ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸਰਦੂਲਗੜ੍ਹ ਦੀਆਂ ਵਿਦਿਆਰਥਣਾਂ ਨੇ ਵਿੱਦਿਅਕ ਫੇਰਾ ਲਗਾਇਆ
ਸਰਦੂਲਗੜ੍ਹ, 23 ਨਵੰਬਰ (ਜੀ. ਐਮ.
ਸਰਦੂਲਗੜ੍ਹ, 23 ਨਵੰਬਰ (ਜੀ.ਐਮ.ਅਰੋੜਾ)- ਸਥਾਨਕ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਦਾ 6 ਦਿਨਾਂ ਵਿੱਦਿਅਕ ਅਤੇ ਇਤਿਹਾਸਕ ਫੇਰਾ ਰਾਜਸਥਾਨ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਸਾਲਾਸਰ,ਉਦੇਪੁਰ ਅਤੇ ਮਾਊਂਟ ਆਬੂ ਵਿਖੇ ਲਗਾਇਆ ਗਿਆ। ਵਿਦਿਆਰਥਣਾਂ ਨੇ ਉਦੇਪੁਰ ਦੇ ਇਤਿਹਾਸਕ ਸਿਟੀ ਪੈਲੇਸ, ਸਹੇਲੀਆਂ ਕੀ ਬਾੜੀ, ਪਿਛੋਲਾ ਝੀਲ, ਫਤਿਹ ਸਾਗਰ ਝੀਲ ਅਤੇ ਮਹਾਰਾਣਾ ਪ੍ਰਤਾਪ ਸਮਾਰਕ, ਕਰਨੀ ਮਾਤਾ ਮੰਦਰ, ਵੈਕਸ ਮਿਊਜ਼ੀਅਮ, ਹੱਥੀਂ ਕਲਾ ਕਿਰਤ ਵਸਤੂ ਮਿਊਜ਼ੀਅਮ ਦੇ ਦਰਸ਼ਨ ਕੀਤੇ। ਸਾਲਾਸਰ ਮੰਦਰ ਧਾਮ ਦੇ ਦਰਸ਼ਨ ਕੀਤੇ। ਇਸ ਤੋਂ ਇਲਾਵਾ ਰਾਜਸਥਾਨ ਦੇ ਪਹਾੜੀ ਸਟੇਸ਼ਨ ਮਾੳਂੂਟ ਆਬੂ ਵਿਖੇ ਨੱਕੀ ਝੀਲ, ਦਿਲਵਾੜਾ ਜੈਨ ਮੰਦਰ, ਗੁਰੂ ਸ਼ਿਖਰ, ਬ੍ਰਹਮਾ ਕੁਮਾਰੀ ਆਸ਼ਰਮ ਅਤੇ ਸਨਸੈੱਟ ਪੁਆਇੰਟ ਵਰਗੀਆਂ ਕੁਦਰਤੀ ਤੇ ਧਾਰਮਿਕ ਥਾਵਾਂ ਦਾ ਆਨੰਦ ਮਾਣਿਆ। ਪ੍ਰਿੰਸੀਪਲ ਰੇਖਾ ਰਾਣੀ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਲਗਾਉਣ ਨਾਲ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਹੁੰਦਾ ਹੈ। ਇਸ ਮੌਕੇ ਰਾਜਪਾਲ ਸਿੰਘ, ਸੰਧਿਆ, ਮਨਜੀਤ ਕੌਰ ਆਦਿ ਹਾਜ਼ਰ ਸਨ।