28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਲੱਸਟਰ ਬਰ੍ਹੇ ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ

ਬੁਢਲਾਡਾ, 28 ਅਕਤੂਬਰ (ਸੁਨੀਲ ਮਨਚੰਦਾ)- ਸੈਂਟਰ ਬਰ੍ਹੇ ਦੀਆਂ ਸੈਂਟਰ ਪੱਧਰੀ ਖੇਡਾਂ ਸੈਂਟਰ ਹੈੱਡ ਟੀਚਰ ਮਨਦੀਪ ਸਿੰਘ ਬਰ੍ਹੇ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਅਥਲੈਟਿਕਸ, ਯੋਗਾ, ਜਿਮਨਾਸਟਿਕ, ਕਰਾਟੇ, ਕਬੱਡੀ ਨੈਸ਼ਨਲ ਅਤੇ ਪੰਜਾਬ ਸਟਾਈਲ, ਰਿਲੇਅ ਦੌੜ, ਰੱਸਾਕਸ਼ੀ, ਗੋਲਾ ਸੁੱਟਣ, ਲੰਬੀ ਛਾਲ ਆਦਿ ਖੇਡਾਂ ਕਰਵਾਈਆਂ ਗਈਆਂ। ਯੋਗਾ, ਜਿਮਨਾਸਟਿਕ ਅਤੇ ਕਰਾਟਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਖਿਡਾਰੀਆਂ ਦਾ ਦਬਦਬਾ ਰਿਹਾ।

Ad Position 21
No active advertisement
ਅਜੀਤ ਡੈਸਕ 29-10-2026
ਬੁਢਲਾਡਾ, 28 ਅਕਤੂਬਰ (ਸੁਨੀਲ ਮਨਚੰਦਾ)- ਸੈਂਟਰ ਬਰ੍ਹੇ ਦੀਆਂ ਸੈਂਟਰ ਪੱਧਰੀ ਖੇਡਾਂ ਸੈਂਟਰ ਹੈੱਡ ਟੀਚਰ ਮਨਦੀਪ ਸਿੰਘ ਬਰ੍ਹੇ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ ਅਥਲੈਟਿਕਸ, ਯੋਗਾ, ਜਿਮਨਾਸਟਿਕ, ਕਰਾਟੇ, ਕਬੱਡੀ ਨੈਸ਼ਨਲ ਅਤੇ ਪੰਜਾਬ ਸਟਾਈਲ, ਰਿਲੇਅ ਦੌੜ, ਰੱਸਾਕਸ਼ੀ, ਗੋਲਾ ਸੁੱਟਣ, ਲੰਬੀ ਛਾਲ ਆਦਿ ਖੇਡਾਂ ਕਰਵਾਈਆਂ ਗਈਆਂ। ਯੋਗਾ, ਜਿਮਨਾਸਟਿਕ ਅਤੇ ਕਰਾਟਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਰੱਸਾਕਸ਼ੀ ਦੇ ਫਸਵੇਂ ਮੁਕਾਬਲਿਆਂ ’ਚ ਮੰਢਾਲੀ ਦੀ ਟੀਮ ਨੇ ਨਰਿੰਦਰਪੁਰਾ ਦੀ ਟੀਮ ਨੂੰ ਹਰਾਇਆ। ਕਬੱਡੀ ’ਚ ਨਰਿੰਦਰਪੁਰਾ ਦੀ ਟੀਮ ਨੇ ਪਹਿਲਾ ਤੇ ਅਹਿਮਦਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਰਿਲੇਅ ਦੌੜ ’ਚ ਲੜਕੀਆਂ ਦੇ ਵਰਗ ਵਿਚ ਮੰਢਾਲੀ ਦੀ ਟੀਮ ਪਹਿਲੇ ਅਤੇ ਅਹਿਮਦਪੁਰ ਦੀ ਟੀਮ ਦੂਜੇ ਸਥਾਨ ’ਤੇ ਰਹੀ। ਲੜਕਿਆਂ ਦੇ ਰਿਲੇਅ ਦੌੜ ਮੁਕਾਬਲਿਆਂ ’ਚ ਮੰਢਾਲੀ ਸਕੂਲ ਨੇ ਪਹਿਲਾ ਤੇ ਨਰਿੰਦਰਪੁਰਾ ਸਕੂਲ ਨੇ ਦੂਜਾ ਸਥਾਨ ਮੱਲਿਆ। ਲੰਬੀ ਛਾਲ ਲੜਕਿਆਂ ਦੇ ਵਰਗ ’ਚ ਮੰਢਾਲੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਲੜਕੀਆਂ ਦੇ ਵਰਗ ’ਚ ਅਹਿਮਦਪੁਰ ਦੀ ਖਿਡਾਰਨ ਹਨੀ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡਾਂ ਰਾਹੀਂ ਵੱਖ-ਵੱਖ ਮੁਕਾਬਲਿਆਂ ਲਈ ਸੈਂਟਰ ਪੱਧਰ ਦੀਆਂ ਟੀਮਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਸਹਿਮਤੀ ਪ੍ਰਗਟਾਈ ਗਈ ਕਿ ਸੈਂਟਰ ਦੀ ਇਕ ਮਜ਼ਬੂਤ ਟੀਮ ਤਿਆਰ ਕਰ ਕੇ ਬਲਾਕ ਪੱਧਰੀ ਖੇਡ ਮੁਕਾਬਲਿਆਂ ’ਚ ਭਾਗ ਲੈਣ ਲਈ ਭੇਜਿਆ ਜਾਵੇਗਾ। ਇਸ ਮੌਕੇ ਸਕੂਲ ਮੁਖੀ ਅਮਨਦੀਪ ਸ਼ਰਮਾ, ਰਾਜਿੰਦਰ ਕੁਮਾਰ ਅਹਿਮਦਪੁਰ, ਗੀਤਾ ਬਾਲਾ ਨਰਿੰਦਰਪੁਰਾ, ਸਤਿੰਦਰ ਸਿੰਘ ਰਾਮ ਨਗਰ ਭੱਠਲ, ਮੱਖਣ ਸਿੰਘ ਮੰਢਾਲੀ, ਸਰਬਜੀਤ ਕੌਰ ਨਰਿੰਦਰਪੁਰਾ, ਰਜਿੰਦਰ ਕੁਮਾਰ, ਬਲਵੰਤ ਸਿੰਘ ਕਾਸਮਪੁਰ ਛੀਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਪੁਰਬ ਸੰਬੰਧੀ ਸਮਾਗਮ 31 ਨੂੰ - ਪ੍ਰਿੰਸੀਪਲ ਵਰਿੰਦਰ ਕੌਰ ਅਗਲੀ ਖ਼ਬਰ ਕਾਂਗਰਸ ਪਾਰਟੀ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਲੋਕਾਂ ਤੱਕ ਪਹੁੰਚ ਕਰੇਗੀ-ਸਿੰਗਲਾ
Ad Position 24