03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੰਗਰੂਰ ਮਹਾਂ ਰੈਲੀ - ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਰਾਮਪੁਰਾ ਫੂਲ ਤੋਂ ਰਵਾਨਾ ਹੋਵੇਗਾ ਵੱਡਾ ਕਾਫ਼ਲਾ

ਭਾਈਰੂਪਾ , 3 ਨਵੰਬਰ ( ਵਰਿੰਦਰ ਲੱਕੀ )- ਅੱਜ ਬੁੱਧਵਾਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਪੰਜਾਬ ਕਾਂਗਰਸ ਦੀ ਮਹਾਂ ਰੈਲੀ ਨੂੰ ਲੈ ਕੇ ਸੂਬੇ ਦੇ ਰਾਜਨੀਤਿਕ ਪਾਰੇ ਵਿਚ ਵੱਡਾ ਉਛਾਲ ਆਇਆ ਹੋਇਆ ਹੈ , ਜਿਸ ਨੂੰ ਲੈਕੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸਾਬਕਾ ਵਜ਼ੀਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਵਿਚ ਤਿਆਰੀਆਂ ਨੂੰ ਅੰਤਿਮ ਛੋਹਾਂ ’ ਤੇ ਹਨ ਤੇ ਦੂਜੇ ਪਾਸੇ ਕਾਂਗਰਸੀਆਂ ਅੰਦਰ ਇਸ ਰੈਲੀ ਚ ਸ਼ਮੂਲੀਅਤ ਨੂੰ ਲੈਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ । ਦੱਸਿਆ ਗਿਆ ਹੈ ਕਿ ਸਾਬਕਾ ਵਜ਼ੀਰ ਅਤੇ ਕਾਂਗਰਸ ਦੇ ਸੀਨੀਅਰ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਹਲਕੇ ਦੇ ਕੋਨੇ - ਕੋਨੇ ਤੋਂ ਹਜ਼ਾਰਾਂ ਵਰਕਰਾਂ ਅਤੇ ਆਮ ਲੋਕਾਂ ਦਾ ਇਕ ਵਿਸ਼ਾਲ ਕਾਫ਼ਲਾ ਸੰਗਰੂਰ ਲਈ ਰਵਾਨਾ ਹੋਵੇਗਾ ।

Ad Position 21
No active advertisement
ਸੱਤਾ ਧਿਰ ਦੀ ਰਵਾਨਗੀ ਅਤੇ ਕਾਂਗਰਸ ਸਰਕਾਰ ਦੇ ਗਠਨ ਦਾ ਮੁੱਢ ਬੰਨ੍ਹੇਗਾ ਇਹ ਇਕੱਠ : ਕਾਂਗੜ 04-11-2026
ਭਾਈਰੂਪਾ , 3 ਨਵੰਬਰ ( ਵਰਿੰਦਰ ਲੱਕੀ )- ਅੱਜ ਬੁੱਧਵਾਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਪੰਜਾਬ ਕਾਂਗਰਸ ਦੀ ਮਹਾਂ ਰੈਲੀ ਨੂੰ ਲੈ ਕੇ ਸੂਬੇ ਦੇ ਰਾਜਨੀਤਿਕ ਪਾਰੇ ਵਿਚ ਵੱਡਾ ਉਛਾਲ ਆਇਆ ਹੋਇਆ ਹੈ , ਜਿਸ ਨੂੰ ਲੈਕੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਸਾਬਕਾ ਵਜ਼ੀਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਵਿਚ ਤਿਆਰੀਆਂ ਨੂੰ ਅੰਤਿਮ ਛੋਹਾਂ ’ ਤੇ ਹਨ ਤੇ ਦੂਜੇ ਪਾਸੇ ਕਾਂਗਰਸੀਆਂ ਅੰਦਰ ਇਸ ਰੈਲੀ ਚ ਸ਼ਮੂਲੀਅਤ ਨੂੰ ਲੈਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ । ਦੱਸਿਆ ਗਿਆ ਹੈ ਕਿ ਸਾਬਕਾ ਵਜ਼ੀਰ ਅਤੇ ਕਾਂਗਰਸ ਦੇ ਸੀਨੀਅਰ ਸੂਬਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਹਲਕੇ ਦੇ ਕੋਨੇ - ਕੋਨੇ ਤੋਂ ਹਜ਼ਾਰਾਂ ਵਰਕਰਾਂ ਅਤੇ ਆਮ ਲੋਕਾਂ ਦਾ ਇਕ ਵਿਸ਼ਾਲ ਕਾਫ਼ਲਾ ਸੰਗਰੂਰ ਲਈ ਰਵਾਨਾ ਹੋਵੇਗਾ । ਉਨ੍ਹਾਂ ਦਾਅਵਾ ਕੀਤਾ ਕਿ ਇਹ ਇਕੱਠ ਮੌਜੂਦਾ ਸੱਤਾ ਧਿਰ ਦੀ ਰਵਾਨਗੀ ਦਾ ਸਪੱਸ਼ਟ ਸੁਨੇਹਾ ਦੇਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਸਰਕਾਰ ਦੇ ਗਠਨ ਦਾ ਮੁੱਢ ਬੰਨ੍ਹੇਗਾ ।
Ad Position 22
No active advertisement
ਪਿਛਲੀ ਖ਼ਬਰ ਝੋਟਾ ਹੱਤਿਆ ਕਾਂਡ ’ਚ ਇਨਸਾਫ਼ ਲੈਣ ਲਈ ਧਰਨਾ 22ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ’ਚ ਕੰਮ ਕਰਨ ਵਾਲੀਆਂ ਸਖ਼ੀਆਂ ਨੂੰ ਸਰਟੀਫਿਕੇਟ ਵੰਡੇ
Ad Position 24