30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਗੁਰਦੁਆਰਾ ਬਾਬਾ ਵਿਸ਼ਵਕਰਮਾ ਤੋਂ ਪ੍ਰਕਾਸ਼ ਪੁਰਬ ਸੰਬੰਧੀ ਪ੍ਰਭਾਤ ਫੇਰੀਆਂ ਸ਼ੁਰੂ

ਭਗਤਾ ਭਾਈਕਾ, 30 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30 ਅਕਤੂਬਰ ਨੂੰ ਸਵੇਰੇ ਮਿ. ਨਿਰਮਲ ਸਿੰਘ ਹੀਰੋ ਵਾਲਿਆਂ ਦੇ ਗ੍ਰਹਿ ਤੋਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 31-10-2026
ਭਗਤਾ ਭਾਈਕਾ, 30 ਅਕਤੂਬਰ (ਸੁਖਪਾਲ ਸਿੰਘ ਸੋਨੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 30 ਅਕਤੂਬਰ ਨੂੰ ਸਵੇਰੇ ਮਿ. ਨਿਰਮਲ ਸਿੰਘ ਹੀਰੋ ਵਾਲਿਆਂ ਦੇ ਗ੍ਰਹਿ ਤੋਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ੁਰੂ ਕੀਤੀਆਂ ਪ੍ਰਭਾਤ-ਫੇਰੀਆਂ ਤਹਿਤ ਪਹਿਲੀ ਪ੍ਰਭਾਤ ਫੇਰੀ 30 ਅਕਤੂਬਰ ਨੂੰ ਮਿ. ਨਿਰਮਲ ਸਿੰਘ ਹੀਰੋ ਐਗਰੋ ਇੰਡਸਟਰੀ ਭਗਤਾ ਭਾਈਕਾ ਦੇ ਘਰ ਤੋਂ ਸ਼ੁਰੂ ਕੀਤੀ ਗਈ, ਜਿਸ ਦਾ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ। ਇਸ ਸਮੇਂ ਭਾਈ ਸਿਕੰਦਰ ਸਿੰਘ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਨੇ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ। ਉਪਰੰਤ ਆਗੂਆਂ ਨੇ ਦੱਸਿਆ ਕਿ 31 ਅਕਤੂਬਰ ਨੂੰ ਹਰਭਜਨ ਸਿੰਘ ਦੁਆ ਮੈਡੀਕਲ ਸਟੋਰ ਭਗਤਾ ਦੇ ਘਰ ਪ੍ਰਭਾਤ ਫੇਰੀ ਪਹੁੰਚੇਗੀ। ਇਸੇ ਤਰ੍ਹਾਂ ਹੀ 1 ਨਵੰਬਰ ਨੂੰ ਹਰਭਜਨ ਸਿੰਘ ਟੇਲਰ ਮਾਸਟਰ, 2 ਨੂੰ ਅਰਸ਼ਦੀਪ ਸਿੰਘ ਧੀਮਾਨ ਵਾਲੇ, 3 ਨੂੰ ਰਘਵੀਰ ਸਿੰਘ ਟੇਲਰ ਮਾਸਟਰ ਨੇੜੇ ਨਵਾਂ ਪੁਲ, 4 ਨੂੰ ਮੰਦਰੀ ਬਿਜਲੀ ਵਾਲਾ, 5 ਨੂੰ ਸੀਰਾ ਸਿੰਘ ਨੇੜੇ ਨਵਾਂ ਪੁਲ, 6 ਨੂੰ ਸਰਵਨ ਸਿੰਘ ਸਰਦਾਰ ਅਗਰੋ ਇੰਡਸਟਰੀ, 7 ਨੂੰ ਮਨਜੀਤ ਕੌਰ ਮਾਨ ਪਤਨੀ ਸਤਨਾਮ ਸਿੰਘ ਮਾਨ, 8 ਨੂੰ ਜਸਵਿੰਦਰ ਕੌਰ ਮਾਨ ਪਤਨੀ ਸੁਲੱਖਣ ਸਿੰਘ ਮਾਨ, 9 ਨੂੰ ਸੁਖਮੰਦਰ ਸਿੰਘ ਸੁਪਰ ਡੀਲਕਸ ਵਾਲੇ, 10 ਨੂੰ ਡਾਕਟਰ ਪਰਗਟ ਸਿੰਘ, 11 ਨੂੰ ਪਰਮਜੀਤ ਸਿੰਘ ਈਸ਼ਵਰ ਮਕੈਨੀਕਲ ਵਰਕਸ, 12 ਨੂੰ ਮਾਸਟਰ ਨਵਦੀਪ ਸਿੰਘ ਘੱਲਾਂ ਵਾਲੇ, 13 ਨੂੰ ਬਲਵੀਰ ਸਿੰਘ ਡੀਲਕਸ ਵਾਲੇ, 14 ਨੂੰ ਬਲਜਿੰਦਰ ਸਿੰਘ ਕੋਠੇ ਗੁਰੂ ਵਾਲੇ, 15 ਨੂੰ ਦਰਸ਼ਨ ਸਿੰਘ ਭਾਈ ਭਾਈਕੇ ਐਗਰੋ ਇੰਡਸਟਰੀ, 16 ਨੂੰ ਚਰਨਜੀਤ ਸਿੰਘ ਕਿਸਾਨ ਟਰੇਡਿੰਗ ਕੰਪਨੀ ਟਾਇਰਾਂ ਵਾਲੇ, 17 ਜਸਵੀਰ ਕੌਰ ਪਤਨੀ ਸਵ. ਜਗਰੂਪ ਸਿੰਘ ਧੀਮਾਨ, 18 ਨੂੰ ਬਲਵਿੰਦਰ ਸਿੰਘ ਧਾਲੀਵਾਲ ਨੈਸ਼ਨਲ ਪੰਪ ਦੇ ਸਾਹਮਣੇ, 19 ਨੂੰ ਮਿਸਤਰੀ ਰਾਮ ਸਿੰਘ, 20 ਨੂੰ ਅਜਮੇਰ ਸਿੰਘ ਗੈੱਸ ਬਿਲਡਰ ਵਾਲੇ, 21 ਨੂੰ ਬਿੱਟੂ ਸਿੰਘ ਟੇਲਰ ਮਾਸਟਰ ਸਰਾਵਾਂ ਵਾਲੇ, 22 ਨੂੰ ਬਲਵਿੰਦਰ ਸਿੰਘ ਧੀਮਾਨ ਸਟਾਰ ਅਗਰੋ ਇੰਡਸਟਰੀਜ਼, 23 ਨਵੰਬਰ ਨੂੰ ਹਰਨੇਕ ਸਿੰਘ ਮਠਾੜੂ (ਮਠਾੜੂ ਮਕੈਨੀਕਲ ਇੰਡਸਟਰੀਜ਼) ਦੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਪੁੱਜੇਗੀ। 24 ਨੂੰ ਨਵੰਬਰ ਨੂੰ ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਭਗਤਾ ਭਾਈਕਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਹੋਵੇਗਾ। ਗੁਰਦੁਆਰਾ ਬਾਬਾ ਵਿਸ਼ਵਕਰਮਾ ਸਾਹਿਬ ਭਗਤਾ ਭਾਈ ਕਮੇਟੀ ਦੇ ਆਗੂ ਮਿਸਤਰੀ ਨਿਰਮਲ ਸਿੰਘ, ਦਵਿੰਦਰ ਸਿੰਘ ਮਠਾੜੂ, ਨਿੱਕਾ ਧੀਮਾਨ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਜਗਸੀਰ ਸਿੰਘ ਪੰਨੂੰ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਕੌਂਸਲਰ ਮਨਜੀਤ ਸਿੰਘ ਧੁੰਨਾ, ਆਤਮਾ ਸਿੰਘ, ਰਛਪਾਲ ਸਿੰਘ ਨਿੱਕਾ, ਦਵਿੰਦਰ ਸਿੰਘ ਮਠਾੜੂ, ਹਰਭਜਨ ਸਿੰਘ ਦੂਆ, ਸੁਖਮੰਦਰ ਸਿੰਘ ਅਕਾਲ ਵਾਲੇ, ਢਾਡੀ ਬਲਵਿੰਦਰ ਸਿੰਘ ਭਗਤਾ, ਵੀਰਪਾਲ ਭਗਤਾ ਪੱਤਰਕਾਰ, ਰਜੀਵ ਕੁਮਾਰ ਗੋਇਲ ਪੱਤਰਕਾਰ, ਬਿਕਰਮ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਸ. ਗਰੁੱਪ ਆਫ਼ ਕਾਲਜਿਜ਼ ਭੀਖੀ ਵਿਖੇ ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਗਲੀ ਖ਼ਬਰ -ਅੰਤਰ ਜ਼ਿਲ੍ਹਾ ਸਕੂਲ ਖੇਡਾਂ- ਐੱਸ. ਏ. ਐੱਸ. ਨਗਰ ਦੇ ਲੜਕਿਆਂ ਦੀ ਟੀਮ ਅੰਡਰ-17 ਸਾਲ ਕ੍ਰਿਕਟ ਦੇ ਸੈਮੀਫਾਈਨਲ ’ਚ ਪੁੱਜੀ
Ad Position 24