23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਕਸਬਾ ਬੋਹਾ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸੜਕ ’ਤੇ ਖੱਜਲ-ਖੁਆਰ ਹੁੰਦੇ ਨੇ ਮੁਸਾਫ਼ਰ ਰਮੇਸ਼ ਤਾਂਗੜੀ

ਬੋਹਾ , 23 ਨਵੰਬਰ - ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਕਸਬਾ ਬੋਹਾ ਵਿਖੇ ਕੋਈ ਪੱਕਾ ਬੱਸ ਅੱਡਾ ਨਹੀਂ , ਸਗੋਂ ਬੱਸਾਂ ’ ਚ ਚੜ੍ਹਨ ਅਤੇ ਉੱਤਰਨ ਵਾਲੇ ਸੈਂਕੜੇ ਮੁਸਾਫ਼ਰ ਸੜਕ ਦੇ ਕੰਢੇ ਤੋਂ ਹੀ ਬੱਸਾਂ ਫੜਦੇ ਹਨ । ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਸਰਕਾਰ ਨੇ ਵੀ ਇੱਥੇ ਬੱਸ ਅੱਡਾ ਨਹੀਂ ਬਣਾਇਆ ।

Ad Position 21
No active advertisement
ਬੋਹਾ ਵਿਖੇ ਬੱਸ ਅੱਡਾ ਨਾ ਹੋਣ ਕਾਰਨ ਸੜਕ ’ਤੇ ਖੜ੍ਹੀ ਬੱਸ ’ਚ ਉੱਤਰਦੇ ਤੇ ਚੜ੍ਹਦੇ ਹੋਏ ਲੋਕ। ਤਸਵੀਰ : ਰਮੇਸ਼ ਤਾਂਗੜੀ 24-11-2026
ਬੋਹਾ , 23 ਨਵੰਬਰ - ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਕਸਬਾ ਬੋਹਾ ਵਿਖੇ ਕੋਈ ਪੱਕਾ ਬੱਸ ਅੱਡਾ ਨਹੀਂ , ਸਗੋਂ ਬੱਸਾਂ ’ ਚ ਚੜ੍ਹਨ ਅਤੇ ਉੱਤਰਨ ਵਾਲੇ ਸੈਂਕੜੇ ਮੁਸਾਫ਼ਰ ਸੜਕ ਦੇ ਕੰਢੇ ਤੋਂ ਹੀ ਬੱਸਾਂ ਫੜਦੇ ਹਨ । ਅਨੇਕਾਂ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਸਰਕਾਰ ਨੇ ਵੀ ਇੱਥੇ ਬੱਸ ਅੱਡਾ ਨਹੀਂ ਬਣਾਇਆ । ਮੌਜੂਦਾ ਸਮੇਂ ਇੱਥੇ ਨਗਰ ਪੰਚਾਇਤ ਬਣੀ ਹੋਈ ਹੈ ਅਤੇ ਮਾਰਕਿਟ ਕਮੇਟੀ ਤੇ ਇਸੇ ਦੇ ਪੇਂਡੂ ਖ਼ਰੀਦ ਕੇਂਦਰਾਂ ’ ਚ ਹਾੜੀ - ਸਾਉਣੀ ਦੀਆਂ ਦੋਵੇਂ ਫ਼ਸਲਾਂ ਆਉਂਦੀਆਂ ਹਨ । ਖੇਤਰ ਦੇ 50 ਪਿੰਡਾਂ ਦਾ ਲੈਣ - ਦੇਣ ਇਸ ਮੰਡੀ ਨਾਲ ਹੈ । ਇੱਥੋਂ ਲੰਘਦੀ ਸਟੇਟ ਹਾਈਵੇ ਇਕ ਪਾਸੇ ਬੁਢਲਾਡਾ ਤੇ ਦੂਜੇ ਪਾਸੇ ਹਰਿਆਣਾ ਰਾਜ ਦੇ ਸ਼ਹਿਰ ਫ਼ਤਿਹਾਬਾਦ , ਟੋਹਾਣਾ , ਸਿਰਸਾ - ਰਤੀਆ ਨਾਲ ਜੁੜੀ ਹੈ । ਪਿੰਡਾਂ - ਸ਼ਹਿਰਾਂ ਦੀ ਭਾਰੀ ਆਵਾਜਾਈ ਬੱਸਾਂ , ਟਰੱਕ , ਟਰਾਲੇ , ਟੇਪਰ , ਕਾਰਾਂ , ਜੀਪਾਂ ਦੀ ਆਵਾਜਾਈ ਸਾਰਾ ਦਿਨ ਇੱਥੋਂ ਲੰਘਦੀ ਹੈ । ਆਮ ਲੋਕਾਂ , ਔਰਤਾਂ ਤੇ ਬੱਚਿਆਂ ਨੂੰ ਸੜਕ ਪਾਰ ਕਰਨ ਅਤੇ ਬੱਸਾਂ ਫੜਨ ਵਿਚ ਵੱਡੀ ਮੁਸ਼ਕਿਲ ਆਉਂਦੀ ਹੈ । ਪੀ . ਆਰ . ਟੀ . ਸੀ ਦੀਆਂ ਬੱਸਾਂ ਦੀ ਅਜਾਰੇਦਾਰੀ ਹੋਣ ’ ਤੇ ਵੀ ਇਸ ਰੂਟ ’ ਤੇ ਪੁਰਾਣੀਆਂ ਤੇ ਵਾਧੂ ਬੱਸਾਂ ਹੀ ਤੋਰੀਆਂ ਜਾਂਦੀਆਂ ਹਨ । ਬੱਸਾਂ ਦੀ ਉਡੀਕ ’ ਚ 2-2 ਘੰਟੇ ਖੜ੍ਹਦੇ ਹਨ ਮੁਸਾਫ਼ਰ ਕਈ ਵਾਰ ਤਾਂ 2-2 ਘੰਟੇ ਬੱਸ ਨਹੀਂ ਆਉਂਦੀ ਅਤੇ ਪਿੰਡਾਂ ਤੋਂ ਆਏ ਸਵਾਰ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੇ ਹਨ । ਡਿਪੂ ਦੀਆਂ ਚੰਗੀਆਂ ਬੱਸਾਂ ਸਵੇਰੇ ਹੀ ਚੰਡੀਗੜ੍ਹ , ਪਟਿਆਲਾ , ਲੁਧਿਆਣਾ , ਬਠਿੰਡਾ ਆਦਿ ਵੱਡੇ ਸ਼ਹਿਰਾਂ ਨੂੰ ਤੋਰ ਦਿੱਤੀਆਂ ਜਾਂਦੀਆਂ ਹਨ । ਸ਼ਾਮ ਵੇਲੇ ਤਾਂ ਆਮ ਕਰ ਕੇ ਬੱਸਾਂ ਘੱਟ ਹੀ ਆਉਂਦੀਆਂ ਹਨ । ਬੋਹਾ ਮੰਡੀ ’ ਚ ਬੁਢਲਾਡਾ , ਰਤੀਆ ਅਤੇ ਪਿੰਡਾਂ ’ ਚੋਂ ਦੁਕਾਨਦਾਰੀ , ਨੌਕਰੀ ਅਤੇ ਹੋਰ ਕੰਮ ਧੰਦੇ ਕਰਨ ਆਉਂਦੇ ਲੋਕਾਂ ਨੂੰ ਹਰ ਰੋਜ਼ ਮੁਸ਼ਕਿਲ ਆਉਂਦੀ ਹੈ । ਕਈ ਵਾਰ ਤਾਂ ਇਕੱਠੇ ਹੋਏ ਸਵਾਰ ਆਪਣੇ ਸਾਧਨ ਕਰਵਾ ਕੇ ਹੀ ਆਪੋ - ਆਪਣੇ ਸ਼ਹਿਰਾਂ ’ ਚ ਪਹੁੰਚਦੇ ਹਨ । ਸੜਕ ’ ਤੇ ਦਿੱਲੀ , ਹਿਸਾਰ , ਰੋਹਤਕ , ਪਟਿਆਲਾ , ਲੁਧਿਆਣਾ , ਬਠਿੰਡਾ ਆਦਿ ਸ਼ਹਿਰਾਂ ’ ਚ ਜਾਣ ਵਾਲੇ ਟਰੱਕ - ਟਰਾਲੇ ਸਾਰੀ ਰਾਤ ਲੰਘਦੇ ਹਨ , ਜਿਸ ਕਰ ਕੇ ਸੜਕ ’ ਤੇ ਆਵਾਜਾਈ ਬਣੀ ਰਹਿੰਦੀ ਹੈ । ਲੋਕਾਂ ਵਲੋਂ ਬੱਸ ਅੱਡਾ ਬਣਾਉਣ ਦੀ ਮੰਗ ਪੀ . ਆਰ . ਟੀ . ਸੀ . ਡਿਪੂ ਵਲੋਂ ਬੱਸਾਂ ਦੀ ਕੋਈ ਸਮਾਂ ਸਾਰਣੀ ਵੀ ਇੱਥੋਂ ਦੇ ਆਰਜ਼ੀ ਬੱਸ ਅੱਡੇ ’ ਚ ਨਹੀਂ ਲਗਾਈ ਗਈ । ਲੋਕਾਂ ਦੀ ਮੰਗ ਹੈ ਕਿ ਇੱਥੇ ਪੱਕਾ ਤੇ ਖੁੱਲ੍ਹਾ ਬੱਸ ਅੱਡਾ ਬਣਾਇਆ ਜਾਵੇ , ਬੱਸਾਂ ਦੇ ਖੜ੍ਹਨ ਲਈ ਥਾਂ ਬਣਾਈ ਜਾਵੇ , ਸਵਾਰੀਆਂ ਦੇ ਬੈਠਣ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ । ਆਰਜ਼ੀ ਬੱਸ ਅੱਡੇ ’ ਤੇ ਰੇਹੜੀਆਂ ਅਤੇ ਹੋਰ ਸਾਧਨਾਂ ਦੇ ਖੜ੍ਹਨ ਲਈ ਥਾਂ ਬਣਾਈ ਜਾਵੇ । ਅਜੋਕੇ ਧਾਨ ਦੇ ਸੀਜ਼ਨ ਮੌਕੇ ਸੜਕ ’ ਤੇ ਪੁਲਿਸ ਨਾਕੇ ਲਗਾਏ ਜਾਣ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਸਰਕਾਰੀ ਸਕੂਲ ਮੰਢਾਲੀ ਵਿਖੇ ਕੰਪਿਊਟਰ ਲੈਬ ਤੇ ਕਲਾਸਰੂਮ ਦਾ ਉਦਘਾਟਨ
Ad Position 24