04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੰਗਰੂਰ ਰੈਲੀ ’ਚ ਸ਼ਾਮਿਲ ਹੋਏ ਹਲਕਾ ਮੌੜ ਦੇ ਕਾਂਗਰਸੀਆਂ ਦਾ ਜੀਤਮਹਿੰਦਰ ਸਿੰਘ ਸਿੱਧੂ ਨੇ ਕੀਤਾ ਧੰਨਵਾਦ

ਚਾਉਕੇ, 4 ਨਵੰਬਰ (ਮਨਜੀਤ ਸਿੰਘ ਘੜੈਲੀ): ਕਾਂਗਰਸ ਪਾਰਟੀ ਵਲੋਂ ਕੁਲ ਹਿੰਦ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਰੱਖੀ ‘ਇਨਸਾਫ਼ ਰੈਲੀ’ ’ਚ ਹਲਕਾ ਮੌੜ ਤੋਂ ਸੈਂਕੜਿਆਂ ਦੀ ਗਿਣਤੀ ’ਚ ਸ਼ਾਮਿਲ ਹੋਏ ਕਾਂਗਰਸੀ ਵਰਕਰਾਂ ਦਾ ਹਲਕੇ ਅੰਦਰ ਸਰਗਰਮ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਧੰਨਵਾਦ ਕੀਤਾ ਹੈ। ਪ੍ਰੈੱਸ ਬਿਆਨ ਰਾਹੀਂ ਸ.

Ad Position 21
No active advertisement
ਅਜੀਤ ਡੈਸਕ 05-11-2026
ਚਾਉਕੇ, 4 ਨਵੰਬਰ (ਮਨਜੀਤ ਸਿੰਘ ਘੜੈਲੀ): ਕਾਂਗਰਸ ਪਾਰਟੀ ਵਲੋਂ ਕੁਲ ਹਿੰਦ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਰੱਖੀ ‘ਇਨਸਾਫ਼ ਰੈਲੀ’ ’ਚ ਹਲਕਾ ਮੌੜ ਤੋਂ ਸੈਂਕੜਿਆਂ ਦੀ ਗਿਣਤੀ ’ਚ ਸ਼ਾਮਿਲ ਹੋਏ ਕਾਂਗਰਸੀ ਵਰਕਰਾਂ ਦਾ ਹਲਕੇ ਅੰਦਰ ਸਰਗਰਮ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਧੰਨਵਾਦ ਕੀਤਾ ਹੈ। ਪ੍ਰੈੱਸ ਬਿਆਨ ਰਾਹੀਂ ਸ. ਸਿੱਧੂ ਨੇ ਕਿਹਾ ਕਿ ਅੱਜ ਜਦੋਂ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਪਲਾਂ ’ਚ ਸੂਬੇ ਦੀ ਅਵਾਮ ਨੂੰ ਇਹ ਲੱਗ ਰਿਹੈ ਕਿ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸੂਬਾ ਰੰਗਲਾ ਬਣਨ ਦੀ ਥਾਂ ਬਹੁਤ ਪਿੱਛੇ ਚਲਾ ਗਿਐ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਪੰਜਾਬ ਨੂੰ ਫਿਰ ਖ਼ੁਸ਼ਹਾਲੀ ਦੇ ਰਾਹ ਵੱਲ ਕਾਂਗਰਸ ਪਾਰਟੀ ਹੀ ਲਿਜਾ ਸਕਦੀ ਹੈ ਤੇ ਇਸੇ ਲਈ ਉਹ ਰਾਹੁਲ ਗਾਂਧੀ ਦੀ ‘ਇਨਸਾਫ਼ ਰੈਲੀ’ ’ਚ ਵਹੀਰਾਂ ਘੱਤ ਕੇ ਪੁੱਜੇ ਤਾਂ ਕਿ 2027 ’ਚ ਦੂਰਦਰਸ਼ੀ ਸੋਚ ਵਾਲੀ ਲੀਡਰਸ਼ਿਪ ਦੀ ਅਗਵਾਈ ਹੇਠ ਸੂਬੇ ’ਚ ਕਾਂਗਰਸ ਸਰਕਾਰ ਦੀ ਸਥਾਪਤੀ ਦਾ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਹਲਕਾ ਮੌੜ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ ਨਾਲ ਖ਼ਾਸ ਕਰਕੇ ਵੱਡੀ ਗਿਣਤੀ ’ਚ ਸ਼ਾਮਿਲ ਹੋਈਆਂ ਹਲਕੇ ਦੀਆਂ ਬੀਬੀਆਂ ਦਾ ਧੰਨਵਾਦ ਕਰਦਿਆਂ ਯਕੀਨ ਪ੍ਰਗਟਾਇਆ ਕਿ ਉਨ੍ਹਾਂ ਦੇ ਅਜਿਹੇ ਹੀ ਸਹਿਯੋਗ ਸਦਕਾ 2027 ਵਿਧਾਨ ਸਭਾ ਚੋਣਾਂ ’ਚ ਮੌੜ ਹਲਕੇ ਦੀ ਸੀਟ ਜਿੱਤਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ ਅਗਲੀ ਖ਼ਬਰ ਡੀ.ਏ.ਵੀ. ਕਾਲਜ ਬਠਿੰਡਾ ਦੀਆਂ ਹੋਣਹਾਰ ਵਿਦਿਆਰਥਣਾਂ। ਡੀ.ਏ.ਵੀ ਕਾਲਜ ਦੇ ਬੀ.ਬੀ.ਏ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍...
Ad Position 24