30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭਾਜਪਾ ਮੰਡਲ ਕਾਰਜਕਾਰਨੀ ਵਿਚ ਨਸ਼ਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਮਤਾ ਪਾਸ

ਭੀਖੀ, 30 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸੰਗਠਨ ਦੀ ਮਜ਼ਬੂਤੀ ਲਈ ਭਾਜਪਾ ਵਲੋਂ ਸੂਬੇ ’ਚ ਕਰਵਾਈਆਂ ਜਾ ਰਹੀਆਂ ਬੈਠਕਾਂ ਦੇ ਮੱਦੇਨਜ਼ਰ ਸਥਾਨਕ ਸ਼ਿਵ ਮੰਦਿਰ ਵਿਖੇ ਭਾਜਪਾ ਮੰਡਲ ਦੀ ਵਿਸ਼ੇਸ਼ ਕਾਰਜਕਾਰਨੀ ਕਰਵਾਈ ਗਈ। ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਇੰਚਾਰਜ ਕੇ.

Ad Position 21
No active advertisement
ਅਜੀਤ ਡੈਸਕ 31-10-2026
ਭੀਖੀ, 30 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸੰਗਠਨ ਦੀ ਮਜ਼ਬੂਤੀ ਲਈ ਭਾਜਪਾ ਵਲੋਂ ਸੂਬੇ ’ਚ ਕਰਵਾਈਆਂ ਜਾ ਰਹੀਆਂ ਬੈਠਕਾਂ ਦੇ ਮੱਦੇਨਜ਼ਰ ਸਥਾਨਕ ਸ਼ਿਵ ਮੰਦਿਰ ਵਿਖੇ ਭਾਜਪਾ ਮੰਡਲ ਦੀ ਵਿਸ਼ੇਸ਼ ਕਾਰਜਕਾਰਨੀ ਕਰਵਾਈ ਗਈ। ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਇੰਚਾਰਜ ਕੇ.ਕੇ. ਮਲਹੋਤਰਾ ਨੇ ਸੂਬੇ ਵਿਚ ਵਿਕ ਰਹੇ ਨਸ਼ਿਆਂ ਨੂੰ ਲੈ ਕੇ ਸਰਕਾਰ ਦੀ ਨਿੰਦਾ ਕਰਦਿਆਂ ਕਿ ਪੰਜਾਬ ਵਿਚੋਂ ਨਸ਼ਿਆਂ ਨੂੰ ਬੰਦ ਕਰਨ ਦਾ ਭਰੋਸਾ ਦੇ ਕੇ ਸੱਤਾ ’ਚ ਆਈ ਮਾਨ ਸਰਕਾਰ ਅੱਜ ਆਪਣੇ-ਆਪ ਨੂੰ ਬਚਾਉਣ ਲਈ ਖ਼ੁਦ ਹੀ ਬਦ-ਅਮਨੀ ਫੈਲਾ ਰਹੀ ਹੈ। ਹਾਲਾਤ ਐਨੇ ਮਾੜੇ ਹੋਰ ਹੇ ਹਨ ਕਿ ਜੋ ਲੋਕ ਨਸ਼ਿਆਂ ਦਾ ਵਿਰੋਧ ਕਰ ਰਹੇ ਹਨ ਜਾਂ ਤਾ ਉਨ੍ਹਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਜਾਦਾ ਹੈ ਜਾ ਫਿਰ ਨਸ਼ਾ ਤਸਕਰਾਂ ਨੂੰ ਇੰਨੀ ਖੁੱਲ ਦਿੱਤੀ ਹੋਈ ਹੈ ਕਿ ਉਹ ਸ਼ਰੇਆਮ ਨਸ਼ੇ ਦਾ ਵਿਰੋਧ ਕਰਨ ਵਾਲੀਆਂ ਨੂੰ ਗੋਲੀ ਨਾਲ ਉਡਾ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ’ਚੋਂ ਨਸ਼ੇ ਨੂੰ ਖ਼ਤਮ ਕਰਨ ਲਈ ਭਾਜਪਾ ਪੂਰੀ ਤਰ੍ਹਾਂ ਗੰਭੀਰ ਹੈ। ਇਸ ਮੁੱਦੇ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਗੰਭੀਰਤਾ ਨਾਲ ਲੈ ਰਹੇ ਹਨ। ਕਾਰਜਕਾਰਨੀ ਨੂੰ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਦਾਨੇਵਾਲੀਆ ਤੇ ਅਮਨਦੀਪ ਸ਼ਰਮਾ, ਸੂਬਾ ਕਾਰਜਕਾਰੀ ਮੈਂਬਰ ਸੁਖਦੇਵ ਸਿੰਘ ਫਰਵਾਹੀ, ਬਲਕਾਰ ਸਿੰਘ ਸਹੋਤਾ ਤੇ ਗੁਰਤੇਜ ਸਿੰਘ ਸਮਾਓਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਡਲ ਪ੍ਰਧਾਨ ਵਿਵੇਕ ਜੈਨ, ਰਜਿੰਦਰ ਰਾਜੀ, ਰੋਬਿੰਨ ਜਿੰਦਲ, ਚਿੰਕੂ ਸਿੰਗਲਾ, ਰੁਹਤਾਸ਼ ਕੁਮਾਰ, ਦੇਵ ਭੂਸ਼ਨ ਮਾਲੀ, ਕੌਂਸਲਰ ਸੁਰੇਸ਼ ਕੁਮਾਰ, ਚਰਨਜੀਤ ਕੌਰ, ਸੁਰਜੀਤ ਕੌਰ, ਡਾ. ਰਾਕੇਸ਼ ਬੌਬੀ, ਜਸਵੰਤ ਕੌਰ, ਵਰਿੰਦਰ ਕੁਮਾਰ, ਅਜੈ ਸ਼ਰਮਾ, ਅਜੈ ਰਿਸ਼ੀ, ਰਾਮ ਕੁਮਾਰ ਜਿੰਦਲ, ਮਹਿੰਦਰ ਸ਼ਰਮਾ, ਅਮਨਦੀਪ ਬਿੰਦਲ, ਬਲਜੀਤ ਸਿੰਘ ਚਹਿਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਦੇ ਜ਼ਮਾਨਤੀ ਵਾਰੰਟ ਜਾਰੀ ਹੁੰਦਿਆਂ ਹੀ 75 ਮਿੰਟਾਂ ’ਚ ਪੇਸ਼ ਹੋਏ ਪੰਜਾਬ ਜਾਂਚ ਬਿਊਰੋ ਦੇ ਡਾਇਰੈਕਟਰ ਐਲ.ਕੇ. ਯ... ਅਗਲੀ ਖ਼ਬਰ ਕਾ. ਖੀਵਾ ਦੇ ਜੀਵਨ ’ਤੇ ਆਧਾਰਿਤ ਪੁਸਤਕ ਲੋਕ ਅਰਪਣ
Ad Position 24