23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰੂਪਨਗਰ ’ ਚੋਂ ਗੁਜ਼ਰਦੇ 7 ਕਿੱਲੋਮੀਟਰ ਲੰਬੇ ਬਾਈਪਾਸ ਦੇ ਬਣੇ ਨਰਕ ਵਰਗੇ ਹਾਲਾਤ : ਹਲਕਾ ਸੁਧਾਰ ਕਮੇਟੀ

ਰੂਪਨਗਰ, 23 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ 227 ਕਿੱਲੋਮੀਟਰ ਲੰਬੀ ਸੜਕ ਦੇ ਵਿਚਕਾਰ ਪੈਂਦਾ ਰੂਪਨਗਰ ਬਾਈਪਾਸ ਦਾ 7 ਕਿੱਲੋਮੀਟਰ ਦਾ ਹਿੱਸਾ ਆਪਣੀ ਬਦਹਾਲੀ ਕਾਰਨ ਯਾਤਰੀਆਂ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ। ਇਹ 7 ਕਿੱਲੋਮੀਟਰ ਦਾ ਟੋਟਾ ਕਿਸੇ ਵੀ ਟੋਲ ਪਲਾਜ਼ਾ ਕੰਪਨੀ ਦੇ ਅਧੀਨ ਨਹੀਂ ਆਉਂਦਾ, ਜਿਸ ਦੀ ਸਾਂਭ-ਸੰਭਾਲ ਹਲਕਾ ਰੂਪਨਗਰ ਦੇ ਪੀ.

Ad Position 21
No active advertisement
180 ਕਰੋੜ ਦੀ ਲਾਗਤ ਨਾਲ ਬਣੀ ਸੜਕ ’ ਚ 170 ਖੱਡੇ ਬਾਈਪਾਸ ਵਿਚ ਪਏ ਖੰਡਿਆਂ ਦੀ ਤਸਵੀਰ। (ਸੱਜੇ) ਸੜਕ ਦੇ ਵਿਚਕਾਰ ਬਣਾਏ ਨਾਜਾਇਜ਼ ਕੱਟ। 24-10-2026
ਰੂਪਨਗਰ, 23 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲੀ 227 ਕਿੱਲੋਮੀਟਰ ਲੰਬੀ ਸੜਕ ਦੇ ਵਿਚਕਾਰ ਪੈਂਦਾ ਰੂਪਨਗਰ ਬਾਈਪਾਸ ਦਾ 7 ਕਿੱਲੋਮੀਟਰ ਦਾ ਹਿੱਸਾ ਆਪਣੀ ਬਦਹਾਲੀ ਕਾਰਨ ਯਾਤਰੀਆਂ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ। ਇਹ 7 ਕਿੱਲੋਮੀਟਰ ਦਾ ਟੋਟਾ ਕਿਸੇ ਵੀ ਟੋਲ ਪਲਾਜ਼ਾ ਕੰਪਨੀ ਦੇ ਅਧੀਨ ਨਹੀਂ ਆਉਂਦਾ, ਜਿਸ ਦੀ ਸਾਂਭ-ਸੰਭਾਲ ਹਲਕਾ ਰੂਪਨਗਰ ਦੇ ਪੀ.ਡਬਲ ਯੂ.ਡੀ. ਬੀ.ਐਡ.ਆਰ. ਵਿਭਾਗ ਦੇ ਜ਼ਿੰਮੇ ਹੈ। ਵਿਭਾਗ ਵਲੋਂ ਇਸ ਨੂੰ ਉਕਤ ਸੜਕ ਵਾਂਗ ਖ਼ੂਬਸੂਰਤ ਅਤੇ ਚਲਣਯੋਗ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਹੈ, ਪਰ ਇਸ ਦੀ ਹਾਲਤ ਇੰਨੀ ਨਿੱਘਰ ਚੁੱਕੀ ਹੈ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਵਾਲਿਆਂ ਦਾ ਇਹ ਬਾਈਪਾਸ ਸਾਰਾ ਸਫ਼ਰ ਕਿਰਕਰਾ ਕਰ ਦਿੰਦਾ ਹੈ। ਇਹ ਜਾਣਕਾਰੀ ਦਿੰਦਿਆ ਹਲਕਾ ਸੁਧਾਰ ਕਮੇਟੀ ਦੀ ਟੀਮ ਵਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਉਕਤ 7 ਕਿੱਲੋਮੀਟਰ ਸੜਕ ਦੇ ਵਿਚ ਤਕਰੀਬਨ 170 ਵੱਡੇ ਖੱਡੇ ਹਨ, ਜਿੱਥੇ ਅਕਸਰ ਗੱਡੀਆਂ ਦੇ ਟਾਇਰਾਂ ਨੂੰ ਕੱਟ ਲੱਗਦੇ ਹਨ, ਗੱਡੀਆਂ ਦੇ ਰਿੰਮ ਟੁੱਟ ਜਾਂਦੇ ਹਨ ਅਤੇ ਹਾਦਸੇ ਵਾਪਰਦੇ ਰਹਿੰਦੇ ਹਨ। ਕਮੇਟੀ ਨੇ ਦੱਸਿਆ ਕਿ ਇਸ ਸੜਕ ਉੱਤੇ 412 ਲਾਈਟਾਂ ਵੱਡੇ ਖੰਭਿਆਂ ਨਾਲ ਲੱਗੀਆਂ ਹੋਈਆਂ ਸਨ, ਪਰ ਕਾਫ਼ੀ ਖੰਭੇ ਟੁੱਟ ਕੇ ਲੰਬੇ ਪੈ ਚੁੱਕੇ ਹਨ ਅਤੇ ਹੁਣ ਸਿਰਫ਼ 58 