ਚੋਰੀ ਹੋਈ ਐਕਟਿਵਾ ਸਕੂਟਰੀ ਪੁਲਿਸ ਨੇ 2 ਘੰਟਿਆਂ ’ਚ ਲੱਭ ਕੇ ਮਾਲਕ ਹਵਾਲੇ ਕੀਤੀ
ਬਠਿੰਡਾ, 9 ਨਵੰਬਰ (ਵੀਰਪਾਲ ਸਿੰਘ): ਬਠਿੰਡਾ ਪੁਲਿਸ ਦੀ ਪੀਸੀਆਰ ਪਾਰਟੀ ਨੂੰ ਸੂਚਨਾ ਪ੍ਰਾਪਤ ਹੋਈ ਕਿ ਮਿੱਡੂ ਮੱਲ ਸਟਰੀਟ ਤੋਂ ਇੱਕ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਨੰਬਰ ਪੀਬੀ-03-ਏ ਐਲ-6057 ਚੋਰੀ ਹੋ ਗਈ ਹੈ। ਸੂਚਨਾ ਮਿਲਦੇ ਹੀ ਪੀਸੀਆਰ ਪਾਰਟੀ ਵਲੋਂ ਸਕੂਟਰੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਬਠਿੰਡਾ, 9 ਨਵੰਬਰ (ਵੀਰਪਾਲ ਸਿੰਘ): ਬਠਿੰਡਾ ਪੁਲਿਸ ਦੀ ਪੀਸੀਆਰ ਪਾਰਟੀ ਨੂੰ ਸੂਚਨਾ ਪ੍ਰਾਪਤ ਹੋਈ ਕਿ ਮਿੱਡੂ ਮੱਲ ਸਟਰੀਟ ਤੋਂ ਇੱਕ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਨੰਬਰ ਪੀਬੀ-03-ਏ ਐਲ-6057 ਚੋਰੀ ਹੋ ਗਈ ਹੈ। ਸੂਚਨਾ ਮਿਲਦੇ ਹੀ ਪੀਸੀਆਰ ਪਾਰਟੀ ਵਲੋਂ ਸਕੂਟਰੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਚੋਰੀ ਕੀਤੀ ਗਈ ਸਕੂਟਰੀ ਇੱਕ ਸੁੰਨਸਾਨ ਜਗ੍ਹਾਂ ’ਤੇ ਖੜ੍ਹੀ ਮਿਲੀ। ਸਕੂਟਰੀ ਦਾ ਨੰਬਰ ਵੈਰੀਫਾਈ ਕਰਕੇ ਸਕੂਟਰੀ ਮਾਲਕ ਨਾਲ ਸੰਪਰਕ ਕੀਤਾ ਗਿਆ ਅਤੇ ਮਹਿਜ਼ 2 ਘੰਟਿਆਂ ਅੰਦਰ ਮਾਲਕ ਮੰਜੂ ਦੇਵੀ ਪਤਨੀ ਰਮੇਸ਼ ਚੰਦ, ਵਾਸੀ ਐਲਆਈਜੀ ਕੁਆਰਟਰ ਨੰਬਰ 983, ਮਾਡਲ ਟਾਊਨ ਫੇਜ਼-1, ਬਠਿੰਡਾ ਦੇ ਹਵਾਲੇ ਸਕੂਟਰੀ ਕੀਤੀ ਗਈ।