ਨੂਰਪਰਬੇਦੀ, 3 ਜਨਵਰੀ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ ) ਦੀ ਪਿੰਡ ਜਤੋਲੀ ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆਂ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇੱਕ ਰੋਜ਼ਾ ਮਹੀਨਾਵਾਰ ਸੰਤ ਸਮਾਗਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸ਼ਰਧਾਪੂਰਵਕ ਸਮਾਪਤ ਹੋ ਗਿਆ | ਸਮਾਗਮ ਮੌਕੇ 'ਤੇ ਵੇਦਾਂਤ ਆਚਾਰੀਆਂ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਜਗਤ ਗੁਰੂ ਆਚਾਰੀਆਂ ਬਾਬਾ ਗ਼ਰੀਬ ਦਾਸ ਜੀ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਇਸ ਮੌਕੇ 'ਤੇ ਜੁੜੀਆਂ ਵੱਡੀ ਤਦਾਦ 'ਚ ਸੰਗਤਾਂ ਦੇ ਸਨਮੁੱਖ ਹੁੰਦਿਆਂ ਅਨਮੋਲ ਪ੍ਰਵਚਨਾਂ ਦੁਆਰਾ ਸਤਿਸੰਗ ਉਪਦੇਸ਼ ਕਰਦਿਆਂ ਵੇਦਾਂਤ ਆਚਾਰੀਆਂ ਜੀ ਨੇ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਹਰ ਜੀਵ ਨੂੰ ਨਵੇਂ ਵਰੇ੍ਹ 'ਚ ਨਾਮ ਸਿਮਰਨ ਅਤੇ ਬੁਰਾਈਆਂ ਦੂਰ ਕਰਨ ਲਈ ਸੰਕਲਪ ਕਰਨਾ ਚਾਹੀਦਾ ਹੈ, ਨਾਮ ਸਿਮਰਨ ਨਾਲ ਹੀ ਜੀਵ ਨੂੰ ਭਗਵਾਨ ਦੀ ਪ੍ਰਾਪਤੀ ਹੋਵੇਗੀ | ਆਚਾਰੀਆ ਜੀ ਕਿਹਾ ਕਿ ਸਤਿਸੰਗ ਸੁਣਨ ਤੇ ਆਪਣੇ ਜੀਵਨ, 'ਚ ਧਾਰਨ ਕਰਨ ਨਾਲ ਹੀ ਜੀਵ ਨੂੰ ਜੀਵਨ, 'ਚ ਹਰ ਖ਼ੁਸ਼ੀ ਸਹਿਜੇ ਹੀ ਮਿਲੇਗੀ | ਆਚਾਰੀਆਂ ਜੀ ਨੇ ਕਿਹਾ ਕਿ ਇਸ ਲਈ ਮਾੜੇ ਕਰਮਾਂ ਤੋ ਦੂਰ ਰਹਿਕੇ ਦਾਨ ਪੁੰਨ, ਸਿਮਰਨ ਤੇ ਸੇਵਾ ਬਹੁਤ ਜ਼ਰੂਰੀ ਹੈ, ਇਸ ਲਈ ਜੀਵਨ ਅਨਮੋਲ ਹੈ, ਇਸਦਾ ਸਦਉਪਯੋਗ ਕਰਦਿਆਂ ਜੀਵ ਨੂੰ ਹਰ ਪਲ ਪ੍ਰਭੂ ਦੇ ਸਿਮਰਨ ਤੇ ਨਾਮ ਸ਼ਬਦ ਦੀ ਕਮਾਈ ਦੇ ਨਾਲੋਂ ਨਾਲ ਨਿਰਸਵਾਰਥ ਸੇਵਾ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਪੀ.ਜੀ.ਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ ਵਿਚ ਤਿਆਰ ਲੰਗਰ ਵੀ ਭੇਜਿਆ | ਇਸ ਮੌਕੇ 'ਤੇ ਜਥੇਦਾਰ ਬਾਬਾ ਬਲਦੇਵ ਸਿੰਘ ਅਬਿਆਣਾ, ਡਾਕਟਰ ਕੁੰਦਨ ਲਾਲ ਆਜ਼ਮਪੁਰ, ਜਸਵਿੰਦਰ ਜਤੋਲੀ ਚੰਡੀਗੜ੍ਹ ਪੁਲਿਸ, ਪਵਨ ਕੁਮਾਰ ਚੌਹਾਨ ਐਮ.ਐਚ ਮਾਲ, ਸਾਬਕਾ ਸਰਪੰਚ ਨਸੀਬ ਚੰਦ ਪਲਾਟਾ, ਠੇਕੇਦਾਰ ਰਾਕੇਸ਼ ਗੋਰਸੀ, ਬਲਵੀਰ ਬੀਰੀ, ਕਰਮ ਚੰਦ, ਸੰਮਤੀ ਮੈਂਬਰ ਹਰਮਿੰਦਰ ਬਿੰਦੀ, ਮਾਸਟਰ ਸੁਭਾਸ਼ ਆਜ਼ਮਪੁਰ, ਰੋਸ਼ਨ ਲਾਲ ਟੇਢੇਵਾਲ, ਰੋਸ਼ਨ ਲਾਲ ਚੌਹਾਨ, ਬਨਾਰਸੀ ਦਾਸ ਹੱਕਲਾ, ਸ਼ਾਮ ਲਾਲ ਕਸਾਣਾ, ਅਨੰਤ ਰਾਮ ਹੱਕਲਾ, ਠੇਕੇਦਾਰ ਕਿਸ਼ਨ ਚੌਹਾਨ, ਸਰੇਸ਼ ਭਾਟੀਆ, ਮੋਜੀ ਕਸਾਣਾ ਆਦਿ ਸਮੇਤ ਵੱਡੀ ਗਿਣਤੀ, 'ਚ ਸੰਗਤਾਂ ਹਾਜ਼ਰ ਸਨ |