ਢੇਰ, 3 ਜਨਵਰੀ (ਸ਼ਿਵ ਕੁਮਾਰ ਕਾਲੀਆ)-ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕੁਸ਼ਟ ਨਿਵਾਰਨ ਭਾਂਤ ਪੁਰ ਸਾਹਿਬ ਪਿੰਡ ਦੜੋਲੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੇ ਵਿਚ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਦੇ ਵਿਚ ਸ਼ਾਮਿਲ ਹੋਈਆਂ | ਇਸ ਨਗਰ ਕੀਰਤਨ ਦਾ ਪਿੰਡ ਦੜੋਲੀ, ਦੋਨਾਲ ਖੇਡ ਗਰਾਊਾਡ, ਭਨੂੰਪਲੀ, ਗੱਗ ਮੋੜ, ਜਿੰਦਵੜੀ ਮੋੜ, ਢਾਹੇ, ਵਹਿਲੂ, ਖਾਨਪੁਰ, ਢੇਰ, ਸੂਰੇਵਾਲ, ਡੱਬਰੀ, ਮਾਂਗੇਵਾਲ, ਗੰਗੂਵਾਲ ਮੋੜ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਪ੍ਰਤੀ ਸੰਗਤਾਂ ਦੇ ਵਿਚ ਭਾਰੀ ਉਤਸਾਹ ਪਾਇਆ ਗਿਆ | ਨਗਰ ਕੀਰਤਨ ਦੌਰਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਭਾਤਪੁਰ ਸਾਹਿਬ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਨੇ ਨਗਰ ਕੀਰਤਨ ਵਿਚ ਹਾਜ਼ਰ ਸਮੁੱਚੀ ਸੰਗਤਾਂ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ, ਉਨ੍ਹਾਂ ਇਸ ਮੌਕੇ 'ਤੇ ਨੌਜਵਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ, ਨਸ਼ੇ ਆਦਿ ਤਿਆਗ ਕੇ ਗੁਰੂ ਚਰਨਾਂ ਦੇ ਨਾਲ ਜੁੜਨ, ਇਸ ਮੌਕੇ 'ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਢਾਹੇ, ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਤ ਪੁਰ ਸਾਹਿਬ ਸੁਰਜੀਤ ਸਿੰਘ, ਬਲਵਿੰਦਰ ਕੌਰ, ਭਾਈ ਰਾਜਬੀਰ ਸਿੰਘ, ਦਿਲਬਾਗ ਸਿੰਘ ਜਿੰਦਵੜੀ, ਪ੍ਰੇਮ ਸਿੰਘ ਲਾਟੀ ,ਨੀਟੂ ਦੋਨਾਲ, ਮਾਸਟਰ ਹਰਪਿੰਦਰ ਸਿੰਘ, ਨਿੱਕਾ ਸਿੰਘ ਮੱਟੂ, ਭਾਈ ਹਰਦੇਵ ਸਿੰਘ ਦੇਬੀ, ਸਵਰਨ ਸਿੰਘ ਸੂਰੇਵਾਲ, ਜਰਨੈਲ ਸਿੰਘ ਸੂਰੇਵਾਲ, ਮਾਸਟਰ ਗੁਰਦੇਵ ਸਿੰਘ ਕੰਗ, ਸ਼ਿੰਦਾ ਥਲੂਹ, ਸਰਵਣ ਸਿੰਘ ਦੜੋਲੀ ਆਪਣੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |