11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਿੱਖਿਆ ਵਿਭਾਗ ਤਰੱਕੀਆਂ ਦੇ ਮੁੱਦੇ 'ਤੇ ਸੀਨੀਅਰ ਅਧਿਆਪਕਾਂ ਨਾਲ ਕਰ ਰਿਹਾ ਸ਼ਰੇਆਮ ਧੱਕੇਸ਼ਾਹੀ -ਪ੍ਰੇਮ ਸਿੰਘ ਠਾਕੁਰ, ਬਲਵਿੰਦਰ ਸਿੰਘ ਰੈਲੋ <br/>

Ad Position 21
No active advertisement
ਅਜੀਤ ਡੈਸਕ 25-01-2026
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਕਰਨੈਲ ਸਿੰਘ)-ਸਿੱਖਿਆ ਵਿਭਾਗ ਤਰੱਕੀਆਂ ਦੇ ਮੁੱਦੇ 'ਤੇ ਸੀਨੀਅਰ ਅਧਿਆਪਕਾਂ ਨਾਲ ਧੱਕਾ ਕਰ ਰਿਹਾ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਵਿਭਾਗ 'ਚ ਟੀ. ਈ. ਟੀ. ਪਾਸ ਕਰਕੇ ਨਵੇਂ ਬਣੇ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ ਅਤੇ 2001 ਤੋਂ ਲੈ ਕੇ 2008 ਤੱਕ ਭਰਤੀ ਹੋਏ ਅਧਿਆਪਕਾਂ ਨੂੰ ਤਰੱਕੀਆਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ | ਇਹ ਸੰਬੰਧ 'ਚ ਬੀਐਡ ਅਧਿਆਪਕ ਫ਼ਰੰਟ ਦੇ ਸੂਬਾਈ ਆਗੂ ਪ੍ਰੇਮ ਸਿੰਘ ਠਾਕੁਰ, ਬਲਵਿੰਦਰ ਸਿੰਘ ਰੈਲੋਂ, ਹਰਭਜਨ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਤਰੱਕੀਆਂ ਨੂੰ ਲੈ ਕੇ ਇੱਕ ਨਵਾਂ ਤੁਗ਼ਲਕੀ ਫ਼ਰਮਾਨ ਜਾਰੀ ਕੀਤਾ ਹੈ | ਜਿਸ ਅਧੀਨ ਮਾਨਯੋਗ ਸੁਪਰੀਮ ਕੋਰਟ ਦਾ ਹਵਾਲਾ ਦੇ ਕੇ ਵਿਭਾਗ 'ਚ ਟੀ. ਈ. ਟੀ. ਪਾਸ ਕਰਕੇ ਨਵੇਂ ਬਣੇ ਅਧਿਆਪਕਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ ਅਤੇ 2001ਤੋਂ ਲੈ ਕੇ 2008 ਤੱਕ ਭਰਤੀ ਹੋਏ ਅਧਿਆਪਕਾਂ ਨੂੰ ਤਰੱਕੀਆਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ | ਜਦੋਂ ਕਿ ਸਿੱਖਿਆ ਵਿਭਾਗ ਦੇ ਨੋਟੀਫ਼ਿਕੇਸ਼ਨ ਅਨੁਸਾਰ 29 ਜੁਲਾਈ 2011 ਤੋਂ ਪਹਿਲਾਂ ਭਰਤੀ ਈ. ਟੀ. ਟੀ ਅਧਿਆਪਕਾਂ ਲਈ ਮਾਸਟਰ ਕੇਡਰ 'ਚ ਤਰੱਕੀਆਂ ਲਈ ਟੈਂਟ 2 ਲਾਜ਼ਮੀ ਨਹੀਂ ਸੀ | ਸੋ ਇਨ੍ਹਾਂ ਅਧਿਆਪਕ ਸਾਥੀਆਂ ਨੇ ਟੈਂਟ 2 ਪ੍ਰੀਖਿਆ ਨਹੀਂ ਦਿੱਤੀ ਕਿਉਂਕਿ ਜ਼ਰੂਰਤ ਨਹੀਂ ਸੀ | ਇਸ ਤੋਂ ਇਲਾਵਾ ਟੈਂਟ ਦਾ ਪੇਪਰ 2025 'ਚ ਲਿਆ ਨਹੀਂ ਗਿਆ ਅਤੇ 1 ਸਤੰਬਰ 2025 ਨੂੰ ਸੁਪਰੀਮ ਕੋਰਟ ਨੇ ਤਰੱਕੀ ਲਈ ਟੈਂਟ 2 ਲਾਜ਼ਮੀ ਕਰ ਦਿੱਤਾ | ਜਦੋਂ ਕਿ ਇਹ ਫ਼ੈਸਲਾ ਅਜੇ ਸੁਪਰੀਮ ਕੋਰਟ ਦੇ ਮੁੜ ਵਿਚਾਰ ਅਧੀਨ ਹੈ | ਬਲਵਿੰਦਰ ਸਿੰਘ ਲੋਦੀਪੁਰ, ਪ੍ਰਦੀਪ ਕੁਮਾਰ, ਯੋਗੇਸ਼ ਕੁਮਾਰ, ਰਵੀ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਸਰਵਿਸ ਰੂਲਾਂ ਨੂੰ ਅੱਖੋਂ ਪਰੋਖੇ ਕਰਕੇ, ਆਪਣੇ ਹਿਸਾਬ ਨਾਲ ਹੀ ਨਵ ਨਿਯੁਕਤ ਅਧਿਆਪਕਾਂ ਨੂੰ ਪਦ ਉੱਨਤ ਕਰਕੇ, ਸੀਨੀਅਰ ਅਧਿਆਪਕਾਂ ਦੇ ਹੱਕਾਂ ਉੱਪਰ ਡਾਕਾ ਮਾਰ ਰਿਹਾ ਹੈ | ਵਿਭਾਗ ਬਹੁਤ ਜਲਦੀ ਪਦ ਉੱਨਤ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾ ਰਿਹਾ ਹੈ ਜੋ ਕਿ ਸੀਨੀਆਰਾਤਾ ਦੀ ਉਲੰਘਣਾ ਹੈ | ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਨੇ ਉਕਤ ਤਰੱਕੀ ਅਮਲ ਨੂੰ ਤੁਰੰਤ ਨਾ ਰੋਕਿਆ ਤਾਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਅਜੇ ਕੁਮਾਰ, ਮਨੀਸ਼ ਕੁਮਾਰ, ਰਾਜਵੀਰ ਚੌਂਤਾਂ, ਅਜਮੇਰ ਸਿੰਘ, ਹਰਪ੍ਰੀਤ ਸਿੰਘ, ਦਵਿੰਦਰ ਕੌਰ, ਸੀਮਾ, ਮੀਨਾ ਵਰਮਾ ਆਦਿ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਪੇਪਰ ਮਿੱਲ ਨੂੰ ਗ਼ਲਤ ਤੱਥਾਂ ਦੇ ਆਧਾਰ 'ਤੇ ਮਿਲੀਆਂ ਐਨ. ਓ. ਸੀ. ਨੂੰ ਰੱਦ ਕਰ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ, ਥਲੀ ਖੁਰਦ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>
Ad Position 24