ਮੋਰਿੰਡਾ, 2 ਜਨਵਰੀ (ਤਰਲੋਚਨ ਸਿੰਘ ਕੰਗ)-ਉਸਾਰੀ ਨਾਲ ਸਬੰਧਿਤ ਮਿਸਤਰੀਆਂ-ਮਜ਼ਦੂਰਾਂ ਦੀ ਜਥੇਬੰਦੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ. ਬਲਾਕ ਮੋਰਿੰਡਾ ਦੀ ਚੋਣ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਆਗੂ ਰਾਣਾ ਪ੍ਰਤਾਪ ਸਿੰਘ ਰੰਗੀਲਪੁਰ ਦੀ ਅਗਵਾਈ ਹੇਠ ਲੇਬਰ ਭਵਨ ਮੋਰਿੰਡਾ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਚੋਣ ਮੀਟਿੰਗ ਦੌਰਾਨ ਜਸਪਾਲ ਸਿੰਘ ਡੂਮਛੇੜੀ ਨੂੰ ਪ੍ਰਧਾਨ, ਰਣਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਨੂੰ ਮੀਤ ਪ੍ਰਧਾਨ, ਸੋਹਣ ਸਿੰਘ, ਰੁਪਿੰਦਰ ਸਿੰਘ ਬਮਨਾੜਾ ਨੂੰ ਜਨਰਲ ਸਕੱਤਰ, ਧਰਮ ਸਿੰਘ ਨੂੰ ਸੰਯੁਕਤ ਸਕੱਤਰ, ਪ੍ਰਕਾਸ਼ ਸਿੰਘ ਨੂੰ ਕੈਸ਼ੀਅਰ, ਸਤਵੀਰ ਸਿੰਘ ਪੈੱ੍ਰਸ ਸਕੱਤਰ, ਨਿਰਮਲ ਸਿੰਘ ਨੂੰ ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਸਲਾਹਕਾਰ ਚੁਣਿਆ ਗਿਆ | ਮੀਟਿੰਗ ਦੌਰਾਨ ਕੇਂਦਰ ਸਰਕਾਰ ਵਲੋਂ ਲੇਬਰ ਕੋਡ, ਮਨਰੇਗਾ ਅਤੇ ਬਿਜਲੀ ਐਕਟ 2025 ਸਬੰਧੀ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਰਾਮ ਕਾਲੇਵਾਲ, ਅਵਤਾਰ ਸਿੰਘ ਕਲਹੇੜੀ, ਕੇਸਰ ਸਿੰਘ, ਬਲਜੀਤ ਸਿੰਘ, ਜੱਗਾ, ਹਰਜਿੰਦਰ ਸਿੰਘ, ਅਮਰ ਸਿੰਘ, ਬਲਦੇਵ ਸਿੰਘ, ਕੁਲਵੰਤ ਸਿੰਘ, ਪੱਪੂ, ਇੰਦਰਜੀਤ ਸਿੰਘ ਤੇ ਬਹਾਦਰ ਸਿੰਘ ਆਦਿ ਹਾਜ਼ਰ ਸਨ |