08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਹਰਗੁਣ ਸਿੰਘ ਨੇ 70ਵੀਆਂ ਸਕੂਲ ਨੈਸ਼ਨਲ ਫੁੱਟਬਾਲ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤਿਆ

ਝੁਨੀਰ, 9 ਨਵੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਝੰਡੂਕੇ ਦੇ ਜੰਮਪਲ ਹਰਗੁਣ ਸਿੰਘ ਪੁੱਤਰ ਗੁਰਤੇਜ ਸਿੰਘ ਮੈਂਬਰ ਨੇ ਉੱਤਰ ਪ੍ਰਦੇਸ਼ ਵਿਖੇ ਹੋਈਆਂ 70ਵੀਆਂ ਸਕੂਲ ਨੈਸ਼ਨਲ ਖੇਡਾਂ ਦੇ ਅੰਡਰ-17 ਫੁੱਟਬਾਲ ਮੁਕਾਬਲਿਆਂ ’ਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਬੱਸ ਸਟੈਂਡ ਝੁਨੀਰ ਪਹੁੰਚਣ ’ਤੇ ਨਗਰ ਨਿਵਾਸੀਆਂ ਵਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 10-11-2026
ਝੁਨੀਰ, 9 ਨਵੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਝੰਡੂਕੇ ਦੇ ਜੰਮਪਲ ਹਰਗੁਣ ਸਿੰਘ ਪੁੱਤਰ ਗੁਰਤੇਜ ਸਿੰਘ ਮੈਂਬਰ ਨੇ ਉੱਤਰ ਪ੍ਰਦੇਸ਼ ਵਿਖੇ ਹੋਈਆਂ 70ਵੀਆਂ ਸਕੂਲ ਨੈਸ਼ਨਲ ਖੇਡਾਂ ਦੇ ਅੰਡਰ-17 ਫੁੱਟਬਾਲ ਮੁਕਾਬਲਿਆਂ ’ਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਬੱਸ ਸਟੈਂਡ ਝੁਨੀਰ ਪਹੁੰਚਣ ’ਤੇ ਨਗਰ ਨਿਵਾਸੀਆਂ ਵਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਹਰਗੁਣ ਸਿੰਘ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਕੋਚ ਗੁਰਪ੍ਰੀਤ ਸਿੰਘ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਿਕਾਰਤਾ ਵਿਭਾਗ ਪੰਜਾਬ ਦੇ ਚੇਅਰਮੈਨ ਗੁਰਸੇਵਕ ਸਿੰਘ ਖਹਿਰਾ ਸਾਬਕਾ ਸਰਪੰਚ ਝੁਨੀਰ, ਸਰਪੰਚ ਭਗਵੰਤ ਸਿੰਘ ਝੰਡੂਕੇ, ਸੰਮਤੀ ਮੈਂਬਰ ਤੇਲੂ ਸਿੰਘ ਝੁਨੀਰ, ਤਰਸੇਮ ਸਿੰਘ ਸੇਮੀ, ਕਿਸਾਨ ਆਗੂ ਲੀਲਾ ਸਿੰਘ ਝੰਡੂਕੇ, ਬਲਕਰਨ ਸਿੰਘ ਸਿਕੰਦਰ ਸਿੰਘ, ਗੁਰਦੀਪ ਸਿੰਘ, ਰਾਧਾ ਸ਼ਿਆਮ, ਜਗਸੀਰ ਸਿੰਘ, ਦਵਿੰਦਰ ਸਿੰਘ ਘੁਰਕਣੀ, ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ ਡਬਲੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤਾਂ ’ਚ ਮੌਤ ਦੇ ਮੂੰਹ ਜਾ ਪਏ ਮੁੱਕਦਰ ਸਿੰਘ ਦਾ ਕੀਤਾ ਸਸਕਾਰ ਅਗਲੀ ਖ਼ਬਰ ਜੌੜਕੀਆਂ ’ਚ 2 ਚਚੇਰੇ ਭਰਾਵਾਂ ਦੇ ਇਕੱਠੇ ਸਿਵੇ ਬਲੇ, ਹਰ ਅੱਖ ਹੋਈ ਨਮ
Ad Position 24