ੍ਹਾਂ ਧਿਰਾਂ ਦਾ ਇੱਕੋ ਹੀ ਮਕਸਦ ਹੈ ਕਿ ਸਾਡੀ ਗ਼ੈਰਤ ਖ਼ਤਮ ਕਰਨੀ ਹੈ। ਅਜਮੇਰ ਸਿੰਘ ਨੇ ਸਪਸ਼ਟ ਕਿਹਾ ਕਿ ਹੁਣ ਯੋਜਨਾਬੱਧ ਤਰੀਕੇ ਨਾਲ ਨਸ਼ਿਆਂ ਨਾਲ ਪੰਜਾਬੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਨਸ਼ਿਆਂ ਦੀ ਇੱਕ ਸਰਕਾਰ ਜਿੰਮੇਵਾਰ ਨਹੀਂ ਬਲਕਿ ਪਿਛਲੇ 25 ਵਰ੍ਹਿਆਂ ਦੌਰਾਨ ਪੰਜਾਬ ’ਚ ਰਾਜ ਕਰਨ ਵਾਲੀਆਂ ਸਾਰੀਆਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਨਹੀਂ ਹੋ ਸਕਦੀਆਂ। ਉਨ੍ਹਾਂ ਕਿਹਾ ਕਿ ਝੋਟਾ ਇੱਕ ਇਨਸਾਨ ਨਹੀਂ ਸੀ ਬਲਕਿ ਉਸ ਮਗਰ ਇਤਿਹਾਸ ਖੜ੍ਹਾ ਸੀ ਅਤੇ ਇਤਿਹਾਸ ਨੂੰ ਕੋਈ ਹਰਾ ਨਹੀਂ ਸਕਦਾ। ਉਨ੍ਹਾਂ ਆਖਿਆ ਕਿ ਜਿਸਮਾਨੀ ਤੌਰ ’ਤੇ ਮਰ ਕੇ ਵੀ ਝੋਟਾ ਜਿਉਂਦਾ ਹੈ। ਸੋਚ ਦੇ ਨਾਲ ਕਿਰਦਾਰ ਨੂੰ ਅਹਿਮ ਦੱਸਦਿਆਂ ਅਜਮੇਰ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਪਿੱਛੇ ਕੰਮ ਕਰ ਰਹੀਆਂ ਵੱਡੀਆਂ ਤਾਕਤਾਂ ਨੂੰ ਪਹਿਚਾਨਣ ਅਤੇ ਇੱਕ-ਜੁੱਟ ਹੋ ਕੇ ਨਸ਼ਿਆਂ ਖ਼ਿਲਾਫ਼ ਲੜਨ ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਅਤੇ ਰਾਜਨੀਤਕ ਗੱਠਜੋੜ ਦੇ ਭਿਆਨਕ ਨਤੀਜੇ ਆਉਣੇ ਸ਼ੁਰੂ- ਸਿਮਰਨਜੀਤ ਸਿੰਘ ਮਾਨ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ 23 ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜਣ ਦਾ ਫ਼ੈਸਲਾ
Ad Position 24