ਲਾਈਟਾਂ ਹੀ ਚੱਲ ਰਹੀਆਂ ਹਨ, ਜਿਨ੍ਹਾਂ ਦੀ ਗਿਣਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਇਸ ਤੋਂ ਇਲਾਵਾ, ਸੜਕ ਦੇ ਦੋਹਾਂ ਪਾਸਿਆਂ ਦੇ ਕਿਨਾਰਿਆਂ ਨੂੰ ਨਗਰ ਕੌਂਸਲ ਰੂਪਨਗਰ ਵਲੋਂ ਕੂੜੇ ਦੇ ਡੰਪ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਬਾਈਪਾਸ ਦੇ ਸੈਂਟਰ ਵਰਜ ਵਿਚ ਲਗਾਇਆ ਹੋਇਆ ਨੀਂਹ ਪੱਥਰ ਝਾੜੀਆਂ ਤੇ ਲੁੱਕ ਹੇਠ ਦੱਬ ਚੁੱਕਾ ਹੈ। ਇਹ ਬਾਈਪਾਸ 180 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸੀ, ਜਿਸ ਦਾ ਉਦਘਾਟਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2015 ਨੂੰ ਕੀਤਾ ਸੀ। ਹਲਕਾ ਸੁਧਾਰ ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਇਸ ਬਾਈਪਾਸ ਦਾ ਸੁੰਦਰੀਕਰਨ ਕਰਨ ਲਈ ਕਰੀਬ 2 ਸਾਲ ਪਹਿਲਾਂ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਸਜਾਵਟੀ ਬੂਟੇ ਲਗਾਏ ਗਏ ਸਨ, ਖ਼ਾਸ ਕਰਕੇ 100 ਦੇ ਕਰੀਬ ਖਜੂਰਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 25 ਲੱਖ ਰੁਪਏ ਬਣਦੀ ਹੈ, ਜੋ ਅੱਜ ਸੁੱਕ ਚੁੱਕੀਆਂ ਹਨ। ਇਸ ਦੇ ਨਾਲ ਹੀ ਬਾਈਪਾਸ ਦੇ ਦੋਹਾਂ ਪਾਸੇ ਬਣੇ ਵਪਾਰਕ ਅਦਾਰਿਆਂ ਤੇ ਹੋਰਨਾਂ ਨੇ ਬਿਨਾਂ ਕਿਸੇ ਪਰਮਿਸ਼ਨ ਤੋਂ ਹਾਈਵੇਅ ਨੂੰ ਕੱਟ ਲਿੱਤੇ ਹਨ, ਜਿਸਤੋਂ ਲੋਕ ਯੂ-ਟਰਨ ਦਾ ਕੰਮ ਲੈਂਦੇ ਹਨ, ਪਰ ਇੱਥੇ ਕੋਈ ਲਾਈਟ ਜਾਂ ਇੰਡੀਕੇਟਰ ਨਾ ਹੋਣ ਕਾਰਨ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਹਲਕਾ ਸੁਧਾਰ ਕਮੇਟੀ ਨੇ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਉਂਦਿਆਂ ਮੰਗ ਕੀਤੀ ਹੈ ਕਿ ਉਕਤ ਬਾਈਪਾਸ ਦੀ ਸਾਰ ਲਈ ਜਾਵੇ ਅਤੇ ਇਸ ਉੱਤੇ ਲਗਾਏ ਗਏ ਨਜਾਇਜ਼ ਕੱਟ ਤੁਰੰਤ ਬੰਦ ਕਰਵਾਏ ਜਾਣ ਤੇ ਉੱਥੇ ਲਗਾਏ ਜਾ ਰਹੇ ਕੂੜੇ ਦੇ ਢੇਰਾ ਨੂੰ ਚੁਕਵਾਇਆ ਜਾਵੇ। ਇਸ ਮੌਕੇ ਹਲਕਾ ਸੁਧਾਰ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਦੀ ਮਾਜਰਾ, ਸੀਨੀਅਰ ਮੀਤ ਪ੍ਰਧਾਨ ਗਿਆਨ ਸਿੰਘ ਘਨੌਲੀ, ਮਾਸਟਰ ਅਵਤਾਰ ਸਿੰਘ ਲੋਦੀ ਮਾਜਰਾ, ਮਾਸਟਰ ਜਗਤਾਰ ਸਿੰਘ ਅਤੇ ਹਰਦੇਵ ਸਿੰਘ ਪਤਿਆਲਾਂ ਸਮੇਤ ਹੋਰ ਸਾਰੇ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ-2026 ਦਾ ਟਰਾਫ਼ੀ ਟੂਰ ਅੱਜ ਰੂਪਨਗਰ ਪਹੁੰਚੇਗਾ ਅਗਲੀ ਖ਼ਬਰ ਵੋਟ ਦੇ ਹੱਕ ’ਤੇ ਸਿਆਸੀ ਜੰਗ, ਨੰਗਲ ’ਚ ਕਾਂਗਰਸ ਨੇ ਵਜਾਇਆ ਬਿਗਲ, ਮੁਹਿੰਮ ਦਾ ਕੀਤਾ ਆਗਾਜ਼
Ad Position 24