05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਅਤ ਦੀ ਅਸਲ ਹਿਤੈਸ਼ੀ ਪਾਰਟੀ ਹੈ- ਸਰਬਜੀਤ ਸਿੰਘ ਝਿੰਜਰ ਮਾਈਸਰਖਾਨਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਹੋਈ ਰੈਲੀ

ਮੌੜ ਮੰਡੀ, 4 ਨਵੰਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬ ਅਤੇ ਪੰਜਾਬੀਅਤ ਦੀ ਅਸਲ ਹਿਤੈਸ਼ੀ ਪਾਰਟੀ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਿਉਂਕਿ ਪੰਜਾਬ ਨੇ ਜੇਕਰ ਤਰੱਕੀ ਕੀਤੀ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੀ ਕੀਤੀ ਹੈ। ਦਿੱਲੀ ਤੋਂ ਚੱਲਦੀਆਂ ਪਾਰਟੀਆਂ ਭਾਵੇਂ ਉਹ ਕਾਂਗਰਸ ਹੋਵੇ ਜਾਂ ਫਿਰ ਮੌਜੂਦਾ ਸਮੇਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ।

Ad Position 21
No active advertisement
ਅਜੀਤ ਡੈਸਕ 05-11-2026
ਮੌੜ ਮੰਡੀ, 4 ਨਵੰਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬ ਅਤੇ ਪੰਜਾਬੀਅਤ ਦੀ ਅਸਲ ਹਿਤੈਸ਼ੀ ਪਾਰਟੀ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਿਉਂਕਿ ਪੰਜਾਬ ਨੇ ਜੇਕਰ ਤਰੱਕੀ ਕੀਤੀ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੀ ਕੀਤੀ ਹੈ। ਦਿੱਲੀ ਤੋਂ ਚੱਲਦੀਆਂ ਪਾਰਟੀਆਂ ਭਾਵੇਂ ਉਹ ਕਾਂਗਰਸ ਹੋਵੇ ਜਾਂ ਫਿਰ ਮੌਜੂਦਾ ਸਮੇਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ, ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪਿੰਡ ਮਾਈਸਰਖਾਨਾ ਵਿਖੇ ਯੂਥ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਲ ਸਾਲਾਂ ਵਿਚ ਪੰਜਾਬ ਬਹੁਤ ਪਿੱਛੇ ਚਲਾ ਗਿਆ ਹੈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਸਰਕਾਰ ਬਣਾਈ ਪਰ ਕੁਝ ਨਹੀ ਕੀਤਾ ਅਤੇ ਪਿਛਲੇ 5 ਸਾਲ ਤੋਂ ਆਮ ਆਦਮੀ ਪਾਰਟੀ ਨੇ ਸਿਰਫ਼ ਝੂਠ ਦੇ ਸਹਾਰੇ ਹੀ ਸਰਕਾਰ ਚਲਾਈ ਹੈ। ਅੱਜ ਸੂਬੇ ਅੰਦਰ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਹੈ। ਹਰ ਪਿੰਡ ਵਿਚ ਚਿੱਟਾ ਅਤੇ ਹੋਰ ਮੈਡੀਕਲ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ ਜੇਕਰ ਕੋਈ ਨਸ਼ਾ ਵੇਚਣ ਤੋਂ ਰੋਲਦਾ ਹੈ ਤਾਂ ਉਸ ਨੂੰ ਪਰਵਿੰਦਰ ਸਿੰਘ ਝੋਟੇ ਵਾਗ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਗੁਲਜ਼ਾਰ ਸਿੰਘ ਵਾਂਗੂੰ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਫਿਰ ਪੁਲਿਸ ਵਲੋਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਅਤੇ ਪਰਚੇ ਦਰਜ ਕੀਤੇ ਜਾਂਦੇ ਹਨ। ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਕਾਸ਼ਦੀਪ ਸਿੰਘ ਮਿੱਡੂਖੇੜਾ ਨੇ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਵੀ ਜਿੰਨੀਆਂ ਸਹੂਲਤਾਂ ਜਾਂ ਲੋਕ ਹਿੱਤ ਦੀਆਂ ਯੋਜਨਾਵਾਂ ਚਲਾਈਆਂ ਗਈਆਂ ਹਨ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਚੱਲੀਆਂ ਹਨ। ਇਸ ਤੋਂ ਇਲਾਵਾ ਸੋਈ ਦੇ ਕੌਮੀ ਪ੍ਰਧਾਨ ਰਣਵੀਰ ਸਿੰਘ ਰਾਣਾ ਢਿੱਲੋਂ, ਜਸਪ੍ਰੀਤ ਸਿੰਘ ਸਿੱਧੂ, ਮਨਦੀਪ ਸਿੰਘ ਚਨਾਰਥਲ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਹਰਤਾਬਲ ਸਿੰਘ ਸੁੱਖੀ, ਸੰਦੀਪ ਸਿੰਘ ਬਾਠ, ਹਰਦੇਵ ਸਿੰਘ ਹੈਰੀ ਕੁੱਬੇ, ਸੁਖਦੀਪ ਸਿੰਘ ਮਿੰਟੂ, ਨਵਦੀਪ ਸਿੰਘ ਭਾਈ ਬਖਤੌਰ ਆਦਿ ਨੇ ਵੀ ਸੰਬੋਧਨ ਕੀਤਾ। ਅਖੀਰ ਵਿਚ ਹਲਕਾ ਮੌੜ ਦੇ ਇੰਚਾਰਜ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਰੈਲੀ ਵਿਚ ਆਏ ਹੋਏ ਸਾਰੇ ਹੀ ਨੌਜਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੇ ਪ੍ਰੋਗਰਾਮ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ। ਇਸ ਮੌਕੇ ਡਾ. ਪ੍ਰੀਤਇੰਦਰ ਸਿੰਘ ਰੋਮੀ ਸੇਖੋਂ, ਰਾਜਵੰਤ ਸਿੰਘ ਕੋਟਭਾਰਾ, ਜਗਸੀਰ ਸਿੰਘ ਬੁਰਜ, ਸੁਰਜੀਤ ਸਿੰਘ ਮਾਨਸਾ ਕਲਾਂ, ਨਵਦੀਪ ਸਿੰਘ ਸਿੱਧੂ, ਸੁਖਪ੍ਰੀਤ ਸਿੰਘ ਝੰਡੂਕੇ, ਸੁਖਵੀਰ ਸਿੰਘ ਭੂੰਦੜ, ਗੁਰਜੀਤਪਾਲ ਸਿੰਘ ਗਿੰਨੀ ਮੌੜ, ਸਲੀਮ ਖਾਨ, ਸੁਖਪ੍ਰੀਤ ਸਿੰਘ ਕੁੱਬੇ, ਜਗਵਿੰਦਰ ਸਿੰਘ ਕੁੱਬੇ, ਤਰਸੇਮ ਸਿੰਘ ਜੋਧਪੁਰ, ਹਰਭਜਨ ਸਿੰਘ ਮਾਈਸਰਖਾਨਾ, ਅੰਮ੍ਰਿਤਪਾਲ ਸਿੰਘ ਹਨੀ, ਹਰਜਸ ਸਿੰਘ ਘਸੋਖਾਨਾ, ਜੋਗਿੰਦਰ ਸਿੰਘ ਜੋਧਪੁਰ, ਰੂਪ ਸਿੰਘ ਘਸੋਖਾਨਾ, ਜਗਸੀਰ ਸਿੰਘ ਕਮਾਲੂ, ਸੁਖਵੀਰ ਸਿੰਘ ਭੂੰਦੜ, ਗੋਰਾ ਸਿੰਘ ਭੂੰਦੜ, ਜਗਦੀਪ ਸਿੰਘ ਕਮਾਲੂ, ਹਰਜਿੰਦਰ ਸਿੰਘ ਕੱਪੀ, ਗੁਰਪ੍ਰੀਤ ਸਿੰਘ ਮੰਟੀ, ਸੁਖਜੀਵਨ ਸਿੰਘ ਮਾਈਸਰਖਾਨਾ, ਗੁਰਮੇਲ ਸਿੰਘ ਮਾਈਸਰਖਾਨਾ, ਹਰਭਜਨ ਸਿੰਘ ਸੁਸਾਇਟੀ ਪ੍ਰਧਾਨ, ਰਾਜਦੀਪ ਸਿੰਘ ਕਾਲਾ, ਜਰਨੈਲ ਸਿੰਘ ਪੱਪੀ, ਸੁੱਖੀ ਘੁੰਮਣ, ਉਦਮ ਸਿੰਘ ਕੁੱਤੀਵਾਲ, ਕੁਲਦੀਪ ਸਿੰਘ ਮਾਣਕ, ਕੇਵਲ ਸਿੰਘ ਮਾਨਸਾ ਕਲਾਂ, ਮੰਦਰ ਸਿੰਘ ਮੌੜ ਖ਼ੁਰਦ, ਮੱਖਣ ਸਿੰਘ ਮੌੜ ਖ਼ੁਰਦ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਾਲਜ ਬਠਿੰਡਾ ਦੀਆਂ ਹੋਣਹਾਰ ਵਿਦਿਆਰਥਣਾਂ। ਮਾਲਵਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ’ਚ ਹੋਣ ਵਾਲੀ ਇਨਸਾਫ਼ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰ ਪੱਬਾਂ ਭਾਰ-ਕੋਟਫੱਤਾ/ਕੋਟਸ਼ਮੀਰ
Ad Position 24