11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਿ੍ਟਿਸ਼ ਕੋਲੰਬੀਆ ਸਕੂਲ ਨੇ ਹਾਰਵਰਡ ਯੂਨੀਵਰਸਿਟੀ ਅਤੇ ਏ.ਐੱਫ.ਐੱਸ. ਵਰਗੇ ਅੰਤਰਰਾਸ਼ਟਰੀ ਪਲੇਟਫ਼ਾਰਮਾਂ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ-ਪਿ੍ੰ.ਪੁਰੀ <br/>

Ad Position 21
No active advertisement
ਪਿ੍ੰ. ਪੂਜਾ ਪੁਰੀ ਜਾਣਕਾਰੀ ਦਿੰਦੇ ਹੋਏ | ਤਸਵੀਰ: ਢੀਂਡਸਾ <br/> 25-01-2026
ਨੂਰਪੁਰ ਬੇਦੀ, 24 ਜਨਵਰੀ (ਹਰਦੀਪ ਸਿੰਘ ਢੀਂਡਸਾ)-ਬਿਟਿ੍ਸ਼ ਕੋਲੰਬੀਆ ਸਕੂਲ ਸਿੰਘਪੁਰ (ਨੂਰਪੁਰ ਬੇਦੀ) ਨੇ ਥੋੜੇ੍ਹ ਅਰਸੇ ਵਿਚ ਹੀ ਹਾਰਵਰਡ ਯੂਨੀਵਰਸਿਟੀ ਤੇ ਏ.ਐੱਫ.ਐੱਸ ਵਰਗੇ ਅੰਤਰਰਾਸ਼ਟਰੀ ਪਲੇਟਫਾਰਮਰਾਂ 'ਤੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ | ਸਕੂਲ ਵਲੋਂ ਨਵੇਂ ਵਿੱਦਿਅਕ ਸੈਸ਼ਨ ਤੋਂ ਗਿਆਰ੍ਹਵੀਂ ਸਾਇੰਸ ਸਟਰੀਮ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ | ਇਹ ਪ੍ਰਗਟਾਵਾ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪਿ੍ੰਸੀਪਲ ਪੂਜਾ ਪੁਰੀ ਨੇ ਕੀਤਾ |ਉਨ੍ਹਾਂ ਕਿਹਾ ਕਿ ਬਿ੍ਟਿਸ਼ ਕੋਲੰਬੀਆ ਸਕੂਲ ਆਧੁਨਿਕ ਸਿੱਖਿਆ, ਗੁਣਵੱਤਾ ਪ੍ਰਬੰਧਨ ਅਤੇ ਸਰਬਪੱਖੀ ਵਿਕਾਸ ਦਾ ਪ੍ਰਤੀਕ ਹੈ | ਸਕੂਲ ਦੇ ਵਿਦਿਆਰਥੀਆਂ ਨੇ ਮਹਿਜ਼ ਦੋ ਸਾਲਾਂ ਵਿਚ ਹੀ ਦੇਸ਼ ਦੇ ਉੱਚ ਕੋਟੀ ਦੇ ਸਕੂਲਾਂ ਵਿਚ ਆਪਣੀ ਦਸਤਕ ਦਿੱਤੀ ਹੈ ਅਤੇ ਰੂਪਨਗਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ | ਇਸਦੇ ਨਾਲ ਹੀ ਸਕੂਲ ਦੇ ਵਿਦਿਆਰਥੀ ਐੱਨ.ਓ.ਐੱਫ. ਅਤੇ ਐੱਸ.ਓ.ਐੱਫ. ਵਰਗੀਆਂ ਅੰਤਰਰਾਸ਼ਟਰੀ ਓਲੰਪਿਆਡ ਪ੍ਰਤੀਯੋਗਤਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਨੀਅਤ ਸਾਫ਼, ਦਿ੍ਸ਼ਟੀ ਦੂਰ-ਦਰਸ਼ੀ ਅਤੇ ਪ੍ਰਬੰਧਨ ਮਜ਼ਬੂਤ ਹੋਵੇ, ਤਾਂ ਸਿੱਖਿਆ ਸਿਰਫ਼ ਡਿਗਰੀ ਨਹੀਂ ਭਵਿੱਖ ਬਣਾਉਂਦੀ ਹੈ | ਸਕੂਲ ਦਾ ਸ਼ਾਨਦਾਰ ਇਨਫਰਾਸਟ੍ਰਕਚਰ ਸਿਹਤਮੰਦ ਵਾਤਾਵਰਣ 'ਤੇ ਸਿਹਤਮੰਦ ਸੋਚ ਨੂੰ ਜਨਮ ਦਿੰਦਾ ਹੈ | ਸਕੂਲ ਅਕਾਦਮਿਕ ਯੋਜਨਾ ਤੋਂ ਲੈ ਕੇ ਅਧਿਆਪਕਾਂ ਦੀ ਤਿਆਰੀ ਅਤੇ ਵਿਦਿਆਰਥੀ ਮੁਲਾਂਕਣ ਤੱਕ ਹਰ ਪੱਖ 'ਚ ਗਹਿਰਾਈ ਅਤੇ ਇਮਾਨਦਾਰੀ ਹੈ | ਸਮੀਖਿਆਵਾਂ ਸਿਰਫ਼ ਕਾਗ਼ਜ਼ੀ ਕਾਰਵਾਈ ਨਹੀਂ, ਸਗੋਂ ਨਿਰੰਤਰ ਸੁਧਾਰ ਦੀ ਦਿਸ਼ਾ ਦਰਸਾਉਂਦੀਆਂ ਹਨ | ਉਨ੍ਹਾਂ ਦੱਸਿਆ ਕਿ ਉਹ ਆਪਣੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਮੁੱਖ ਸਿੱਖਿਆ ਸੰਸਥਾਵਾਂ ਦੇ ਲਗਭਗ 20 ਸਾਲਾਂ ਦੇ ਅਨੁਭਵ ਦੇ ਮੱਦੇਨਜ਼ਰ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਇੱਥੇ ਪੜ੍ਹ ਰਹੇ ਬੱਚੇ ਸੱਚਮੁੱਚ ਅਨਮੋਲ ਹੀਰੇ ਹਨ-ਸਮਰੱਥਾ, ਕਾਬਲੀਅਤ ਅਤੇ ਅਸੀਮ ਸੰਭਾਵਨਾਵਾਂ ਨਾਲ ਭਰਪੂਰ ਹਨ | ਉਨ੍ਹਾਂ ਨੂੰ ਸਿਰਫ਼ ਸਹੀ ਦਿਸ਼ਾ, ਸਹੀ ਸਮੇਂ ਸਹੀ ਮਾਰਗ ਦਰਸ਼ਨ ਅਤੇ ਮਜ਼ਬੂਤ ਮੈਨਟਰਸ਼ਿਪ ਦੀ ਲੋੜ ਹੈ | ਉਹ ਇਸ ਗੱਲ 'ਤੇ ਗਰਵ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਬੱਚਿਆਂ ਦੀ ਰਹਿਨੁਮਾਈ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਨੰੂ ਪੂਰੀ ਉਮੀਦ ਅਤੇ ਵਿਸ਼ਵਾਸ ਹੈ ਕਿ ਇਹ ਵਿਦਿਆਰਥੀ ਨਿਸ਼ਚਿਤ ਤੌਰ 'ਤੇ ਕਾਮਯਾਬ ਹੋਣਗੇ |
24ਆਰਪੀਆਰ06


Ad Position 22
No active advertisement
ਪਿਛਲੀ ਖ਼ਬਰ ਖੇੜੀ ਸਲਾਬਤਪੁਰ ਦਾ 3 ਦਿਨਾ 63ਵਾਂ ਗੁਰੂ ਨਾਨਕ ਟੂਰਨਾਮੈਂਟ ਅੱਜ ਤੋਂ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਮੋਰਚੇ ਦੇ ਆਗੂਆਂ ਪੇਪਰ ਮਿੱਲ ਨੂੰ ਗ਼ਲਤ ਤੱਥਾਂ ਦੇ ਆਧਾਰ 'ਤੇ ਮਿਲੀਆਂ ਐਨ. ਓ. ਸੀ. ਨੂੰ ਰੱਦ ਕਰ...
Ad Position 24